Nancy Grewal Last Video: ਕੈਨੇਡਾ ਵਿੱਚ ਪੰਜਾਬੀ ਸੋਸ਼ਲ ਮੀਡੀਆ ਇੰਨਫਲੂਇੰਸਰ ਨੈਨਸੀ ਗਰੇਵਾਲ ਦੀ ਹੱਤਿਆ ਤੋਂ ਪਹਿਲਾਂ ਦੀ ਆਖਰੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ, ਉਹ ਇੱਕ ਲਾਲ ਬੈਗ ਲੈ ਕੇ ਆਪਣੇ ਘਰ ਤੋਂ ਨਿਕਲਦੀ ਹੋਈ ਆਪਣੀ ਕਾਰ ਵਿੱਚ ਬੈਠਦੀ ਦਿਖਾਈ ਦੇ ਰਹੀ ਹੈ। ਨੈਨਸੀ ਦੀ ਭੈਣ, ਅਲੀਸ਼ਾ ਗਰੇਵਾਲ, ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝੀ ਕੀਤੀ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਲੀਸ਼ਾ ਨੇ ਲਿਖਿਆ, ''ਆਈ ਮਿਸ ਯੂ ਸਿਸਟਰ, ਐਵਰੀ ਸਿੰਗਲ ਡੇਅ।'' ਇਸ ਦੇ ਨਾਲ ਹੀ ਅਲੀਸ਼ਾ ਨੇ ਕਿਹਾ ਕਿ ਇਹ ਨੈਂਸੀ ਦੀ ਆਖਰੀ ਵੀਡੀਓ ਹੈ।
ਹਮਲਾਵਰਾਂ ਨੇ ਦਿੱਤੀ ਦਰਦਨਾਕ ਮੌਤ
ਜ਼ਿਕਰਯੋਗ ਹੈ ਕਿ 4 ਮਾਰਚ ਨੂੰ ਚਾਕੂ ਮਾਰ ਕੇ ਨੈਨਸੀ ਦਾ ਕੈਨੇਡਾ ਦੇ ਲਾਸਾਲੇ ਖੇਤਰ ਵਿਚ ਕਤਲ ਕਰ ਦਿੱਤਾ ਗਿਆ ਸੀ। ਕੈਨੇਡੀਅਨ ਪੁਲਿਸ ਮੁਤਾਬਕ ਰਾਤ ਕਰੀਬ 9 ਵਜੇ ਹਮਲਾਵਰ ਘਰ ਵਿੱਚ ਦਾਖ਼ਲ ਹੋਏ। ਉਸ ਸਮੇਂ ਨੈਨਸੀ ਆਪਣੀ ਕਿਸੇ ਬਜ਼ੁਰਗ ਮਰੀਜ਼ ਨੂੰ ਵੇਖਣ ਲਈ ਗਈ ਸੀ। ਜਦੋਂ ਹਮਲਾ ਹੋਇਆ ਤਾਂ ਉਹ ਜੰਗਲ ਵੱਲ ਭੱਜੀ। ਜਿੱਥੇ ਦੋ ਹਮਲਾਵਰਾਂ ਨੇ ਉਸ ਦੇ ਪੇਟ ਵਿਚ ਕਈ ਵਾਰ ਚਾਕੂ ਮਾਰੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੈਨਸੀ ਨੂੰ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਨੈਨਸੀ ਨੂੰ ਮ੍ਰਿਤਕ ਐਲਾਨ ਦਿੱਤਾ। ਨੈਨਸੀ ਦਾ ਜਨਮ ਹਰਿਆਣਾ ਵਿਚ ਹੋਇਆ ਸੀ ਪਰ ਬਾਅਦ ਵਿਚ ਉਸ ਦਾ ਪਰਿਵਾਰ ਲੁਧਿਆਣਾ ਅਤੇ ਫਿਰ ਜਲੰਧਰ ਸ਼ਿਫ਼ਟ ਹੋ ਗਿਆ। ਨੈਂਸੀ ਜਲੰਧਰ ਦੇ ਦਿਓਲ ਨਗਰ ਦੀ ਰਹਿਣ ਵਾਲੀ ਸੀ। ਬਾਅਦ ਵਿਚ ਉਹ ਕੈਨੇਡਾ ਚਲੀ ਗਈ ਸੀ ਅਤੇ ਵਿੰਡਸਰ ਇਲਾਕੇ ਵਿਚ ਰਹਿੰਦੀ ਸੀ।
ਅਲੀਸ਼ਾ ਦੁਆਰਾ ਅਪਲੋਡ ਕੀਤੀ ਗਈ ਵੀਡੀਓ 'ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਨੈਂਸੀ 4 ਮਾਰਚ ਨੂੰ ਸਵੇਰੇ 3:02 ਵਜੇ ਆਪਣੇ ਕੰਮ 'ਤੇ ਜਾ ਰਹੀ ਸੀ। ਨੈਂਸੀ ਨੇ ਕਾਲਾ ਟੌਪ ਪਾਇਆ ਹੋਇਆ ਹੈ ਅਤੇ ਹੱਥ 'ਚ ਇਕ ਬੈਗ ਲੈ ਕੇ ਘਰੋਂ ਨਿਕਲੀ। ਫਿਰ ਉਹ ਲਾਅਨ 'ਚ ਪਾਰਕ ਕੀਤੀ ਆਪਣੀ ਲਾਲ ਕਾਰ ਬੈਠਦੀ ਹੈ ਅਤੇ ਚਲੀ ਜਾਂਦੀ ਹੈ। ਇਸ ਦੇ ਬਾਅਦ ਨੈਂਸੀ ਕਦੇ ਘਰ ਵਾਪਸ ਨਹੀਂ ਆਈ।
ਭੈਣ ਬੋਲੀ, ਤੈਨੂੰ ਹਰ ਰੋਜ਼ ਮਿਸ ਕਰਦੀ ਹਾਂ
ਨੈਨਸੀ ਗਰੇਵਾਲ ਦੀ ਭੈਣ ਅਲੀਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ਨੈਨਸੀ ਮੈਂ ਤੈਨੂੰ ਹਰ ਰੋਜ਼ ਮਿਸ ਕਰਦੀ ਹਾਂ। ਇਹ ਉਸ ਦਿਨ ਦੀ ਆਖਰੀ ਵੀਡੀਓ ਹੈ, ਜਦੋਂ ਰਾਤ ਨੂੰ ਨੈਨਸੀ ਦਾ ਕਤਲ ਕਰ ਦਿੱਤਾ ਗਿਆ ਸੀ। ਕੰਮ 'ਤੇ ਜਾਣ ਤੋਂ ਪਹਿਲਾਂ ਉਹ ਆਪਣੇ ਘਰ ਵਿਚ ਟਹਿਲ ਰਹੀ ਹੈ। ਉਸ ਨੂੰ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਇਸ ਘਰ ਵਿਚ ਵਾਪਸ ਨਹੀਂ ਆਵੇਗੀ।
Author : ABP Sanjha

