Dailyhunt Logo
  • Light mode
    Follow system
    Dark mode
    • Play Story
    • App Story
ਚੰਡੀਗੜ੍ਹ 'ਚ ਸਾਈਡ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਗੋਲੀਬਾਰੀ, 2 ਨੌਜਵਾਨ ਮਸਾਂ ਬਚੇ; ਮੱਚਿਆ ਹੜਕੰਪ

ਚੰਡੀਗੜ੍ਹ 'ਚ ਸਾਈਡ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਗੋਲੀਬਾਰੀ, 2 ਨੌਜਵਾਨ ਮਸਾਂ ਬਚੇ; ਮੱਚਿਆ ਹੜਕੰਪ

Chandigarh News: ਚੰਡੀਗੜ੍ਹ ਵਿੱਚ ਸਾਈਡ ਦੇਣ ਨੂੰ ਲੈਕੇ ਬਾਈਕ ਅਤੇ ਐਕਟਿਵਾ ਸਵਾਰ ਦੋ ਨੌਜਵਾਨਾਂ ਵਿਚਾਲੇ ਸਾਈਡ ਦੇਣ ਨੂੰ ਲੈਕੇ ਝਗੜਾ ਹੋ ਗਿਆ। ਦੋਸ਼ੀ ਨੇ ਆਪਣੇ ਘਰੋਂ ਦੇਸੀ ਪਿਸਤੌਲ ਲੈ ਕੇ ਫਾਈਰਿੰਗ ਕੀਤੀ। ਗਨੀਮਤ ਰਹੀ ਕਿ ਗੋਲੀ ਕਿਸੇ ਨੂੰ ਵੀ ਨਹੀਂ ਲੱਗੀ ਅਤੇ ਦੋ ਨੌਜਵਾਨ ਵਾਲ-ਵਾਲ ਬੱਚ ਗਏ।

ਸੂਚਨਾ ਮਿਲਦਿਆਂ ਹੀ ਥਾਣਾ 19 ਦੀ ਇੰਚਾਰਜ ਇੰਸਪੈਕਟਰ ਸਰਿਤਾ ਰਾਏ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੀ ਅਤੇ ਇੱਕ ਦੋਸ਼ੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ।

ਪੁਲਿਸ ਉਸ ਦੇ ਸਾਥੀ ਦੀ ਭਾਲ ਕਰ ਰਹੀ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਜੈ ਕਿਸ਼ਨ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦੇ ਸੈਕਟਰ 30 ਦਾ ਰਹਿਣ ਵਾਲਾ ਹੈ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਨਸ਼ੇ ਦਾ ਆਦੀ ਹੈ।

ਪੁਲਿਸ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਨੂੰ 1 ਵਜੇ ਦੇ ਕਰੀਬ ਵਾਪਰੀ। ਦੋ ਨੌਜਵਾਨ ਸੈਕਟਰ 33 ਅਤੇ ਸੈਕਟਰ 20 ਨੂੰ ਜੋੜਨ ਵਾਲੀ ਸੜਕ 'ਤੇ ਮੋਟਰਸਾਈਕਲ 'ਤੇ ਸਵਾਰ ਸਨ। ਦੋਵੇਂ ਵਿਅਕਤੀ ਸੈਕਟਰ 20 ਵਿੱਚ ਪੀਜੀ ਵਿੱਚ ਰਹਿੰਦੇ ਹਨ ਅਤੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha