Dailyhunt Logo
  • Light mode
    Follow system
    Dark mode
    • Play Story
    • App Story
ਪ੍ਰੋ. ਅਸੀਮ ਕੁਮਾਰ ਘੋਸ਼ ਨੇ ਫਿਲਮ ਦੇਖੀ ਨਾਲੰਦਾ ਮਹਾਵਿਹਾਰ ਦੀ ਵਿਸ਼ੇਸ਼ ਸਕ੍ਰੀਨਿੰਗ

ਪ੍ਰੋ. ਅਸੀਮ ਕੁਮਾਰ ਘੋਸ਼ ਨੇ ਫਿਲਮ ਦੇਖੀ ਨਾਲੰਦਾ ਮਹਾਵਿਹਾਰ ਦੀ ਵਿਸ਼ੇਸ਼ ਸਕ੍ਰੀਨਿੰਗ

5 Dariya News 1 week ago

ਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸ਼ੁਕਰਵਾਰ ਨੂੰ ਇੱਥੇ ਲੋਕ ਭਵਨ ਵਿੱਚ ਫਿਲਮ ਨਾਲੰਦਾ ਮਹਾਵਿਹਾਰ ਦੀ ਵਿਸ਼ੇਸ਼ ਸਕ੍ਰੀਨਿੰਗ ਦੇਖੀ। ਹਰਿਆਣਾ ਦੀ ਫਸਟ ਲੇਡੀ ਸ੍ਰੀਮਤੀ ਮਿਤਰਾ ਘੋਸ਼ ਵੀ ਇਸ ਮੌਕੇ ਤੇ ਮੌਜੂਦ ਰਹੀ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਇਸ ਫਿਲਮ ਨੂੰ ਸਿਨੇਮਾ ਦੇ ਮਜਬੂਤ ਮਾਧਿਅਮ ਨਾਲ ਦੇਸ਼ ਦੀ ਖੁਸ਼ਹਾਲ ਵਿਰਾਸਤ ਨੂੰ ਸਰੰਖਤ ਅਤੇ ਪ੍ਰੋਤਸਾਹਨ ਦੇਣ ਦਾ ਇੱਕ ਇਮਾਨਦਾਰ ਅਤੇ ਸ਼ਲਾਘਾਯੋਗ ਯਤਨ ਦਸਿਆ।

ਉਨ੍ਹਾਂ ਨੇ ਕਿਹਾ ਕਿ ਨਾਲੰਦਾ ਸਿਰਫ ਇੱਕ ਵਿਦਿਅਕ ਅਦਾਰਾ ਨਹੀਂ ਸੀ, ਸਗੋ ਗਿਆਨ ਦਾ ਇੱਕ ਵਿਸ਼ਵ ਕੇਂਦਰ ਸੀ। ਜਿਸ ਨੇ ਵਿਸ਼ਵਭਰ ਤੋਂ ਹਜਾਰਾਂ ਵਿਦਵਾਨਾਂ ਅਤੇ ਗਿਆਨ ਦੇ ਜਿਜਿਆਸੂਆਂ ਨੂੰ ਆਪਣੀ ਵੱਲ ਆਕਰਸ਼ਿਤ ਕੀਤਾ। ਇਹ ਭਾਰਤ ਦੀ ਬੌਧਿਕ ਅਤੇ ਸਭਿਆਚਾਰਕ ਸ੍ਰੇਸਠਾ ਦਾ ਇੱਕ ਸ਼ਾਸ਼ਵਤ ਪ੍ਰਤੀਕ ਰਿਹਾ ਹੈ।

ਇਸ ਫਿਲਮ ਦਾ ਮੁੱਖ ਉਦੇਸ਼ ਸਮਾਜ ਵਿੱਚ ਜਾਗਰੁਕਤਾ ਉਤਪਨ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਮੁੱਲਾਂ ਤੇ ਚਿੰਤਨ ਲਈ ਪ੍ਰੇਰਿਤ ਕਰਨਾ ਹੈ, ਜੋ ਇੱਕ ਬਿਹਤਰ, ਵੱਧ ਜਿਮੇਵਾਰ ਅਤੇ ਸੋਹਿਰਦਪੂਰਣ ਸਮਾਜ ਦੇ ਨਿਰਮਾਣ ਵਿੱਚ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਲੰਦਾ ਮਹਾਵਿਹਾਰ ਮਨੋਰੰਜਨ ਦੇ ਨਾਲ-ਨਾਲ ਇੱਕ ਮਜਬੂਤ ਸਮਾਜਿਕ ਸੰਦੇਸ਼ ਵੀ ਪੇਸ਼ ਕਰਦੀ ਹੈ, ਜੋ ਇਸ ਨੂੰ ਸਭਿਆਚਾਰਕ ਮਹਤੱਵ ਅਤੇ ਸਮਕਾਲੀ ਪ੍ਰਸੰਗਿਕਤਾ ਦੇ ਮੱਦੇਨਜਰ ਇੱਕ ਮਹਤੱਵਪੂਰਣ ਫਿਲਮ ਬਣਾਉਂਦੀ ਹੈ।

ਇਸ ਫਿਲਮ ਦੇ ਪ੍ਰੋਡਿਯੂਸਰ ਸ੍ਰੀ ਦੀਪਕ ਦੀਵਾਨ ਹੈ, ਜਦੋਂ ਕਿ ਇਸ ਦਾ ਨਿਦੇਸ਼ਨ ਸ੍ਰੀ ਅਰਵਿੰਦ ਗੁਪਤਾ ਨੇ ਕੀਤਾ ਹੈ। ਇਸ ਮੌਕੇ ਤੇ ਹਰਿਆਣਾ ਦੀ ਸਾਬਕਾ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ, ਰਾਜਪਾਲ ਦੇ ਸਕੱਤਰ ਸ੍ਰੀ ਵਿਜੈਕੁਮਾਰ ਭਾਵਿਕੱਟੀ, ਰਾਜਪਾਲ ਦੇ ਏਡੀਸੀ ਸ੍ਰੀ ਧੀਰਜ ਸੇਤਿਆ ਅਤੇ ਫਿਲਮ ਦੀ ਕਾਸਟ ਅਤੇ ਕਰੂ ਦੇ ਮੈਂਬਰ ਵੀ ਮੌਜੂਦ ਰਹੇ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi