Dailyhunt
Cruise Accident: ਕਰੂਜ਼ ਹਾਦਸੇ 'ਚ ਕਿਉਂ ਡੁੱਬ ਗਏ ਮਾਂ-ਪੁੱਤ? ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਵੀ ਹੋਈ ਮੌਤ; ਮਾਹਰ ਬੋਲੇ...

Cruise Accident: ਕਰੂਜ਼ ਹਾਦਸੇ 'ਚ ਕਿਉਂ ਡੁੱਬ ਗਏ ਮਾਂ-ਪੁੱਤ? ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਵੀ ਹੋਈ ਮੌਤ; ਮਾਹਰ ਬੋਲੇ...

Cruise Accident: ਭਿਆਨਕ ਕਰੂਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਾਦਸੇ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਵਾਪਰੇ ਇਸ ਖੌਫਨਾਕ ਹਾਦਸੇ ਨੂੰ ਸ਼ਾਇਦ ਹੀ ਕੋਈ ਭੁੱਲ ਸਕੇ। ਇਸ ਹਾਦਸੇ 'ਚ ਜਾਨ ਗੁਆਉਣ ਵਾਲੀ ਇੱਕ ਮਾਂ ਅਤੇ ਉਸ ਦੇ ਮਾਸੂਮ ਪੁੱਤਰ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਮਾਂ ਅਤੇ ਬੱਚੇ ਨੇ ਲਾਈਫ ਜੈਕੇਟ ਪਹਿਨੀ ਹੋਈ ਸੀ, ਤਾਂ ਫਿਰ ਵੀ ਉਹ ਪਾਣੀ 'ਚ ਕਿਵੇਂ ਡੁੱਬ ਗਏ? ਹੁਣ ਮਾਹਿਰਾਂ ਨੇ ਇਸ ਦੇ ਪਿੱਛੇ ਦੀ ਇਕ ਵੱਡੀ ਅਤੇ ਤਕਨੀਕੀ ਵਜ੍ਹਾ ਦਾ ਖੁਲਾਸਾ ਕੀਤਾ ਹੈ।

ਹਾਦਸੇ ਦੇ ਸਮੇਂ ਵੰਡਣੀ ਜੈਕੇਟਾਂ

ਸੂਤਰਾਂ ਅਨੁਸਾਰ, ਜਦੋਂ ਬਰਗੀ ਡੈਮ 'ਚ ਕਰੂਜ਼ ਬੋਟ ਪਲਟਣ ਲੱਗੀ ਤਾਂ ਉੱਥੇ ਹੜਕੰਪ ਮੱਚ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਬੋਟ 'ਤੇ ਸਵਾਰ ਲੋਕਾਂ ਨੇ ਪਹਿਲਾਂ ਲਾਈਫ ਜੈਕੇਟਾਂ ਨਹੀਂ ਪਹਿਨੀਆਂ ਹੋਈਆਂ ਸਨ, ਪਰ ਹਾਦਸੇ ਦੇ ਸਮੇਂ ਜੈਕੇਟਾਂ ਵੰਡਣੀਆਂ ਸ਼ੁਰੂ ਕੀਤੀਆਂ ਗਈਆਂ। ਇਸ ਦੌਰਾਨ ਇੱਕ ਮਾਂ ਨੇ ਆਪਣੇ ਮਾਸੂਮ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਨੂੰ ਆਪਣੀ ਹੀ ਲਾਈਫ ਜੈਕੇਟ ਦੇ ਅੰਦਰ ਕੱਸ ਕੇ ਬੰਨ੍ਹ ਲਿਆ।

ਇਸ ਕਾਰਨ ਜੈਕੇਟ ਨਹੀਂ ਆਈ ਕੰਮ

ਮਾਹਿਰਾਂ ਅਨੁਸਾਰ, ਲਾਈਫ ਜੈਕੇਟ ਇੱਕ ਖਾਸ ਤਰ੍ਹਾਂ ਦਾ 'ਫਲੋਟਿੰਗ ਫੋਮ' ਹੁੰਦਾ ਹੈ, ਜਿਸ ਨੂੰ ਸਿਰਫ਼ ਇਕ ਵਿਅਕਤੀ ਦੇ ਸਰੀਰ ਨੂੰ ਪਾਣੀ 'ਤੇ ਤੈਰਾਉਣ ਅਤੇ ਉਸ ਦਾ ਸਿਰ ਪਾਣੀ ਤੋਂ ਬਾਹਰ ਰੱਖਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਜਦੋਂ ਮਾਂ ਨੇ ਬੱਚੇ ਨੂੰ ਆਪਣੀ ਹੀ ਜੈਕੇਟ ਦੇ ਅੰਦਰ ਪਾ ਲਿਆ, ਤਾਂ ਜੈਕੇਟ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ। ਦੋ ਵਿਅਕਤੀਆਂ ਦਾ ਭਾਰ ਇਕੋ ਜੈਕੇਟ 'ਤੇ ਆਉਣ ਕਾਰਨ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਸਕੀ ਅਤੇ ਦੋਵੇਂ ਪਾਣੀ 'ਚ ਡੁੱਬ ਗਏ। ਰਿਪੋਰਟਾਂ ਅਨੁਸਾਰ, ਹਾਦਸੇ ਵਾਲੇ ਦਿਨ ਹਵਾ ਬਹੁਤ ਤੇਜ਼ ਸੀ, ਪਰ ਕਰੂਜ਼ ਚਾਲਕ ਨੇ ਇਨ੍ਹਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਮੁੱਖ ਮੰਤਰੀ ਮੋਹਨ ਯਾਦਵ ਨੇ ਖੁਦ ਜਬਲਪੁਰ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha