ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਦੇਵੀ ਵਾਲਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਸੰਤ ਬਾਬਾ ਇੰਦਰਪਾਲ ਸਿੰਘ ਦੇਵੀ ਵਾਲਾ, ਐਡਵੋਕੇਟ ਬੀਰਿੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਯੂਥ ਆਗੂ ਸੁਖਵੰਤ ਸਿੰਘ ਪੱਕਾ, ਬੱਬੂ ਸੇਖੋਂ, ਹਰਵਿੰਦਰ ਸਿੰਘ ਬਲਾਕ ਪ੍ਰਧਾਨ, ਪ੍ਰਣਾਮ ਸਿੰਘ ਚਾਨਾ, ਸਰਪੰਚ ਗੁਰਮੇਲ ਸਿੰਘ, ਦੀਪ ਸਰਪੰਚ ਕੋਠੇ ਇੰਦਰ ਸਿੰਘ, ਸੁਦਾਗਰ ਸਿੰਘ ਖਾਲਸਾ, ਹਰਨੇਕ ਸਿੰਘ ਦੇਵੀ ਵਾਲਾ, ਮੈਂਬਰ ਪੰਚਾਇਤ ਪਰਮਵੀਰ ਸਿੰਘ ਅਤੇ ਮੰਗਾਂ ਸਿੰਘ ਮੈਂਬਰ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜਾਣ ਵਾਲੀ ਬੱਸ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ, ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਬਾਘਾ ਬਾਰਡਰ ਅਤੇ ਭਗਵਾਨ ਵਾਲਮੀਕਿ ਮੰਦਰ ਦੇ ਦਰਸ਼ਨ ਕਰਵਾ ਕੇ ਤੀਸਰੇ ਦਿਨ ਸੰਗਤਾਂ ਨੂੰ ਵਾਪਸ ਉਨ੍ਹਾਂ ਦੇ ਪਿੰਡ ਪਹੁੰਚਾਏਗੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੀ ਇਸ ਵਿਲੱਖਣ ਪਹਿਲ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਪਿੰਡਾਂ ਦੇ ਬਜ਼ੁਰਗਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।

