Dailyhunt Logo
  • Light mode
    Follow system
    Dark mode
    • Play Story
    • App Story
Holidays in Schools: 4 ਤੋਂ 12 ਅਗਸਤ ਤੱਕ ਸਕੂਲ ਰਹਿਣਗੇ ਬੰਦ, ਅਚਾਨਕ ਛੁੱਟੀਆਂ ਦਾ ਕੀਤਾ ਗਿਆ ਐਲਾਨ; ਜਾਣੋ ਵਜ੍ਹਾ...

Holidays in Schools: 4 ਤੋਂ 12 ਅਗਸਤ ਤੱਕ ਸਕੂਲ ਰਹਿਣਗੇ ਬੰਦ, ਅਚਾਨਕ ਛੁੱਟੀਆਂ ਦਾ ਕੀਤਾ ਗਿਆ ਐਲਾਨ; ਜਾਣੋ ਵਜ੍ਹਾ...

Holidays in Schools: ਸਕੂਲੀ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਇੱਕ ਵਾਰ ਫਿਰ ਤੋਂ ਉਹ ਲਗਾਤਾਰ ਛੁੱਟੀਆਂ ਦਾ ਆਨੰਦ ਮਾਣ ਸਕਣਗੇ। ਦਰਅਸਲ, ਅਗਸਤ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪਹਿਲੇ ਦਿਨ ਐਤਵਾਰ ਕਾਰਨ ਸਕੂਲ ਬੰਦ ਰਿਹਾ। ਉੱਥੇ ਹੀ, ਹੁਣ ਇਕ ਹਫ਼ਤੇ ਦੀ ਹੋਰ ਛੁੱਟੀ ਮਿਲਣ ਵਾਲੀ ਹੈ। ਜੀ ਹਾਂ, ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ 4 ਅਗਸਤ ਤੋਂ 12 ਅਗਸਤ ਤੱਕ ਦੇ ਵਿਚਕਾਰ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਕਾਂਵੜ ਯਾਤਰਾ ਦੇ ਕਾਰਨ ਯੂਪੀ ਵਿੱਚ ਸਕੂਲਾਂ ਦੀ ਛੁੱਟੀ ਦੀ ਘੋਸ਼ਣਾ ਕੀਤੀ ਗਈ ਜੋ ਹਜ਼ਾਰਾਂ ਵਿਦਿਆਰਥੀਆਂ ਵਿਚ ਖੁਸ਼ੀ ਦਾ ਮਾਹੌਲ ਬਣਾ ਰਹੀ ਹੈ। ਇਸ ਤੋਂ ਇਲਾਵਾ ਕੁਝ ਹੋਰ ਰਾਜ ਵੀ ਹਨ ਜਿੱਥੇ ਕਾਂਵੜ ਯਾਤਰਾ ਤੋਂ ਇਲਾਵਾ ਮਾਨਸੂਨ ਮੀਂਹ ਕਾਰਨ ਸਕੂਲ ਬੰਦ ਰਹਿਣਗੇ।

ਪੰਜਾਬ ਸਣੇ ਦੇਸ਼ ਦੇ ਕੁਝ ਰਾਜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਇਸ ਕਾਰਨ ਵੀ ਸਥਾਨਕ ਪ੍ਰਸ਼ਾਸਨ ਵੱਲੋਂ ਸਕੂਲਾਂ ਵਿਚ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਰਾਜਾਂ ਵਿਚ 4 ਅਗਸਤ ਨੂੰ ਸਕੂਲਾਂ ਦੀ ਛੁੱਟੀ ਰਹੇਗੀ? ਆਓ ਇਸ ਬਾਰੇ ਜਾਣ ਲੈਂਦੇ ਹਾਂ।

4 ਤੋਂ 12 ਅਗਸਤ: ਕਿੱਥੇ-ਕਿੱਥੇ ਸਕੂਲ ਬੰਦ ਰਹਿਣਗੇ?

ਜਾਣਕਾਰੀ ਲਈ ਦੱਸ ਦੇਈਏ ਕਿ ਹਰ ਸਾਲ ਵੱਡੀ ਗਿਣਤੀ ਵਿਚ ਪੱਛਮੀ ਉੱਤਰ ਪ੍ਰਦੇਸ਼ ਵਿੱਚੋਂ ਕਾਂਵੜੀਏ ਲੰਘਦੇ ਹਨ। ਇਸ ਲਈ ਰਾਜ ਪ੍ਰਸ਼ਾਸਨ ਵੱਲੋਂ ਕਈ ਜ਼ਿਲ੍ਹਿਆਂ ਵਿਚ ਸਕੂਲਾਂ ਨੂੰ ਕੁਝ ਦਿਨਾਂ ਲਈ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। 12 ਅਗਸਤ ਤੱਕ ਕੁਝ ਜ਼ਿਲ੍ਹਿਆਂ ਵਿਚ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੀ ਘੋਸ਼ਣਾ ਕੀਤੀ ਗਈ ਹੈ। ਅਜਿਹੇ ਵਿਚ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਸਕੂਲ ਬੰਦ ਰਹਿਣਗੇ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਮੇਰਠ, ਮੁਜ਼ੱਫਰਨਗਰ ਸਮੇਤ ਹੋਰ ਜ਼ਿਲ੍ਹਿਆਂ ਵਿਚ ਵੀ ਸਕੂਲਾਂ ਦੀ ਛੁੱਟੀ ਰਹੇਗੀ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਜ਼ਿਲ੍ਹੇ ਦੀ ਅਧਿਕਾਰਤ ਸੂਚਨਾ ਨੂੰ ਚੈੱਕ ਕਰ ਲੈਣ ਅਤੇ ਸਕੂਲ ਦੀ ਛੁੱਟੀ ਦੀ ਪੁਸ਼ਟੀ ਲਈ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕਰਨ।

ਜਾਣੋ ਕਾਂਵੜ ਯਾਤਰਾ ਦੌਰਾਨ ਸਕੂਲ ਕਿਉਂ ਬੰਦ ਕੀਤੇ ਜਾਂਦੇ?

ਦਰਅਸਲ, ਕਾਂਵੜ ਯਾਤਰਾ ਦੇ ਸਮੇਂ ਵੱਖ-ਵੱਖ ਰਾਜਾਂ ਤੋਂ ਯੂਪੀ ਦੇ ਮੁੱਖ ਸੜਕ ਮਾਰਗਾਂ ਰਾਹੀਂ ਲੱਖਾਂ ਸ਼ਰਧਾਲੂ ਲੰਘਦੇ ਹਨ। ਅਜਿਹੇ ਵਿੱਚ ਕਈ ਸੜਕਾਂ 'ਤੇ ਵਾਹਨਾਂ ਦਾ ਰੂਟ ਵੀ ਬਦਲ ਦਿੱਤਾ ਜਾਂਦਾ ਹੈ ਅਤੇ ਕੁਝ ਸੜਕਾਂ ਜਾਂ ਰਸਤਿਆਂ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਸਕੂਲ ਬੱਸਾਂ ਦਾ ਵੀ ਰੂਟ ਬਦਲ ਜਾਂਦਾ ਹੈ। ਅਜਿਹੇ ਵਿੱਚ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਕਾਂਵੜ ਯਾਤਰਾ ਦੌਰਾਨ ਕੁਝ ਦਿਨਾਂ ਲਈ ਸਕੂਲਾਂ ਦੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਜੋ ਕੋਈ ਪਰੇਸ਼ਾਨੀ ਨਾ ਹੋ ਸਕੇ।

ਕਿਹੜੇ ਰਾਜਾਂ ਵਿੱਚ ਮੀਂਹ ਕਾਰਨ ਸਕੂਲ ਬੰਦ?

ਇਸ ਤੋਂ ਇਲਾਵਾ ਓਡੀਸ਼ਾ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜ ਮੁਤਾਬਕ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਵੀ ਤੇਜ਼ ਮੀਂਹ ਅਤੇ ਭੂਸਖਲਣ ਦੀ ਸੰਭਾਵਨਾ ਨੂੰ ਦੇਖਦਿਆਂ ਸਕੂਲਾਂ ਵਿਚ ਅਵਕਾਸ਼ (ਛੁੱਟੀ) ਘੋਸ਼ਿਤ ਕੀਤਾ ਗਿਆ ਹੈ। ਕੇਰਲ ਅਤੇ ਪੂਰਬੋਤਰ ਦੇ ਕੁਝ ਰਾਜਾਂ ਵਿਚ ਵੀ ਮੌਸਮ ਦੀ ਸਥਿਤੀ ਮੁਤਾਬਕ ਜ਼ਿਲ੍ਹਾ ਕਲੈਕਟਰ ਨੇ ਸਕੂਲਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਮੁੰਬਈ ਅਤੇ ਗੁਜਰਾਤ ਦੇ ਵੀ ਕੁਝ ਇਲਾਕੇ ਹਨ ਜਿੱਥੇ ਭਾਰੀ ਮੀਂਹ ਕਾਰਨ ਸਕੂਲ ਬੰਦ ਰਹਿਣਗੇ।

Author : ਰੁਪਿੰਦਰ ਕੌਰ ਸੱਭਰਵਾਲ

Dailyhunt
Disclaimer: This content has not been generated, created or edited by Dailyhunt. Publisher: ABP Sanjha