Dailyhunt
ਬਲਤੇਜ ਪਨੂੰ ਤੇ ਹਰਪਾਲ ਜੁਨੇਜਾ ਵੱਲੋਂ ਪੀ ਆਰ ਟੀ ਸੀ ਮੁਲਾਜ਼ਮਾਂ ਦੇ ਇਲਾਜ ਲਈ ਸਿਹਤ ਯੋਜਨਾ ਦਾ ਆਗਾਜ਼

ਬਲਤੇਜ ਪਨੂੰ ਤੇ ਹਰਪਾਲ ਜੁਨੇਜਾ ਵੱਲੋਂ ਪੀ ਆਰ ਟੀ ਸੀ ਮੁਲਾਜ਼ਮਾਂ ਦੇ ਇਲਾਜ ਲਈ ਸਿਹਤ ਯੋਜਨਾ ਦਾ ਆਗਾਜ਼

5 Dariya News 2 weeks ago

ਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਸ੍ਰੀ ਬਲਤੇਜ ਪੰਨੂ ਅਤੇ ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਯੋਜਨਾ ਇੱਕ ਇਤਿਹਾਸਕ ਕਦਮ ਹੈ।

ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਅਤੇ ਬਲਵਿੰਦਰ ਸਿੰਘ ਝਾੜਵਾਂ (ਵਾਈਸ ਚੇਅਰਮੈਨ) ਵੀ ਮੌਜੂਦ ਸਨ। ਸ੍ਰੀ ਬਲਤੇਜ ਪੰਨੂ ਨੇ ਦਸਿਆ ਕਿ ਪੀ ਆਰ ਟੀ ਸੀ ਨੂੰ ਇੱਕ ਪਰਿਵਾਰ ਵਜੋਂ ਮੰਨਦੇ ਹੋਏ, ਮੁਲਾਜ਼ਮਾਂ-ਚਾਹੇ ਉਹ ਸੇਵਾ ਵਿੱਚ ਹਨ ਜਾਂ ਰਿਟਾਇਰ ਹੋ ਚੁੱਕੇ ਹਨ-ਲਈ ਦੋ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ।

ਇਹ ਕੈਂਪ ਪੀ ਆਰ ਟੀ ਸੀ ਦੇ ਚੇਅਰਮੈਨ ਸ੍ਰੀ ਹਰਪਾਲ ਜੁਨੇਜਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ ਅਤੇ ਕੱਲ੍ਹ ਵੀ ਜਾਰੀ ਰਹੇਗਾ, ਤਾਂ ਜੋ ਵੱਧ ਤੋਂ ਵੱਧ ਮੁਲਾਜ਼ਮ ਇਸ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹੈਲਥ ਕਾਰਡ ਬਣਾਏ ਜਾ ਰਹੇ ਹਨ, ਜਿਸ ਨਾਲ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਹ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਇਸ ਵਿੱਚ ਸਾਰੇ ਟੈਸਟ ਵੀ ਸ਼ਾਮਲ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਲਗਭਗ 900 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਨਾਲ ਐਮਪੈਨਲ ਹਨ, ਜਦਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਇਹ ਸਹੂਲਤ ਉਪਲਬਧ ਹੈ। ਸ੍ਰੀ ਬਲਤੇਜ ਪੰਨੂ ਨੇ ਦੱਸਿਆ ਕਿ ਹੁਣ ਤੱਕ ਕਰੀਬ 30 ਲੱਖ ਲੋਕ ਆਪਣੇ ਹੈਲਥ ਕਾਰਡ ਬਣਵਾ ਚੁੱਕੇ ਹਨ ।

ਉਨ੍ਹਾਂ ਨੇ ਕਿਹਾ ਕਿ ਯੋਜਨਾ ਦੇ ਲਾਗੂ ਕਰਨ ਵਿੱਚ ਕੋਈ ਵੱਡੀ ਦਿੱਕਤ ਨਹੀਂ ਆ ਰਹੀ ਅਤੇ ਲੋਕ ਇਸਦਾ ਵੱਡੇ ਪੱਧਰ 'ਤੇ ਲਾਭ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਜਿਹਾ ਮਾਡਲ ਸੂਬਾ ਬਣ ਗਿਆ ਹੈ ਜਿੱਥੇ ਲੋਕਾਂ ਨੂੰ ਕੈਸ਼ਲੈਸ ਅਤੇ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਦੇਸ਼ਾਂ ਵਿੱਚ ਲੋਕ ਸਿੱਖਿਆ ਅਤੇ ਸਿਹਤ ਲਈ ਜਾਂਦੇ ਹਨ, ਪਰ ਹੁਣ ਪੰਜਾਬ ਵਿੱਚ ਹੀ ਇਹ ਸਹੂਲਤਾਂ ਉਪਲਬਧ ਹਨ।

ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਤੋਂ ਲੈ ਕੇ ਸਰਕਾਰੀ ਹਸਪਤਾਲਾਂ ਤੱਕ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਗਏ ਹਨ। ਐਡਵੋਕੇਟ ਹਰਪਾਲ ਜੁਨੇਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਿਹਤ ਕਾਰਡ ਸਿਰਫ ਇੱਕ ਕਾਰਡ ਨਹੀਂ, ਸਗੋਂ ਮੁਲਾਜ਼ਮਾਂ ਲਈ "ਸੰਜੀਵਨੀ ਬੂਟੀ" ਵਾਂਗ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ ਸੂਬੇ ਦੇ ਲੱਖਾਂ ਮੁਲਾਜ਼ਮਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 30 ਲੱਖ ਤੋਂ ਵੱਧ ਕਾਰਡ ਤਿਆਰ ਕੀਤੇ ਜਾ ਚੁੱਕੇ ਹਨ, ਜੋ ਕਿ ਇਸ ਯੋਜਨਾ ਦੀ ਵੱਡੀ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ 65 ਲੱਖ ਪਰਿਵਾਰਾਂ ਦੇ ਹੈਲਥ ਕਾਰਡ ਤਿਆਰ ਹੋ ਜਾਣਗੇ। ਇਸ ਯੋਜਨਾ ਲਈ ਕੋਈ ਵੱਖਰੀ ਸ਼ਰਤ ਨਹੀਂ ਹੈ, ਸਿਰਫ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ।

ਇਸ ਮੌਕੇ ਬਿਕਰਮਜੀਤ ਸਿੰਘ ਸ਼ੇਰਗਿੱਲ (ਮੈਨੇਜਿੰਗ ਡਾਇਰੈਕਟਰ), ਨਵਦੀਪ ਕੁਮਾਰ (ਵਧੀਕ ਮੈਨੇਜਿੰਗ ਡਾਇਰੈਕਟਰ), ਮਨਿੰਦਰਪਾਲ ਸਿੰਘ ਸਿੱਧੂ (ਜੀ ਐਮ), ਜਤਿੰਦਰਪਾਲ ਸਿੰਘ ਗਰੇਵਾਲ (ਕਾਰਜਕਾਰੀ ਇੰਜੀਨੀਅਰ), ਅਮਨਵੀਰ ਸਿੰਘ ਟਿਵਾਣਾ (ਜੀ ਐਮ), ਵਿਕੀ ਘਨੌਰ, ਗੁਰਵਿੰਦਰ ਐਂਗਹ ਸ਼ੰਟੀ, ਰਵਿੰਦਰ ਪਾਲ ਸਿੰਘ, ਪ੍ਰਿੰਸ ਲਾਂਬਾ, ਵੀਰਪਾਲ ਕੌਰ, ਮਹਿੰਦਰ ਮੋਹਨ ਸਿੰਘ, ਸੰਦੀਪ ਬੰਧੂ, ਗੱਜਣ ਸਿੰਘ, ਜਸਵਿੰਦਰ ਸਿੰਘ ਰਿੰਪਾ, ਰਾਹੁਲ ਮਹਿਤਾ, ਸਿਮਰਨ ਗਰੇਵਾਲ, ਮੌਂਟੀ ਗਰੋਵਰ, ਨਵਨੀਤ ਰਾਜਬੀਰ ਸਿੰਘ ਚਾਹਲ, ਸ਼ੁਸ਼ੀਲ , ਅਮਿਤ ਵਿਕੀ, ਰਿਸ਼ਵ ਰਾਜਪੂਤ ਅਤੇ ਸ਼ੁਭਮ ਭਟਨਾਗਰ ਸਮੇਤ ਹੋਰ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi