Dailyhunt Logo
  • Light mode
    Follow system
    Dark mode
    • Play Story
    • App Story
ਚੇਤਨ ਸਿੰਘ ਜੌੜਾਮਾਜਰਾ ਨੇ ਕਲਿਆਣ ਤੇ ਗਾਜੀਪੁਰ ਵਿਖੇ ਮੁੱਖ ਮੰਤਰੀ ਖੇਡ ਦੇ ਮੈਦਾਨ ਕੀਤੇ ਲੋਕ ਅਰਪਣ

ਚੇਤਨ ਸਿੰਘ ਜੌੜਾਮਾਜਰਾ ਨੇ ਕਲਿਆਣ ਤੇ ਗਾਜੀਪੁਰ ਵਿਖੇ ਮੁੱਖ ਮੰਤਰੀ ਖੇਡ ਦੇ ਮੈਦਾਨ ਕੀਤੇ ਲੋਕ ਅਰਪਣ

5 Dariya News 2 weeks ago

ਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਨੂੰ ਦਿੱਤੇ ਖੇਡ ਦੇ ਮੈਦਾਨ ਖੇਡਾਂ ਦੇ ਖੇਤਰ ਵਿੱਚ ਨਵੀਂ ਕਰਾਂਤੀ ਸਾਬਤ ਹੋਣਗੇ। ਵਿਧਾਇਕ ਨੇ ਆਪਣੇ ਹਲਕੇ ਦੇ ਦੋ ਪਿੰਡਾਂ ਕਲਿਆਣ ਅਤੇ ਗਾਜੀਪੁਰ ਵਿਖੇ ਮੁੱਖ ਮੰਤਰੀ ਖੇਡ ਦੇ ਮੈਦਾਨ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ।

ਜੌੜਾਮਾਜਰਾ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ 3100 ਖੇਡ ਸਟੇਡੀਅਮ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਚੁਅਲ ਉਦਘਾਟਨ ਕੀਤਾ ਹੈ।

ਇਸੇ ਲੜੀ ਵਿੱਚ ਪਿੰਡ ਕਲਿਆਣ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਗਾਜੀਪੁਰ ਵਿਖੇ 42.62 ਲੱਖ ਰੁਪਏ ਦੀ ਲਾਗਤ ਨਾਲ ਇਹ ਮੁੱਖ ਮੰਤਰੀ ਖੇਡ ਦੇ ਮੈਦਾਨ ਤਿਆਰ ਕੀਤੇ ਗਏ ਹਨ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਲਕਾਰ ਸਿੰਘ ਗੱਜੂ ਮਾਜਰਾ, ਮੈਂਬਰ ਜ਼ਿਲ੍ਹਾ ਪਰਿਸ਼ਦ ਗੁਰਦੇਵ ਸਿੰਘ ਟਿਵਾਣਾ, ਬੀਡੀਪੀਓ ਸਮਾਣਾ ਗੁਰਪ੍ਰੀਤ ਸਿੰਘ ਤੇ ਪਟਿਆਲਾ ਹਰਮਿੰਦਰ ਸਿੰਘ, ਸਰਬਜੀਤ ਕੌਰ ਚੇਅਰ ਪਰਸਨ ਪੰਚਾਇਤ ਸੰਮਤੀ ਪਟਿਆਲਾ, ਮੁਨਿੰਦਰ ਸਿੰਘ ਡਕਾਲਾ, ਬਲਕਾਰ ਸਿੰਘ ਰਾਜਗੜ੍ਹ ਵਾਈਸ ਚੇਅਰਮੈਨ, ਮਨਜੀਤ ਕੌਰ ਮੈਂਬਰ ਜ਼ਿਲਾ ਪਰਿਸ਼ਦ, ਜਸਵੀਰ ਸਿੰਘ ਤਰੈ ਮੈਂਬਰ ਜ਼ਿਲ੍ਹਾ ਪਰਿਸ਼ਦ, ਹਰਦੀਪ ਸਿੰਘ ਚੀਮਾ ਚੇਅਰਮੈਨ ਪੰਚਾਇਤ ਸੰਮਤੀ ਸਮਾਣਾ, ਪੰਚਾਇਤ ਅਫਸਰ ਗੁਰਤੇਜ ਸਿੰਘ ਅਤੇ ਗੁਰਮੁਖ ਸਿੰਘ, ਬਲਜਿੰਦਰ ਸਿੰਘ ਪਹਾੜਪੁਰ ਮੈਂਬਰ ਬਲਾਕ ਸੰਮਤੀ, ਦਰਸ਼ਨ ਸਿੰਘ ਸਰਪੰਚ ਕਲਿਆਣ, ਅਮਰ ਸਿੰਘ ਸਾਬਕਾ ਸਰਪੰਚ ਕਲਿਆਣ, ਧਰਮਿੰਦਰ ਸਿੰਘ ਆਸੇ ਮਾਜਰਾ ਮੈਂਬਰ ਬਲਾਕ ਸੰਮਤੀ, ਬਹਾਦਰ ਸਿੰਘ ਸਰਪੰਚ ਦੁਘਾਟ, ਬਲਵਿੰਦਰ ਸਿੰਘ ਪੰਚ ਦੂਘਾਟ, ਭੁਪਿੰਦਰ ਸਿੰਘ ਦੁਘਾਟ, ਹਰਕਿੰਦਰ ਸਿੰਘ ਸਰਪੰਚ ਡਕਾਲਾ, ਜਥੇਦਾਰ ਪਵਿੱਤਰ ਸਿੰਘ ਡਕਾਲਾ, ਸੰਦੀਪ ਸਿੰਘ ਸਰਪੰਚ ਝੰਡੀ, ਅੰਗਰੇਜ਼ ਸਿੰਘ ਰਾਮਗੜ੍ਹ, ਨਵਦੀਪ ਨਵੀ ਉੱਚਾ ਗਾਓ, ਗੁਰਦੀਪ ਸਿੰਘ ਪ੍ਰਧਾਨ ਯੂਥ ਕਲੱਬ ਕਲਿਆਣ, ਲਖਵਿੰਦਰ ਸਿੰਘ ,ਹਰਜੀਤ ਸਿੰਘ, ਕਰਮਜੀਤ ਸਿੰਘ, ਪਰਮਿੰਦਰ ਸਿੰਘ, ਲਾਲੀ ਸ਼ਰਮਾ ਸਾਰੇ ਕਲੱਬ ਮੈਂਬਰ, ਯੁੱਧਵੀਰ ਕੌਸਲ ਜੀ ਆਰ ਐਸ, ਅਨਿਰੁੱਧ ਵਰਮਾ ਟੀਏ, ਜਥੇਦਾਰ ਜਗਰੂਪ ਸਿੰਘ ਕਲਿਆਣ ਰਵਿੰਦਰ ਸ਼ਰਮਾ, ਡਾਕਟਰ ਗੁਰਜਿੰਦਰ ਸਿੰਘ, ਰਾਮ ਸਿੰਘ ਨੰਬਰਦਾਰ, ਰਾਹੁਲ ਸ਼ਰਮਾ, ਬਲਜਿੰਦਰ ਸਿੰਘ, ਮਨਦੀਪ ਕੁਮਾਰ, ਸੁਰਜੀਤ ਸਿੰਘ ਲਖਵਿੰਦਰ ਸਿੰਘ ਜਗਤਾਰ ਸਿੰਘ ਤਾਰੀ ਜਗਵਿੰਦਰ ਸਿੰਘ ਸਾਰੇ ਪੰਚ ਪਿੰਡ ਕਲਿਆਣ , ਪਰਮਜੀਤ ਕੌਰ ਪੰਚਾਇਤ ਸਕੱਤਰ ਕਲਿਆਣ , ਸੁਰਜੀਤ ਸਿੰਘ ਸ਼ੇਰ ਮਾਜਰਾ ਮੈਂਬਰ ਬਲਾਕ ਸੰਮਤੀ ਮਲਕੀਤ ਸਿੰਘ ਸਰਪੰਚ ਸ਼ੇਰ ਮਾਜਰਾ ਸੁਖਬੀਰ ਸਿੰਘ ਨੰਬਰਦਾਰ ਬਲੀਪੁਰ ਮਹੇਸ਼ ਕੁਮਾਰ ਸਰਪੰਚ ਪੁਰਬੀਆ ਕਲੋਨੀ ਸੁਖਚੈਨ ਸਿੰਘ ਸਰਪੰਚ ਧਬਲਾਣ, ਗੋਲਡੀ ਸਰਪੰਚ ਰਣਵੀਰ ਪੂਰਾ, ਜਗਦੀਪ ਸਿੰਘ ਬਿਸ਼ਨਪੁਰ ਛੰਨਾ, ਰਜਿੰਦਰ ਸਿੰਘ ਸਾਹਿਬਪੁਰਾ, ਸੁਖਦੇਵ ਸਰਪੰਚ ਨਵਾਂ ਰੱਖੜਾ, ਕਰਮ ਸਿੰਘ ਪੰਚ ਨਵਾਂ ਰੱਖੜਾ, ਕਰਮ ਸਿੰਘ ਸਰਪੰਚ ਭਾਨਰਾ, ਅਮਰਜੀਤ ਸਿੰਘ ਮਾੜੂ ਵੀਡੀਓ, ਦਸ਼ਮੇਸ਼ ਵੀਡੀਓ, ਹਰ ਲਾਲ ਸਿੰਘ ਪੰਚਾਇਤ ਸਕੱਤਰ , ਗੁਰਤੇਜ ਸਿੰਘ ਐਸਈਪੀਓ ਸਮਾਣਾ, ਗੁਰਪਿੰਦਰ ਸਿੰਘ ਪੰਚਾਇਤ ਸੈਕਟਰੀ , ਭੁਪਿੰਦਰ ਭਾਦਸੋ ਪੰਚਾਇਤ ਸੈਕਟਰੀ ਅਤੇ ਅਮਰੀਕ ਸਿੰਘ ਵੀਡੀਓ ਪਟਿਆਲਾ ਵੀ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi