Dailyhunt
ਅੱਜ ਤੋਂ ਘਰੇਲੂ, ਦੁਕਾਨਦਾਰਾਂ, ਉਦਯੋਗਾਂ 'ਚ ਬਿਜਲੀ ਦਰਾਂ ਸਸਤੀਆਂ ਕਰਕੇ ਮਾਨ ਸਰਕਾਰ ਨੇ ਇਕ ਹੋਰ ਮਾਸਟਰ ਸਟਰੋਕ ਮਾਰਿਆ - ਕੁਲਦੀਪ ਸਿੰਘ ਧਾਲੀਵਾਲ

ਅੱਜ ਤੋਂ ਘਰੇਲੂ, ਦੁਕਾਨਦਾਰਾਂ, ਉਦਯੋਗਾਂ 'ਚ ਬਿਜਲੀ ਦਰਾਂ ਸਸਤੀਆਂ ਕਰਕੇ ਮਾਨ ਸਰਕਾਰ ਨੇ ਇਕ ਹੋਰ ਮਾਸਟਰ ਸਟਰੋਕ ਮਾਰਿਆ - ਕੁਲਦੀਪ ਸਿੰਘ ਧਾਲੀਵਾਲ

5 Dariya News 1 week ago

ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ , ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਪੂੰਗਾ, ਸ਼ਾਲੀਵਾਲ, ਮਾਝੀਮੀਆਂ, ਸੈਦੋਗਾਜ਼ੀ, ਰਾਏਪੁਰ ਕਲਾਂ, ਜ਼ਾਫਰਕੋਟ, ਚੱਕ ਔਲ, ਲਾਲ ਵਾਲਾ, ਪਿੰਡਾਂ 'ਚ 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ' ਮੁਹਿੰਮ ਤਹਿਤ ਪੇਂਡੂ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਅਤੇ ਪੇਂਡੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਭਗਵੰਤ ਮਾਨ ਸਰਕਾਰ ਨੇ ਚਾਰ ਸਾਲਾਂ ਦੇ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਲੋਕ ਹਿੱਤੂ ਸਕੀਮਾਂ ਨੂੰ ਲਾਗੂ ਕਰਕੇ ਪੰਜਾਬ ਨੂੰ ਦੇਸ਼ 'ਚੋਂ ਅਵੱਲ ਰਾਜ ਹੋਣ ਦਾ ਰੁਤਬਾ ਦਿਵਾਇਆ ਹੈ, ਉਥੇ ਬਿਜਲੀ ਸੁਧਾਰਾਂ 'ਚ ਕ੍ਰਾਂਤੀਕਾਰੀ ਕਦਮ ਚੱੁਕਦਿਆਂ ਪਹਿਲਾਂ ਸੂਬੇ ਦੇ 90 ਫੀਸਦੀ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੁਨਿਟ ਬਿਨ੍ਹਾਂ ਜਾਤੀ ਭੇਦਭਾਵ ਤੇ ਹੋਰ ਬੰਦਸ਼ਾਂ ਤੋਂ ਮੁਕਤ ਰੱਖ ਕੇ ਵੱਡਾ ਮਾਸਟਰ ਸਟਰੋਕ ਮਾਰਿਆ ਤੇ ਅੱਜ ਪਹਿਲੀ ਅਪ੍ਰੈਲ ਤੋਂ ਘਰੇਲੂ ਖਪਤਕਾਰਾਂ, ਦੁਕਾਨਦਾਰਾਂ ਤੇ ਉਦਯੋਗਾਂ ਲਈ ਬਿਜਲੀ ਬਿਲਾਂ 'ਚ ਕਟੌਤੀ ਦਾ ਇਕ ਹੋਰ ਮਾਸਟਰ ਸਟਰੋਕ ਦਰਜ ਕਰਵਾਉਂਦਿਆਂ ਹਰੇਕ ਘਰੇਲੂ ਖਪਤਕਾਰ ਨੂੰ ਪ੍ਰਤੀ ਯੁਨਿਟ 1.50 ਰੁਪਏ, ਦੁਕਾਨਦਾਰਾਂ ਨੂੰ 79 ਪੈਸੇ ਪ੍ਰਤੀ ਯੁਨਿਟ ਤੇ ਉਦਯੋਗਾਂ ਨੂੰ 74 ਪੈਸੇ ਪ੍ਰਤੀ ਯੁਨਿਟ ਬਿਜਲੀ ਸਸਤੀ ਲਾਗੂ ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਗਰੀਬ , ਨਿਮਨ ਤੇ ਮੱਧ ਵਰਗੀ ਬਿਜਲੀ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਪਹੁੰਚੇਗੀ।

ਇਸ ਤੋਂ ਇਲਾਵਾ ਬਿਜਲੀ ਸੁਧਾਰਾਂ 'ਚ 5 ਹਜਾਰ ਕਰੋੜ ਰੁਪਏ ਦਾ ਹੋਰ ਨਿਵੇਸ਼ ਕਰਕੇ 24 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਢਾਂਚੇ ਨੂੰ ਮਜਬੂਤ ਕਰਨ ਲਈ ਕਦਮ ਚੁੱਕ ਲਏ ਗਏ ਹਨ। ਇਸੇ ਮੁਹਿੰਮ ਤਹਿਤ ਵੱਖਰੇ ਤੌਰ ਤੇ ਹਲਕੇ ਦੇ ਪਿੰਡ ਮਹਿਲਾਂਵਾਲਾ, ਤੇ ਕੋਟਲਾ ਭਲਾ ਪਿੰਡ ਵਿਖੇ ਸੀਨੀਅਰ ਮਹਿਲਾ ਆਗੂ ਤੇ ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਸਿੱਖਿਆ ਸੁਧਾਰਾਂ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਨਾਲ ਜਿਕਰ ਕਰਦਿਆਂ ਪ੍ਰਗਟਾਵਾ ਕੀਤਾ ਕਿ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ 'ਚ 28 ਹਜਾਰ ਨਵੇਂ ਪੱਕੇ ਅਧਿਆਪਕ ਭਰਤੀ ਕੀਤੇ ਜਾਣ, ਕਰੋੜਾਂ ਰੁਪਏ ਦੀ ਲਾਗਤ ਨਾਲ ਸਕੂਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤੇ ਜਾਣ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਦੇ 2 ਹਜਾਰ ਤੋਂ ਵਧੇਰੇ ਵਿਿਦਆਰਥੀਆਂ ਨੇ ਨੀਟ ਤੇ ਜੇਈਈ ਪ੍ਰੀਖਿਆਵਾਂ 'ਚ ਅਵੱਲ ਸਥਾਨ ਹਾਸਲ ਕਰਕੇ ਸਿੱਖਿਆ ਖੇਤਰ 'ਚ ਹੁਣ ਤੱਕ ਕੌਮੀ ਪੱਧਰ ਤੇ ਅਵੱਲ ਦਰਜੇ ਵੱਜੋਂ ਪ੍ਰਵਾਣਿਤ ਕੇਰਲਾ ਪ੍ਰਦੇਸ਼ ਨੂੰ ਪਛਾੜ ਕੇ ਪੰਜਾਬ ਨੂੰ ਮੋਹਰੀ ਹੋਣ ਦਾ ਦਰਜਾ ਦਿਵਾਇਆ।

ਇਨ੍ਹਾਂ ਮੀਟਿੰਗਾਂ ਨੂੰ ਬਲਾਕ ਪ੍ਰਧਾਨ ਸਾਹਿਬ ਸਿੰਘ, ਸਰਬਜੀਤ ਸਿੰਘ, ਸੰਤੋਖ ਸਿੰਘ, ਇੰਦਰਜੀਤ ਸਿੰਘ, ਇਕਬਾਲ ਸਿੰਘ ਸਮੇਤ ਸੰਬੰਧਤ ਪਿੰਡਾਂ ਦੇ ਪੰਚਾਂ , ਸਰਪੰਚਾਂ, ਮੋਹਤਬਰਾਂ, ਤੇ ਵਲੰਟੀਅਰਾਂ ਨੇ ਭਰਪੂਰਤਾ ਬਖਸ਼ੀ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi