Jasdeep Kaur Peace Officer : ਮੋਗਾ ਦੇ ਪਿੰਡ ਮੱਲਕੇ ਦੀ ਜਸਦੀਪ ਕੌਰ ਬਰਾੜ ਦੀ ਕੈਨੇਡੀਅਨ ਪੁਲਿਸ ਵਿੱਚ ਪੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਉਹ ਮੌਜੂਦਾ ਸਰਪੰਚ ਰਾਜਾ ਮੱਲੇਕੇ ਦੀ ਬੇਟੀ ਹੈ। ਇਸ ਪ੍ਰਾਪਤੀ ਨਾਲ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਵੇਂ ਹੀ ਜਸਦੀਪ ਕੌਰ ਦੀ ਸਫਲਤਾ ਦੀ ਖ਼ਬਰ ਫੈਲੀ ਤਾਂ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ।
ਸਰਪੰਚ ਰਾਜਾ ਮੱਲੇਕੇ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।
ਜਸਦੀਪ ਕੌਰ ਬਰਾੜ ਨੇ ਕੈਨੇਡਾ ਪੁਲਸ ਵਿੱਚ 'ਪੀਸ ਆਫੀਸਰ' ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ ਇਲਾਕੇ ਅਤੇ ਪੂਰੇ ਪੰਜਾਬ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ। ਰਿਸ਼ਤੇਦਾਰ, ਪਿੰਡ ਵਾਸੀ ਅਤੇ ਰਾਜਨੀਤਿਕ ਆਗੂ ਪਰਿਵਾਰ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਜਸਦੀਪ ਕੌਰ ਬਰਾੜ ਦੀ ਪ੍ਰਾਪਤੀ ਉਸਦੀ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ।

