Wednesday, 03 Jun, 9.13 pm 5 Dariya News

ਪੰਜਾਬ
ਪੰਜਾਬ ਗਊਸ਼ਾਲਾ ਕਮਿਸ਼ਨ ਦੇ ਉਪ ਚੇਅਰਮੈਨ ਚਾਵਲਾ ਵੱਲੋਂ ਸਰਕਾਰੀ ਗਊਸ਼ਾਲਾ ਸੁੱਖੇ ਮਾਜਰੇ ਦਾ ਅਚਨਚੇਤ ਦੌਰਾ

ਪੰਜਾਬ ਗਊਸ਼ਾਲਾ ਕਮਿਸ਼ਨ ਦੇ ਉੱਪ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਵੱਲੋਂ ਅੱਜ ਸਰਕਾਰੀ ਗਊਸ਼ਾਲਾ ਸੁੱਖੇਮਾਜਰਾ ਦਾ ਅਚਨਚੇਤ ਦੌਰਾ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ।ਇਸ ਮੌਕੇ ਸ੍ਰੀ ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 20 ਕੈਟਲ ਪਾਉਂਡਸ ਲਈ 3.12 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ।ਉਨ੍ਹਾਂ ਦੱਸਿਆ ਕਿ ਸਰਕਾਰੀ ਕੈਟਲ ਪਾਉਡ ਸੁੱਖੇਮਾਜਰਾ ਨੂੰ ਪੰਜਾਬ ਸਰਕਾਰ ਵੱਲੋਂ 2.81 ਲੱਖ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ।ਸ੍ਰੀ ਚਾਵਲਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅਖਤਿਆਰੀ ਕੋਟੇ ਵਿੱਚੋਂ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ।ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕ ਡਾ ਅਨੰਤ ਰਾਮ ਨੇ ਸ੍ਰੀ ਚਾਵਲਾ ਨੂੰ ਦੱਸਿਆ ਕਿ ਗਊਸ਼ਾਲਾ ਲਈ ਇੱਕ ਟਰੈਕਟਰ ਟਰਾਲੀ ਅਤੇ ਵੱਡੀ ਟੋਕਾ ਮਸ਼ੀਨ ਤੋਂ ਇਲਾਵਾ ਗਊਸ਼ਾਲਾ ਦੀ ਸ਼ੈਡ ਦੇ ਆਲੇ ਦੁਆਲੇ ਜਾਲ ਲਗਾਉਣ ਦੀ ਸਖ਼ਤ ਜ਼ਰੂਰਤ ਹੈ ।ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ ਰਾਜਵੀਰ ਸਿੰਘ ਨੇ ਦੱਸਿਆ ਕਿ ਗਊਸ਼ਾਲਾ ਦੇ ਪਸ਼ੂਆਂ ਲਈ ਡਾਕਟਰੀ ਸਹਾਇਤਾ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।ਇਸ ਮੌਕੇ ਜਸਵਿੰਦਰ ਸਿੰਘ ਕਲਰਕ , ਯੋਗਰਾਜ ਸਿੰਘ ਚਬਰੇਵਾਲ ਪ੍ਰਦੀਪ ਗੌਤਮ ਡਾ. ਹਰਤੇਜ ਸਿੰਘ , ਸ਼ਿੰਗਾਰਾ ਸਿੰਘ ਜੱਸੇਮਾਜਰਾ, ਸਰਪੰਚ ਰਾਮਪਾਲ ਸੁੱਖੇਮਾਜਰਾ ਅਤੇ ਹੋਰ ਵੀ ਹਾਜ਼ਰ ਸਨ ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: 5 Dariya News Punjabi
Top
// // // // $find_pos = strpos(SERVER_PROTOCOL, "https"); $comUrlSeg = ($find_pos !== false ? "s" : ""); ?>