Dailyhunt
ਨਰਿੰਦਰਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਵਿਖੇ ਨਵਾਂ ਕ੍ਰਿਕਟ ਗਰਾਉਂਡ ਬਣਾਉਣ ਦਾ ਕੰਮ ਨੀਂਹ ਪੱਥਰ ਰੱਖ ਕੇ ਕਰਵਾਇਆ ਸ਼ੁਰੂ

ਨਰਿੰਦਰਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਵਿਖੇ ਨਵਾਂ ਕ੍ਰਿਕਟ ਗਰਾਉਂਡ ਬਣਾਉਣ ਦਾ ਕੰਮ ਨੀਂਹ ਪੱਥਰ ਰੱਖ ਕੇ ਕਰਵਾਇਆ ਸ਼ੁਰੂ

5 Dariya News 1 week ago

ਫਾਜ਼ਿਲਕਾ ਦੇ ਐਮ.ਆਰ. ਕਾਲਜ ਵਿਖੇ 25 ਲੱਖ ਦੀ ਲਾਗਤ ਨਾਲ ਨਵਾਂ ਕ੍ਰਿਕਟ ਗਰਾਉਂਡ ਬਣਾਇਆ ਜਾਵੇਗਾ ਤਾਂ ਜੋ ਫਾਜ਼ਿਲਕਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਇੱਥੇ ਕ੍ਰਿਕਟ ਦਾ ਅਭਿਆਸ ਜਾਰੀ ਰੱਖ ਸਕਣ ਤੇ ਸਾਡੇ ਫਾਜ਼ਿਲਕਾ ਦੇ ਖਿਡਾਰੀ ਸ਼ੁਭਮਨ ਗਿੱਲ ਦੀ ਤਰ੍ਹਾਂ ਸਾਡੇ ਜ਼ਿਲ੍ਹੇ ਤੇ ਆਪਣੇ ਮਾਤਾ ਪਿਤਾ ਅਤੇ ਫਾਜ਼ਿਲਕਾ ਦਾ ਨਾਮ ਰੌਸ਼ਨ ਕਰ ਸਕਣ। ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ.

ਨਰਿੰਦਰਪਾਲ ਸਿੰਘ ਸਵਨਾ ਨੇ ਐਮ.ਆਰ.ਕਾਲਜ ਫਾਜ਼ਿਲਕਾ ਵਿਖੇ ਨਵੇਂ ਕ੍ਰਿਕਟ ਗਰਾਉਂਡ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ।

ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਾਡੇ ਜ਼ਿਲ੍ਹੇ ਫਾਜ਼ਿਲਕਾ ਨੂੰ ਕ੍ਰਿਕਟ ਦੇ ਗਰਾਉਂਡ ਬਣਾਉਣ ਦਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਗਰਾਉਂਡ ਬਣਾਉਣ ਤੇ ਅਨੁਮਾਨਤ 25 ਲੱਖ ਦਾ ਖਰਚਾ ਆਵੇਗਾ ਤੇ ਜੇਕਰ ਹੋਰ ਵੀ ਰਾਸ਼ੀ ਦੀ ਲੋੜ ਹੋਵੇ ਤਾਂ ਉਹ ਵੀ ਕਾਲਜ ਤੇ ਸਬੰਧਿਤ ਅਧਿਕਾਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ।

ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਦੇ ਕੰਮਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਨਵੇਂ ਵਿਕਾਸ ਦੇ ਪ੍ਰਾਜੈਕਟ ਉਲੀਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗ੍ਰਾਉਂਡ ਦੇ ਬਣਨ ਨਾਲ ਜਿੱਥੇ ਸਾਡੇ ਜ਼ਿਲ੍ਹੇ ਦੇ ਨੌਜਵਾਨਾਂ ਦੀ ਕ੍ਰਿਕਟ ਵਿੱਚ ਰੁਚੀ ਵਧੇਗੀ ਉੱਥੇ ਹੀ ਉਨ੍ਹਾਂ ਨੂੰ ਇੱਕ ਖੇਡਣ ਦਾ ਵੱਖਰਾ ਗਰਾਉਂਡ ਵੀ ਮਿਲੇਗਾ ਜਿੱਥੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਖਿਡਾਰੀਆਂ ਤੇ ਕ੍ਰਿਕਟ ਪ੍ਰੇਮੀਆਂ ਤੇ ਕਾਲਜ ਦੇ ਸਟਾਫ ਤੇ ਸਮਾਜ ਸੇਵੀ ਸੰਸਥਾਵਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇੱਥੇ ਕ੍ਰਿਕਟ ਦਾ ਗ੍ਰਾਉਂਡ ਬਣਾਇਆ ਜਾਵੇ ਤਾਂ ਕਿਉਂਕਿ ਸਾਡੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਕ੍ਰਿਕਟ ਖੇਡਣ ਬਾਹਰ ਜਾਣਾ ਪੈਂਦਾ ਹੈ ਤੇ ਉਨ੍ਹਾਂ ਕੋਲ ਅਭਿਆਸ ਦਾ ਵੀ ਕੋਈ ਸਥਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਦੀ ਮੰਗ ਪੂਰੀ ਹੋਈ ਹੈ ਤੇ ਇਸ ਸ਼ਾਨਦਾਰ ਗ੍ਰਾਉਂਡ ਵਿੱਚ ਚਾਰਦੀਵਾਰੀ, ਬਾਥਰੂਮ, ਕਮਰੇ, ਪੀਣ ਵਾਲਾ ਪਾਣੀ, ਘਾਹ ਤੇ ਵਰਤੋਂ ਲਈ ਪਾਣੀ ਲਈ ਪਾਈਪਲਾਈਨ, ਟੀਮਾਂ ਦੇ ਬੈਠਣ ਲਈ ਵੱਖਰਾ ਪ੍ਰਬੰਧ ਆਦਿ ਸਾਰੇ ਪ੍ਰਬੰਧ ਕੀਤੇ ਜਾਣਗੇ।

ਇਹ ਗ੍ਰਾਉਂਡ ਆਉਣ ਵਾਲੇ 1 ਤੋਂ ਡੇਢ ਮਹੀਨੇ ਵਿੱਚ ਬਣਾ ਕੇ ਸਾਡੇ ਇਨ੍ਹਾਂ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਬਣਾ ਕੇ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਾਉਂਡ ਦੀ ਸਾਂਭ-ਸੰਭਾਲ ਦੇ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸਮਾਜ ਸੇਵੀ ਸੰਜੀਵ ਮਾਰਸ਼ਲ, ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਆਪ ਆਗੂ ਵੀ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi