Dailyhunt
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਸੁਧਾਰਣ ਲਈ ਰੋਡਮੈਪ ਤਿਆਰ - ਮਹੀਪਾਲ ਢਾਂਡਾ

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਸੁਧਾਰਣ ਲਈ ਰੋਡਮੈਪ ਤਿਆਰ - ਮਹੀਪਾਲ ਢਾਂਡਾ

5 Dariya News 1 week ago

ਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਨੂੰ ਕੌਮਾਂਤਰੀ ਮਾਨਕਾਂ ਅਨੁਰੂਪ ਬਨਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਅੰਤਮ ਪਾਇਦਾਨ 'ਤੇ ਖੜੇ ਵਿਦਿਆਰਥੀ ਨੂੰ ਗੁਣਵੱਤਾਪੂਰਣ ਸਿਖਿਆ ਅਤੇ ਬਿਹਤਰ ਵਿਦਿਅਕ ਮਾਹੌਲ ਉਪਲਬਧ ਕਰਾਉਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ।

ਇਸ ਦੇ ਲਈ ਊਹ ਭਰਸਕ ਯਤਨ ਕਰਨ।

ਮੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਜਿਲ੍ਹਾ ਸਿਖਿਆ ਅਧਿਕਾਰੀਆਂ (ਡੀਈਓ) ਅਤੇ ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ (ਡੀਈਈਓ) ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਹਨ। ਮੀਟਿੰਗ ਵਿੱਚ ਕੈਥਲ ਦੀ ਡਿਪਟੀ ਕਮਿਸ਼ਨਰ ਸੁਸ੍ਰੀ ਅਪਰਾਜਿਤਾ ਨੇ ਕੈਥਲ ਦੇ ਕਈ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ 'Stumble Lab' ਦਾ ਪੇਸ਼ਕੀਕਰਣ ਦਿੱਤਾ।

ਕੁਸ਼ਲ ਅਧਿਆਪਕਾਂ ਦੀ ਟੀਮਾਂ ਸਿਖਿਆ ਸੁਧਾਰ ਵਿੱਚ ਨਿਭਾਏਗੀ ਅਹਿਮ ਭੂਮਿਕਾ

ਸਿਖਿਆ ਮੰਤਰੀ ਨੇ ਇੱਕ ਨਵੀਂ ਕਾਰਜਯੋਜਨਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰੇਕ ਜਿਲ੍ਹਾ ਤੋਂ 15 ਤੋਂ 20 ਅਜਿਹੇ ਪ੍ਰਤਿਭਾਸ਼ਾਲੀ ਅਧਿਆਪਕਾਂ ਨੂੰ ਚੋਣ ਕੀਤਾ ਜਾਵੇ ਜੋ ਆਪਣੇ ਕੰਮ ਵਿੱਚ ਬੇਹੱਦ ਕੁਸ਼ਲ ਅਤੇ ਤਜਰਬੇਕਾਰ ਹਨ। ਇੰਨ੍ਹਾਂ ਅਧਿਆਪਕਾਂ ਦੀ ਇੱਕ ਵਿਸ਼ੇਸ਼ ਟੀਮ ਗਠਨ ਕੀਤੀ ਜਾਵੇਗੀ, ਜੋ ਆਪਣੇ ਨਵਾਚਾਰਾਂ ਅਤੇ ਤਜਰਬਿਆਂ ਰਾਹੀਂ ਸਕੂਲਾਂ ਵਿੱਚ ਸਿਖਿਆ ਦੇ ਪੱਧਰ ਨੂੰ ਸੁਧਾਰਣ ਲਈ ਕੰਮ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਮਾਡਲ ਨੂੰ ਪਹਿਲਾਂ ਜਿਲ੍ਹਾ ਪੱਧਰ 'ਤੇ ਪਰਖਿਆ ਜਾਵੇਗਾ ਅਤੇ ਸਫਲ ਹੋਣ ਦੇ ਬਾਅਦ ਇਸ ਨੂੰ ਪੂਰੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ।

ਰਾਸ਼ਟਰੀ ਸਿਖਿਆ ਨੀਤੀ ਦੇ ਅਨੁਰੂਪ ਸਿਖਿਆ ਨੁੰ ਦਿੱਤਾ ਜਾਵੇ ਪ੍ਰੋਤਸਾਹਨ

ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਰਾਸ਼ਟਰੀ ਸਿਖਿਆ ਨੀਤੀ-2020 ਨੂੰ ਸੱਭ ਤੋਂ ਪਹਿਲਾਂ ਲਾਗੂ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਨੀਤੀ ਦੇ ਮੂਲ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਵਿਦਿਆਰਥੀਆਂ ਦੇ ਕੋਰਸ ਅਤੇ ਵਿਦਿਅਕ ਪੱਦਤੀ ਦਾ ਅਨੁਸਰਣ ਕੀਤਾ ਜਾਵੇ।

ਉਨ੍ਹਾਂ ਨੇ ਕਿਹ ਕਿ ਸਿਖਿਆ ਵਿਭਾਗ ਦਾ ਟੀਚਾ ਅਜਿਹੇ ਪ੍ਰਤਿਭਾਵਾਨ ਵਿਦਿਆਰਥੀ ਤਿਆਰ ਕਰਨਾ ਹੈ ੧ੋ ਨਾ ਸਿਰਫ ਸੂਬਾ, ਸਗੋ ਕੌਮਾਂਤਰੀ ਪਟਲ 'ਤੇ ਵੀ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।

ਮਾਂਪਿਆਂ ਦੀ ਸਮਸਿਆਵਾਂ ਦਾ ਹੋਵੇਗਾ ਤੁਰੰਤ ਹੱਲ

ਸਿਖਿਆ ਮੰਤਰੀ ਨੇ ਨਿਜੀ ਅਤੇ ਸਰਕਾਰੀ ਦੋਨੋਂ ਤਰ੍ਹਾ ਦੇ ਸਕੂਲਾਂ ਵਿੱਚ ਮਾਂਪਿਆਂ ਨੂੰ ਆਉਣ ਵਾਲੀ ਸਮਸਿਆਵਾਂ 'ਤੇ ਵੀ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਂਪਿਆਂ ਦੀ ਸ਼ਿਕਾਇਤਾਂ ਅਤੇ ਸਮਸਿਆਵਾਂ ਦਾ ਸਮੇਂਬੱਧ ਹੱਲ ਸਕੀਨੀ ਕੀਤਾ ਜਾਵੇ।

ਮੀਟਿੰਗ ਵਿੱਚ ਸੈਕੇਂਡਰੀ ਸਿਖਿਆ ਦੇ ਮਹਾਨਿਦੇਸ਼ਕ ਸ੍ਰੀ ਜਿਤੇਂਦਰ ਦਹੀਆ, ਸਟੇਟ ਪ੍ਰੋਜੈਕਟ ਡਾਇਰੈਕਟਰ ਹਰਿਆਣਾ ਸਕੂਲ ਸਿਖਿਆ ਪਰਿਯੋ੧ਨਾ ਪਰਿਸ਼ਦ ਸ੍ਰੀਮਤੀ ਵਰਸ਼ਾ ਖਾਂਗਵਾਲ ਤੇ ਹੋਰ ਅਧਿਕਾਰੀ ਮੌਜੂਦ ਰਹੇ।

Dailyhunt
Disclaimer: This content has not been generated, created or edited by Dailyhunt. Publisher: 5 Dariya News Punjabi