Dailyhunt Logo
  • Light mode
    Follow system
    Dark mode
    • Play Story
    • App Story
ਐਮਪੀ ਮੀਤ ਹੇਅਰ ਵਲੋਂ ਸਾਢੇ 22 ਲੱਖ ਦੀ ਲਾਗਤ ਵਾਲੀਆਂ 3 ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ

ਐਮਪੀ ਮੀਤ ਹੇਅਰ ਵਲੋਂ ਸਾਢੇ 22 ਲੱਖ ਦੀ ਲਾਗਤ ਵਾਲੀਆਂ 3 ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ

5 Dariya News 1 week ago

ਸਿਵਲ ਹਸਪਤਾਲ ਵਿਚ ਡਾਇਲਸਿਸ ਮਸ਼ੀਨਾਂ ਦੀ ਘਾਟ ਕਰਕੇ ਮਰੀਜ਼ਾਂ ਨੂੰ ਵੱਡੀ ਦਿੱਕਤ ਪੇਸ਼ ਆ ਰਹੀ ਸੀ, ਜਿਸ ਨੂੰ ਦੇਖਦੇ ਹੋਏ 3 ਨਵੀਆਂ ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ਵਿਚ ਦਿੱਤੀਆਂ ਗਈਆਂ ਹਨ। ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਸਿਵਲ ਹਸਪਤਾਲ ਵਿਚ 3 ਨਵੀਆਂ ਡਾਇਲਸਿਸ ਮਸ਼ੀਨਾਂ ਮਰੀਜ਼ਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ ਜੋ ਕਿ ਐਮਪੀ ਲੈਡ ਫੰਡ ਵਿਚੋਂ ਕਰੀਬ ਸਾਢੇ 22 ਲੱਖ ਦੀ ਲਾਗਤ ਨਾਲ ਦਿੱਤੀਆਂ ਗਈਆਂ ਹਨ।

ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ 6 ਮਸ਼ੀਨਾਂ ਵਿਚੋਂ 3 ਖਰਾਬ ਹੋ ਕਰਕੇ ਮਰੀਜ਼ਾਂ ਨੂੰ ਬਹੁਤ ਦਿੱਕਤ ਪੇਸ਼ ਆ ਰਹੀ ਸੀ। ਇਸ ਮੌਕੇ ਡਾਇਲਸਿਸ ਯੂਨਿਟ ਵਿਚ ਮੌਜੂਦ ਮਰੀਜ਼ ਰਜਨੀ ਬਾਲਾ (34 ਸਾਲ) ਅਤੇ ਉਸਦੇ ਪਤੀ ਨਵਦੀਪ ਗੋਇਲ ਵਾਸੀ ਫਰਵਾਹੀ ਬਜ਼ਾਰ ਬਰਨਾਲਾ ਨੇ ਕੇਕ ਕੱਟ ਕੇ ਐਮ ਪੀ ਮੀਤ ਹੇਅਰ ਦਾ ਧੰਨਵਾਦ ਕੀਤਾ।

ਓਹਨਾਂ ਕਿਹਾ ਕਿ ਓਹਨਾਂ ਦੀ ਪਤਨੀ ਦਾ ਕਰੀਬ 2 ਸਾਲ ਤੋਂ ਡਾਇਲਸਿਸ ਹੋ ਰਿਹਾ ਸੀ ਤੇ ਓਹਨਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਤੇ ਦਿੱਕਤ ਆ ਰਹੀ ਸੀ। ਓਹਨਾਂ ਐਮ ਪੀ ਮੀਤ ਹੇਅਰ ਦਾ ਇਸ ਸਹੂਲਤ ਲਈ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਸਿਵਲ ਹਸਪਤਾਲ ਬਰਨਾਲਾ ਵਿੱਚ 16.50 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਦੇ ਕੰਮ ਦਾ ਵੀ ਜਾਇਜ਼ਾ ਲਿਆ।

ਓਹਨਾਂ ਕਿਹਾ ਕਿ ਇਸ ਸੀਸੀਯੂ ਦੀ ਸਮਰੱਥਾ 50 ਬੈੱਡ ਹੋਵੇਗੀ ਅਤੇ ਇਸ ਦਾ ਕੰਮ ਇਸੇ ਸਾਲ ਦੇ ਅੰਤ ਵਿਚ ਮੁਕੰਮਲ ਹੋਣ ਦੀ ਉਮੀਦ ਹੈ। ਇਸ ਮੌਕੇ ਉਹਨਾਂ ਸਾਰੇ ਸਬੰਧਤ ਵਿਭਾਗਾਂ ਤੋਂ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਕੰਮ ਸਮਾਂਬੱਧ ਰੂਪ ਵਿਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ, ਮੇਅਰ ਨਗਰ ਨਿਗਮ ਹਸਨ ਭਾਰਦਵਾਜ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐੱਸਐਮਓ ਡਾ. ਇੰਦੂ ਬਾਂਸਲ ਸਮੇਤ ਹੋਰ ਅਧਿਕਾਰੀ ਅਤੇ ਕੌਂਸਲਰ ਮੌਜੂਦ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi