Dailyhunt Logo
  • Light mode
    Follow system
    Dark mode
    • Play Story
    • App Story
ਦੇਸ਼ ਦਾ ਸਪੋਰਟਸ ਪਾਵਰ ਹਾਊਸ ਬਣਿਆ ਹਰਿਆਣਾ - ਮੁੱਖ ਮੰਤਰੀ ਨਾਇਬ ਸੈਣੀ

ਦੇਸ਼ ਦਾ ਸਪੋਰਟਸ ਪਾਵਰ ਹਾਊਸ ਬਣਿਆ ਹਰਿਆਣਾ - ਮੁੱਖ ਮੰਤਰੀ ਨਾਇਬ ਸੈਣੀ

5 Dariya News 1 week ago

ਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ ਦੇਸ਼ ਵਿੱਚ ਸਪੋਰਟਸ ਦਾ ਪਾਵਰਹਾਊਸ ਬਣ ਗਿਆ ਹੈ। ਸਾਡੇ ਸੂਬੇ ਦੀ ਆਬਾਦੀ ਸਿਰਫ਼ ਦੇਸ਼ ਦੀ ਕੁੱਲ ਆਬਾਦੀ ਦਾ 2 ਪ੍ਰਤੀਸ਼ਤ ਹੈ ਪਰ ਜਦੋਂ ਵੀ ਓਲੰਪਿਕ, ਪੈਰਾਲੰਪਿਕ, ਏਸ਼ੀਆਈ ਖੇਡਾਂ ਜਾਂ ਕਾਮਨਵੈਲਥ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਹਰਿਆਣਾ ਦੇ ਸਭ ਤੋਂ ਵੱਧ ਖਿਡਾਰੀ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕਰਦੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਸਪੋਰਟਸ ਫਿਟਨੈਸ ਅਤੇ ਇਨਫਰਾਸਟਰਕਚਰ ਐਕਸਪੋ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਪ੍ਰੋਗਰਾਮ ਦੌਰਾਨ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਆਯੋਜਨ ਸਿਰਫ਼ ਇੱਕ ਪ੍ਰਦਰਸ਼ਨੀ ਨਹੀਂ ਸਗੋ ਸੰਕਲਪਾਂ ਅਤੇ ਸੁਪਨਿਆਂ ਦਾ ਮੇਲਾ ਹੈ, ਜਿੱਥੇ ਯੁਵਾ ਸ਼ਕਤੀ ਦੀ ਸਮਰੱਥਾ ਸਾਕਾਰ ਹੁੰਦੀ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਖੇਡਾਂ ਨੂੰ ਇੱਕ ਨਵੀਂ ਦਿਸ਼ਾ ਅਤੇ ਇੱਕ ਨਵੀਂ ਪਛਾਣ ਦਿੱਤੀ ਹੈ। ਫਿੱਟ ਇੰਡੀਆ, ਖੇਡੋ ਇੰਡੀਆ ਅੱਜ ਦੀਆਂ ਖੇਡਾਂ ਸਿਰਫ਼ ਮੁਕਾਬਲੇ ਦਾ ਨਹੀਂ ਸਗੋ ਰਾਸ਼ਟਰ ਨਿਰਮਾਣ ਦੀ ਇੱਕ ਮੁਹਿੰਮ ਬਣ ਚੁੱਕਾ ਹੈ।

ਫਿਟਨੈਸ ਸਿਰਫ਼ ਵਿਅਕਤੀਗਤ ਆਦਤ ਨਹੀਂ ਸਗੋ ਅੱਜ ਵਿਕਸਤ ਭਾਰਤ ਦੀ ਜ਼ਰੂਰਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਤਗ਼ਮਿਆਂ ਦੀ ਕਹਾਣੀ ਨਹੀਂ ਦਿਖੇਗੀ ਸਗੋ ਹਰਿਆਣਾ ਦਾ ਖੇਡ ਮਾਡਲ ਵੀ ਆਪ ਲੋਕਾਂ ਨੂੰ ਦਿਖਾਈ ਦੇਵੇਗਾ।ਤਗ਼ਮਿਆਂ ਵਿੱਚ ਅੱਗੇ ਹਰਿਆਣਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਖੇਡਾਂ ਦੀ ਸੱਭਿਆਚਾਰ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਦਾ ਵਿਜ਼ਨ ਵੀ ਦਿਖਾਈ ਦਿੰਦਾ ਹੈ, ਜਿਸ ਨੇ ਇਸ ਛੋਟੀ ਜਿਹੀ ਧਰਤੀ ਨੂੰ ਭਾਰਤ ਦੀ ਸਭ ਤੋਂ ਵੱਡੀ ਖੇਡ ਸ਼ਕਤੀ ਬਣਾ ਦਿੱਤਾ ਹੈ।

ਦੇਸ਼ ਦੀ ਆਬਾਦੀ ਵਿੱਚ ਹਰਿਆਣਾ ਦੀ ਹਿੱਸੇਦਾਰੀ 2% ਹੈ ਪਰ ਜਦੋਂ ਤਗ਼ਮਿਆਂ ਦਾ ਹਿਸਾਬ ਹੁੰਦਾ ਹੈ ਤਾਂ ਹਰਿਆਣਾ ਸਭ ਤੋਂ ਅੱਗੇ ਖੜ੍ਹਾ ਦਿਖਾਈ ਦਿੰਦਾ ਹੈ। ਖਿਡਾਰੀਆਂ ਵਿੱਚ ਇਹ ਜਜ਼ਬਾ ਸਾਡੀ ਮਿੱਟੀ ਤੋਂ ਆਉਂਦਾ ਹੈ। ਇੱਥੇ ਬੱਚਾ ਗੋਦ ਵਿੱਚ ਖੇਡਣਾ ਨਹੀਂ ਸਗੋ ਖੇਡ ਦੇ ਮੈਦਾਨ ਵਿੱਚ ਲੜਨਾ ਸਿੱਖਦਾ ਹੈ। ਸੰਘਰਸ਼ ਉਸਦੀ ਘੁੱਟੀ ਹੁੰਦੀ ਹੈ, ਜੋ ਉਸਨੂੰ ਪਿੰਡ ਦੀਆਂ ਗਲੀਆਂ ਤੋਂ ਵਿਸ਼ਵ ਦੇ ਮੰਚ ਤੱਕ ਲੈ ਜਾਣ ਦਾ ਕੰਮ ਕਰਦੀ ਹੈ।

ਤਗ਼ਮਾ ਜੇਤੂਆਂ ਨੂੰ 6 ਕਰੋੜ ਤੱਕ ਦਾ ਨਕਦ ਪੁਰਸਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਓਲੰਪਿਕ, ਏਸ਼ੀਆਈ ਅਤੇ ਕਾਮਨਵੈਲਥ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਨਕਦ ਪੁਰਸਕਾਰ ਦੇ ਰਹੀ ਹੈ। ਪਿਛਲੇ 12 ਸਾਲਾਂ ਵਿੱਚ 17,182 ਖਿਡਾਰੀਆਂ ਨੂੰ 730 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ। 8 ਤੋਂ 14 ਸਾਲ ਦੇ ਖਿਡਾਰੀਆਂ ਨੂੰ 1,500 ਰੁਪਏ ਮਹੀਨਾ ਅਤੇ 15 ਤੋਂ 19 ਸਾਲ ਤੱਕ ਦੇ ਖਿਡਾਰੀਆਂ ਨੂੰ 2,000 ਰੁਪਏ ਮਹੀਨਾ ਵਜ਼ੀਫ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

ਹਰਿਆਣਾ ਸਰਕਾਰ ਨੇ 260 ਵਧੀਆ ਖਿਡਾਰੀਆਂ ਨੂੰ ਗਰੁੱਪ ਏ, ਬੀ ਅਤੇ ਸੀ ਸ਼੍ਰੇਣੀ ਵਿੱਚ ਸਿੱਧੀ ਸਰਕਾਰੀ ਨੌਕਰੀ ਦਿੱਤੀ ਹੈ। ਖੇਡ ਇਨਫਰਾਸਟਰਕਚਰ ਉੱਤੇ ਬੀਤੇ 12 ਸਾਲਾਂ ਵਿੱਚ ਲਗਭਗ 1,100 ਕਰੋੜ ਰੁਪਏ ਖਰਚ ਕੀਤੇ ਹਨ। ਸੂਬੇ ਭਰ ਵਿੱਚ ਕਰੀਬ 2,000 ਖੇਡ ਨਰਸਰੀਆਂ ਅਤੇ 25 ਖੇਡ ਅਕਾਦਮੀਆਂ ਸੰਚਾਲਿਤ ਹਨ, ਜਿੱਥੇ ਰੋਜ਼ਾਨਾ 500 ਰੁਪਏ ਪ੍ਰਤੀ ਖਿਡਾਰੀ ਡਾਈਟ ਭੱਤਾ ਦਿੱਤਾ ਜਾ ਰਿਹਾ ਹੈ। ਪੰਚਕੂਲਾ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਉੱਤਰ ਭਾਰਤ ਦੇ ਪਹਿਲੇ ਅਤਿ-ਆਧੁਨਿਕ ਵਿਗਿਆਨਕ ਸਿਖਲਾਈ ਅਤੇ ਮੁੜ ਵਸੇਬਾ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।

ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਖ਼ੁਦ ਹਰ ਮਹੀਨੇ ਨੌਜਵਾਨਾਂ ਨਾਲ ਮੈਰਾਥਨ ਵਿੱਚ ਦੌੜਦੇ ਹਨ। ਹਾਲ ਹੀ ਵਿੱਚ ਯमुनाਨਗਰ ਵਿੱਚ ਆਯੋਜਿਤ ਮੈਰਾਥਨ ਵਿੱਚ ਕਰੀਬ ਇੱਕ ਲੱਖ ਨੌਜਵਾਨਾਂ ਨੇ ਉਨ੍ਹਾਂ ਨਾਲ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਦਿਸ਼ਾ ਵਿੱਚ ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਨੌਜਵਾਨਾਂ ਵਿੱਚ ਨਸ਼ਾ ਫੈਲਾਉਣ ਦੇ ਯਤਨ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜੀਂਦ ਰੈਲੀ ਤੋਂ ਪ੍ਰਧਾਨ ਮੰਤਰੀ ਨੇ ਦਿੱਤਾ ਟੀਚਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦਾ ਸੁਪਨਾ ਤਦ ਹੀ ਸਾਕਾਰ ਹੋਵੇਗਾ ਜਦੋਂ ਦੇਸ਼ ਦਾ ਨੌਜਵਾਨ ਸਿਹਤਮੰਦ ਹੋਵੇਗਾ, ਫਿੱਟ ਹੋਵੇਗਾ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜੀਂਦ ਰੈਲੀ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਰਿਆਣਾ ਨੂੰ ਆਉਣ ਵਾਲੀਆਂ ਕਾਮਨਵੈਲਥ ਖੇਡਾਂ ਅਤੇ ਓਲੰਪਿਕ ਖੇਡਾਂ ਲਈ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਦਾ ਟੀਚਾ ਦਿੱਤਾ ਹੈ। ਇਹ ਹਰਿਆਣਾ ਦੇ ਸਮਰੱਥਾ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਅਟੁੱਟ ਵਿਸ਼ਵਾਸ ਦਾ ਪ੍ਰਗਟਾਵਾ ਹੈ।

ਮੁੱਖ ਮੰਤਰੀ ਨੇ ਸ਼ਾਇਰੀ ਕਰਕੇ ਵਧਾਇਆ ਖਿਡਾਰੀਆਂ ਦਾ ਹੌਸਲਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ "ਹਾਰ ਸੇ ਮਤ ਘਬਰਾਣਾ ਔਰ ਜੀਤ ਸੇ ਮਤ ਇਤਰਾਣਾ। ਹਰ ਦਿਨ ਖੁਦ ਕੋ ਕਲ ਸੇ ਬਿਹਤਰ ਬਤਾਨਾ। ਮੈਡਲ ਤੋ ਮੇਹਨਤ ਕਾ ਏਕ ਛੋਟਾ ਸਾ ਸਮਾਨ ਹੈ, ਅਸਲੀ ਖਿਡਾਰੀ ਵਹੀ ਹੈ ਜਿਸਕਾ ਲਕਸ਼ ਹਿੰਦੁਸਤਾਨ ਹੈ।" ਇਸ ਮੌਕੇ ਦਿੱਲੀ ਦੇ ਗ੍ਰਹਿ, ਸਿੱਖਿਆ ਅਤੇ ਖੇਡ ਮੰਤਰੀ ਆਸ਼ੀਸ਼ ਸੂਦ, ਬਿਹਾਰ ਦੀ ਖੇਡ ਮੰਤਰੀ ਸੁਸ੍ਰੀ ਸ਼੍ਰੇਅਸੀ ਸਿੰਘ, ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਅਤੇ ਹੋਰ ਸੀਨੀਅਰ ਮਹਿਮਾਨ ਮੌਜੂਦ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi