Dailyhunt Logo
  • Light mode
    Follow system
    Dark mode
    • Play Story
    • App Story
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ

Air India : ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਅਚਾਨਕ ਭਿਆਨਕ ਟਰਬੂਲੈਂਸ ਆ ਗਿਆ। ਇਹ ਜਹਾਜ਼ ਮੰਗਲਵਾਰ (4 ਅਗਸਤ) ਨੂੰ ਫੁਕੇਟ ਤੋਂ ਦਿੱਲੀ ਲਈ ਰਵਾਨਾ ਹੋਇਆ ਸੀ, ਪਰ ਲੈਂਡਿੰਗ ਤੋਂ ਪਹਿਲਾਂ ਕੁਝ ਸਮੇਂ ਲਈ ਅਚਾਨਕ ਹੇਠਾਂ ਵੱਲ ਡਿੱਗਣ ਵਰਗਾ ਮਹਿਸੂਸ ਹੋਇਆ। ਹਾਲਾਂਕਿ ਪਾਇਲਟ ਨੇ ਤੁਰੰਤ ਜਹਾਜ਼ 'ਤੇ ਮੁੜ ਕੰਟਰੋਲ ਹਾਸਲ ਕਰ ਲਿਆ।

ਫਲਾਈਟ AI-2379 ਵਿੱਚ ਆਏ ਇਸ ਟਰਬੂਲੈਂਸ ਕਾਰਨ 12 ਯਾਤਰੀ ਅਤੇ ਕਰੂ ਮੈਂਬਰ ਜ਼ਖ਼ਮੀ ਹੋ ਗਏ।

ਏਅਰ ਇੰਡੀਆ ਦੇ ਮੁਤਾਬਕ ਜਹਾਜ਼ ਨੇ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡਿੰਗ ਕੀਤੀ ਅਤੇ ਸਾਰੇ ਯਾਤਰੀ ਤੇ ਕਰੂ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ। ਏਅਰਲਾਈਨ ਨੇ ਦੱਸਿਆ ਕਿ ਕੋਈ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਨਹੀਂ ਹੋਇਆ। ਕੁਝ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਸਾਵਧਾਨੀ ਵਜੋਂ ਉਨ੍ਹਾਂ ਨੂੰ ਹਵਾਈ ਅੱਡੇ ਦੇ ਮੈਡੀਕਲ ਸੈਂਟਰ ਭੇਜਿਆ ਗਿਆ, ਜਿੱਥੇ ਏਅਰ ਇੰਡੀਆ ਦੀ ਮੈਡੀਕਲ ਟੀਮ ਉਨ੍ਹਾਂ ਦੀ ਜਾਂਚ ਅਤੇ ਦੇਖਭਾਲ ਕਰ ਰਹੀ ਹੈ।

ਸਾਫ਼ ਆਸਮਾਨ ਵਿੱਚ ਕਿਵੇਂ ਆਇਆ ਟਰਬੂਲੈਂਸ?

ਫੁਕੇਟ ਤੋਂ ਆ ਰਹੀ ਇਸ ਫਲਾਈਟ ਵਿੱਚ 134 ਯਾਤਰੀ ਸਵਾਰ ਸਨ। ਏਅਰਲਾਈਨ ਦੇ ਸੂਤਰਾਂ ਮੁਤਾਬਕ ਜਦੋਂ ਫਲਾਈਟ AI-2379 ਦਿੱਲੀ ਵਿੱਚ ਉਤਰਣ ਵਾਲੀ ਸੀ, ਉਸੇ ਵੇਲੇ ਇਹ ਅਚਾਨਕ "ਕਲੀਅਰ ਏਅਰ ਟਰਬੂਲੈਂਸ (Clear Air Turbulence)" ਦੀ ਲਪੇਟ ਵਿੱਚ ਆ ਗਈ। ਕਲੀਅਰ ਏਅਰ ਟਰਬੂਲੈਂਸ ਉਹ ਹਾਲਤ ਹੁੰਦੀ ਹੈ, ਜਦੋਂ ਸਾਫ਼ ਆਸਮਾਨ ਵਿੱਚ ਅਚਾਨਕ ਤੇਜ਼ ਝਟਕੇ ਮਹਿਸੂਸ ਹੁੰਦੇ ਹਨ। ਇਸ ਦੌਰਾਨ ਨਾ ਤਾਂ ਬੱਦਲ ਹੁੰਦੇ ਹਨ, ਨਾ ਮੀਂਹ ਅਤੇ ਨਾ ਹੀ ਤੂਫ਼ਾਨ, ਇਸ ਕਰਕੇ ਪਾਇਲਟ ਲਈ ਵੀ ਪਹਿਲਾਂ ਤੋਂ ਇਸਦਾ ਅੰਦਾਜ਼ਾ ਲਗਾਉਣਾ ਬਹੁਤ ਔਖਾ ਹੁੰਦਾ ਹੈ।

ਜਹਾਜ਼ ਨੂੰ ਵੀ ਹੋਇਆ ਮਾਮੂਲੀ ਨੁਕਸਾਨ

ਸੂਤਰਾਂ ਅਨੁਸਾਰ ਟਰਬੂਲੈਂਸ ਕਾਰਨ ਜਹਾਜ਼ ਨੂੰ ਵੀ ਮਾਮੂਲੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਜਹਾਜ਼ ਨੇ ਦਿੱਲੀ ਵਿੱਚ ਸੁਰੱਖਿਅਤ ਲੈਂਡਿੰਗ ਕਰ ਲਈ। ਧਿਆਨਯੋਗ ਗੱਲ ਇਹ ਹੈ ਕਿ ਮੌਸਮ ਆਮ ਦਿੱਸ ਰਿਹਾ ਸੀ, ਪਰ ਹਵਾ ਦੇ ਤੇਜ਼ ਅਤੇ ਅਚਾਨਕ ਬਦਲਦੇ ਰੁਖ ਕਾਰਨ ਜਹਾਜ਼ ਨੂੰ ਜ਼ੋਰਦਾਰ ਝਟਕੇ ਲੱਗੇ।

ਜਹਾਜ਼ ਟਰਬੂਲੈਂਸ ਦਾ ਸ਼ਿਕਾਰ ਕਿਵੇਂ ਹੁੰਦਾ ਹੈ?

ਆਸਮਾਨ ਵਿੱਚ ਉੱਡ ਰਹੇ ਜਹਾਜ਼ ਨੂੰ ਟਰਬੂਲੈਂਸ ਉਸ ਵੇਲੇ ਹੁੰਦਾ ਹੈ ਜਦੋਂ ਹਵਾ ਦਾ ਪ੍ਰਵਾਹ ਅਨਿਯਮਿਤ ਹੋ ਜਾਂਦਾ ਹੈ। ਆਮ ਤੌਰ 'ਤੇ ਜਹਾਜ਼ ਹਵਾ ਦੀਆਂ ਸਥਿਰ ਪਰਤਾਂ ਵਿੱਚ ਸੁਚੱਜੇ ਢੰਗ ਨਾਲ ਉੱਡਦਾ ਹੈ, ਪਰ ਜਦੋਂ ਹਵਾ ਦਾ ਰੁਖ ਜਾਂ ਗਤੀ ਅਚਾਨਕ ਬਦਲਦੀ ਹੈ ਤਾਂ ਜਹਾਜ਼ ਨੂੰ ਝਟਕੇ ਲੱਗਦੇ ਹਨ। ਇਹ ਹਾਲਤ ਕਈ ਕੁਦਰਤੀ ਕਾਰਨਾਂ ਕਰਕੇ ਪੈਦਾ ਹੋ ਸਕਦੀ ਹੈ।

Author : ਸ਼ੰਕਰ ਦਾਸ

Dailyhunt
Disclaimer: This content has not been generated, created or edited by Dailyhunt. Publisher: ABP Sanjha