Election Results 2026 : ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣ ਨਤੀਜਿਆਂ ਦੀ ਤਸਵੀਰ ਹੁਣ ਸਾਫ਼ ਹੋ ਗਈ ਹੈ। ਜਿੱਥੇ ਭਾਜਪਾ ਨੇ ਬੰਗਾਲ ਵਿੱਚ ਪਹਿਲੀ ਵਾਰ ਭਾਰੀ ਜਿੱਤ ਪ੍ਰਾਪਤ ਕੀਤੀ, ਉੱਥੇ ਹੀ ਅਸਾਮ ਵਿੱਚ ਪਾਰਟੀ ਨੇ ਸੱਤਾ 'ਚ ਵਾਪਸੀ ਕੀਤੀ। ਜਿਨ੍ਹਾਂ ਰਾਜਾਂ ਵਿੱਚ ਚੋਣ ਨਤੀਜੇ ਐਲਾਨੇ ਜਾਣਗੇ ,ਉਨ੍ਹਾਂ ਵਿੱਚ ਤਾਮਿਲਨਾਡੂ, ਕੇਰਲ, ਅਸਾਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸ਼ਾਮਲ ਹਨ।
ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜੇ
ਪੱਛਮੀ ਬੰਗਾਲ ਵਿੱਚ 294 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ ਇਸ ਸਮੇਂ 293 ਲਈ ਵੋਟਾਂ ਦੀ ਗਿਣਤੀ ਕੀਤੀ ਹੋ ਰਹੀ ਹੈ। ਵੋਟਿੰਗ ਦੋ ਪੜਾਵਾਂ ਵਿੱਚ ਹੋਈ ਸੀ। ਪਹਿਲੇ ਪੜਾਅ 'ਚ 23 ਅਪ੍ਰੈਲ ਨੂੰ 152 ਸੀਟਾਂ 'ਤੇ ਵੋਟਿੰਗ ਹੋਈ ਸੀ, ਜਦੋਂ ਕਿ ਦੂਜੇ ਪੜਾਅ 'ਚ 29 ਅਪ੍ਰੈਲ ਨੂੰ 142 ਸੀਟਾਂ 'ਤੇ ਵੋਟਿੰਗ ਹੋਈ ਸੀ। ਇਥੇ ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਸੱਤਾ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਭਾਜਪਾ ਇਸ ਵਾਰ ਸੱਤਾ 'ਚ ਆਉਣ ਦੀ ਲੜਾਈ ਲੜ ਰਹੀ ਹੈ। ਇਸ ਚੋਣ ਵਿੱਚ ਲਗਭਗ 92 ਪ੍ਰਤੀਸ਼ਤ ਵੋਟਰਾਂ ਨੇ ਵੋਟਿੰਗ ਕੀਤੀ। ਧਿਆਨ ਭਵਾਨੀਪੁਰ ਸੀਟ 'ਤੇ ਹੈ, ਜਿੱਥੋਂ ਮਮਤਾ ਬੈਨਰਜੀ ਖੁਦ ਚੋਣ ਲੜ ਰਹੀ ਹੈ ਅਤੇ ਉਨ੍ਹਾਂ ਨੂੰ ਭਾਜਪਾ ਦੇ ਸੁਵੇਂਦੂ ਅਧਿਕਾਰੀ ਟੱਕਰ ਦੇ ਰਹੇ ਹਨ।

