Dailyhunt Logo
  • Light mode
    Follow system
    Dark mode
    • Play Story
    • App Story
Moga 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ , ਟਰੈਕਟਰ ਪਿੱਛੇ ਕਰ ਰਿਹਾ ਸੀ ਮਾਮਾ , ਹੇਠਾਂ ਆ ਗਿਆ ਭਾਣਜਾ

Moga 'ਚ ਟਰੈਕਟਰ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ , ਟਰੈਕਟਰ ਪਿੱਛੇ ਕਰ ਰਿਹਾ ਸੀ ਮਾਮਾ , ਹੇਠਾਂ ਆ ਗਿਆ ਭਾਣਜਾ

Moga Tractor Accident : ਮੋਗਾ ਜ਼ਿਲ੍ਹੇ ਦੇ ਧਰਮਕੋਟ ਕਸਬੇ ਦੇ ਪਿੰਡ ਰੇਡਮਾ ਵਿੱਚ ਇੱਕ ਹਾਦਸਾ ਵਾਪਰਿਆ। ਇੱਥੇ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ 3 ਸਾਲਾ ਬੱਚੇ ਗਗਨਦੀਪ ਸਿੰਘ ਦੀ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਨਾਨਕੇ ਘਰ ਰਹਿ ਰਿਹਾ ਸੀ। ਜਾਣਕਾਰੀ ਮੁਤਾਬਕ ਗਗਨਦੀਪ ਆਪਣੀ ਮਾਂ ਦੇ ਨਾਲ ਨਾਨਕੇ ਘਰ ਰਹਿੰਦਾ ਸੀ।

ਇਹ ਹਾਦਸਾ 28 ਅਗਸਤ ਨੂੰ ਵਾਪਰਿਆ।

ਘਟਨਾ ਸਮੇਂ ਮਾਮਾ ਟਰੈਕਟਰ ਸਟਾਰਟ ਕਰਕੇ ਖੇਤਾਂ ਵੱਲ ਜਾ ਰਿਹਾ ਸੀ। ਇਸੇ ਦੌਰਾਨ ਗਗਨਦੀਪ ਦੌੜਦਾ ਹੋਇਆ ਟਰੈਕਟਰ ਕੋਲ ਪਹੁੰਚ ਗਿਆ। ਮਾਮੇ ਨੂੰ ਬੱਚੇ ਦੇ ਪਿੱਛੇ ਹੋਣ ਦਾ ਪਤਾ ਨਹੀਂ ਲੱਗਿਆ। ਜਦੋਂ ਉਸ ਨੇ ਟਰੈਕਟਰ ਪਿੱਛੇ ਕੀਤਾ ਤਾਂ ਗਗਨਦੀਪ ਉਸ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਵਿੱਚ ਬੱਚੇ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਧਰਮਕੋਟ ਦੇ ਐੱਸਐੱਚਓ ਇੰਸਪੈਕਟਰ ਜਤਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ।

ਲਾਸ਼ ਮੋਗਾ ਦੇ ਸਿਵਲ ਹਸਪਤਾਲ ਵਿੱਚ ਰੱਖੀ

ਥਾਣਾ ਧਰਮਕੋਟ ਦੇ ਐੱਸਐੱਚਓ ਇੰਸਪੈਕਟਰ ਜਤਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਪਿੰਡ ਰੇਡਮਾ ਵਿੱਚ 3 ਸਾਲਾ ਗਗਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋਈ ਹੈ। ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Author : ਸ਼ੰਕਰ ਦਾਸ

Dailyhunt
Disclaimer: This content has not been generated, created or edited by Dailyhunt. Publisher: ABP Sanjha