Dailyhunt Logo
  • Light mode
    Follow system
    Dark mode
    • Play Story
    • App Story
ਭਾਰਤ ਵਿੱਚ 101 ਮਿਲੀਅਨ ਬਾਲਗ ਡਾਇਬਟੀਜ਼ ,136 ਮਿਲੀਅਨ ਪ੍ਰੀ-ਡਾਇਬਟਿਕ  ਤੋਂ ਪੀੜਤ: ਡਾ. ਅਮਿਤ ਗਰਗ

ਭਾਰਤ ਵਿੱਚ 101 ਮਿਲੀਅਨ ਬਾਲਗ ਡਾਇਬਟੀਜ਼ ,136 ਮਿਲੀਅਨ ਪ੍ਰੀ-ਡਾਇਬਟਿਕ ਤੋਂ ਪੀੜਤ: ਡਾ. ਅਮਿਤ ਗਰਗ

5 Dariya News 1 week ago

ਪਾਰਕ ਹਸਪਤਾਲ ਦੇ ਬੈਰੀਆਟ੍ਰਿਕ ਐਂਡ ਮੈਟਾਬੋਲਿਕ ਸਰਜਰੀ ਦੇ ਐਸੋਸੀਏਟ ਡਾਇਰੈਕਟਰ ਡਾ. ਅਮਿਤ ਗਰਗ ਅਤੇ ਐਂਡੋਕ੍ਰਾਇਨੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਨੀਰਜ ਗਰਗ ਨੇ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟਾਈਪ 2 ਡਾਇਬਟੀਜ਼ ਨੂੰ ਲੰਬੇ ਸਮੇਂ ਲਈ ਦੂਰ ਰੱਖਣ (ਰਿਮਿਸ਼ਨ) ਵਿੱਚ ਮੈਟਾਬੋਲਿਕ ਸਰਜਰੀ ਦੀ ਭੂਮਿਕਾ 'ਤੇ ਚਾਨਣਾ ਪਾਇਆ। ਡਾ. ਅਮਿਤ ਗਰਗ ਨੇ ਕਿਹਾ, "ਭਾਰਤ ਵਿੱਚ ਟਾਈਪ 2 ਡਾਇਬਟੀਜ਼ ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧਾ ਦੇਖਿਆ ਜਾ ਰਿਹਾ ਹੈ, ਜੋ ਇਸਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਜਨਤਕ ਸਿਹਤ ਚੁਣੌਤੀਆਂ ਵਿੱਚੋਂ ਇੱਕ ਬਣਾਉਂਦਾ ਹੈ।

ਮੌਜੂਦਾ ਅੰਦਾਜ਼ਿਆਂ ਅਨੁਸਾਰ, 10.1 ਕਰੋੜ ਤੋਂ ਵੱਧ ਭਾਰਤੀ ਡਾਇਬਟੀਜ਼ ਨਾਲ ਜੀ ਰਹੇ ਹਨ, ਜਦੋਂ ਕਿ ਹੋਰ 13.6 ਕਰੋੜ ਲੋਕ ਪ੍ਰੀ-ਡਾਇਬਟਿਕ ਹਨ। ਡਾਇਬਟੀਜ਼ ਹਰ ਸਾਲ ਲੱਖਾਂ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਦਾ ਕਾਰਨ ਬਣਦੀ ਹੈ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਅਤੇ ਅਪਾਹਜਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।"

ਡਾ. ਨੀਰਜ ਗਰਗ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚਾਰ ਵਿੱਚੋਂ ਇੱਕ ਤੋਂ ਵੱਧ ਭਾਰਤੀ ਬਾਲਗ ਜਾਂ ਤਾਂ ਡਾਇਬਟਿਕ ਹਨ ਜਾਂ ਪ੍ਰੀ-ਡਾਇਬਟਿਕ ਹਨ। ਅਣ-ਕੰਟਰੋਲਡ ਡਾਇਬਟੀਜ਼ ਦੇ ਗੰਭੀਰ ਨਤੀਜਿਆਂ ਬਾਰੇ ਸਮਝਾਉਂਦੇ ਹੋਏ ਡਾ. ਗਰਗ ਨੇ ਅੱਗੇ ਕਿਹਾ ਕਿ ਇਹ ਬਿਮਾਰੀ ਦਿਲ ਦੇ ਦੌਰੇ , ਸਟ੍ਰੋਕ, ਡਾਇਲਸਿਸ ਦੀ ਲੋੜ ਵਾਲੇ ਗੁਰਦੇ ਖਰਾਬ ਹੋਣ, ਡਾਇਬਟਿਕ ਰੇਟਿਨੋਪੈਥੀ (ਜਿਸ ਨਾਲ ਅੰਧਰਾਤਾ ਹੋ ਸਕਦਾ ਹੈ), ਨਸਾਂ ਦਾ ਨੁਕਸਾਨ , ਡਾਇਬਟਿਕ ਫੁੱਟ ਅਲਸਰ, ਅੰਗ ਕੱਟਣ, ਫੈਟੀ ਲਿਵਰ, ਇਰੈਕਟਾਈਲ ਡਿਸਫੰਕਸ਼ਨ, ਬਾਰ-ਬਾਰ ਹੋਣ ਵਾਲੇ ਇਨਫੈਕਸ਼ਨ, ਜ਼ਖਮਾਂ ਦੇ ਦੇਰ ਨਾਲ ਭਰਨ ਅਤੇ ਉਮਰ ਘਟਣ ਦੇ ਜੋਖਮ ਨੂੰ ਕਾਫੀ ਹੱਦ ਤੱਕ ਵਧਾ ਦਿੰਦੀ ਹੈ।

ਡਾ. ਗਰਗ ਨੇ ਕਿਹਾ ਕਿ ਟਾਈਪ 2 ਡਾਇਬਟੀਜ਼ ਦੇ ਯੋਗ ਮਰੀਜ਼ਾਂ ਲਈ ਮੈਟਾਬੋਲਿਕ ਸਰਜਰੀ ਸਭ ਤੋਂ ਪ੍ਰਭਾਵਸ਼ਾਲੀ ਐਵੀਡੈਂਸ-ਬੇਸਡ ਇਲਾਜ ਵਿਕਲਪਾਂ ਵਿੱਚੋਂ ਇੱਕ ਵਜੋਂ ਉੱਭਰੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਰੰਪਰਾਗਤ ਇਲਾਜ, ਜੋ ਸਿਰਫ਼ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਤੇ ਧਿਆਨ ਕੇਂਦਰਿਤ ਕਰਦਾ ਹੈ, ਦੇ ਉਲਟ ਮੈਟਾਬੋਲਿਕ ਸਰਜਰੀ ਸਰੀਰ ਦੀਆਂ ਅੰਦਰੂਨੀ ਹਾਰਮੋਨਲ ਅਤੇ ਮੈਟਾਬੋਲਿਕ ਖਰਾਬੀਆਂ ਦਾ ਇਲਾਜ ਕਰਦੀ ਹੈ।

ਇਸ ਨਾਲ ਡਾਇਬਟੀਜ਼ ਤੋਂ ਲੰਬੇ ਸਮੇਂ ਤੱਕ ਰਾਹਤ ਮਿਲਦੀ ਹੈ, ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਡਾਇਬਟੀਜ਼ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਤੋਂ ਸੁਰੱਖਿਆ ਮਿਲਦੀ ਹੈ। ਸ਼ੁਰੂਆਤੀ ਸਮੇਂ ਵਿੱਚ ਹੀ ਇਲਾਜ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਡਾ. ਗਰਗ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਡਾਇਬਟੀਜ਼ ਹੋਏ ਘੱਟ ਸਮਾਂ ਹੋਇਆ ਹੈ ਅਤੇ ਜਿਨ੍ਹਾਂ ਦੇ ਪੈਨਕ੍ਰਿਆਜ਼ ਦੀ ਕਾਰਜਪ੍ਰਣਾਲੀ ਸੁਰੱਖਿਅਤ ਹੈ, ਉਨ੍ਹਾਂ ਵਿੱਚ ਲੰਬੇ ਸਮੇਂ ਤੱਕ ਡਾਇਬਟੀਜ਼ ਤੋਂ ਰਾਹਤ ਪਾਉਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।

ਪਾਰਕ ਹਾਸਪਿਟਲਜ਼ ਦੇ ਗਰੁੱਪ ਸੀ.ਈ.ਓ.-ਉੱਤਰ, ਆਸ਼ੀਸ਼ ਚੱਢਾ ਨੇ ਕਿਹਾ ਕਿ ਹਸਪਤਾਲ ਸੀਏਪੀਐੱਫ, ਪੰਜਾਬ, ਹਰਿਆਣਾ ਅਤੇ ਹਿਮਾਚਲ ਸਰਕਾਰਾਂ ਦੇ ਨਾਲ-ਨਾਲ ਪ੍ਰਮੁੱਖ ਟੀਪੀ ਏ , ਕਾਰਪੋਰੇਟ ਸੰਸਥਾਵਾਂ ਅਤੇ ਬੀਮਾ ਪ੍ਰਦਾਤਾਵਾਂ ਨਾਲ ਐਮਪੈਨਲਡ ਹੈ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi