Dailyhunt Logo
  • Light mode
    Follow system
    Dark mode
    • Play Story
    • App Story
Nepal Curfew : ਪੂਰਬੀ ਨੇਪਾਲ 'ਚ ਭੜਕੀ ਹਿੰਸਾ, ਭਾਰਤ ਨਾਲ ਲੱਗਦੇ 3 ਜ਼ਿਲ੍ਹਿਆਂ ਵਿੱਚ ਕਰਫਿਊ, 1 ਦੀ ਮੌਤ

Nepal Curfew : ਪੂਰਬੀ ਨੇਪਾਲ 'ਚ ਭੜਕੀ ਹਿੰਸਾ, ਭਾਰਤ ਨਾਲ ਲੱਗਦੇ 3 ਜ਼ਿਲ੍ਹਿਆਂ ਵਿੱਚ ਕਰਫਿਊ, 1 ਦੀ ਮੌਤ

Nepal Curfew : ਨੇਪਾਲ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਦੱਖਣ-ਪੂਰਬੀ ਨੇਪਾਲ ਦੇ ਸਿਰਾਹਾ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਭਾਰਤ ਨਾਲ ਲੱਗਦੇ ਤਿੰਨ ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਕਰ ਦਿੱਤਾ। ਪੂਰਬੀ ਨੇਪਾਲ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਸੀ।

ਨਿਊਜ਼ ਏਜੰਸੀ ANI ਮੁਤਾਬਕ ਜਨਕਪੁਰ, ਸਿਰਾਹਾ ਅਤੇ ਸਪਤਰੀ ਜ਼ਿਲ੍ਹਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸਿਰਾਹਾ ਜ਼ਿਲ੍ਹੇ ਦੇ 19 ਸਾਲਾ ਗਣੇਸ਼ ਯਾਦਵ ਵਜੋਂ ਹੋਈ ਹੈ। ਪੁਲਿਸ ਦੀ ਗੋਲੀਬਾਰੀ ਵਿੱਚ ਕਈ ਹੋਰ ਲੋਕ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਹਿੰਸਾ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ 'ਤੇ ਜ਼ਖ਼ਮੀ ਹਾਲਤ ਵਿੱਚ ਵੇਖਿਆ ਗਿਆ।

ਇਹ ਹਿੰਸਾ ਉਸ ਵੇਲੇ ਸ਼ੁਰੂ ਹੋਈ ਜਦੋਂ ਐਤਵਾਰ ਰਾਤ ਸੁਨਸਰੀ ਜ਼ਿਲ੍ਹੇ ਦੀ ਦੇਵਾਨਗੰਜ ਗ੍ਰਾਮੀਣ ਨਗਰਪਾਲਿਕਾ ਦੇ ਕਪਤਾਨਗੰਜ ਇਲਾਕੇ ਵਿੱਚ ਪੈਦਾ ਹੋਇਆ ਤਣਾਅ ਮਧੇਸ਼ ਪ੍ਰਾਂਤ ਦੇ ਹੋਰ ਇਲਾਕਿਆਂ ਤੱਕ ਫੈਲ ਗਿਆ। ਇਸ ਕਾਰਨ ਅਸ਼ਾਂਤੀ ਵਧੀ ਅਤੇ ਸਰਕਾਰੀ ਤੇ ਨਿੱਜੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਿਆ।

ਸਿਰਾਹਾ ਦੇ ਗੋਲਬਾਜ਼ਾਰ ਵਿੱਚ 11 ਮੋਟਰਸਾਈਕਲਾਂ ਨੂੰ ਲਗਾਈ ਅੱਗ

ਰਿਪੋਰਟਾਂ ਮੁਤਾਬਕ ਸਿਰਾਹਾ ਦੇ ਗੋਲਬਾਜ਼ਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਥਾਂ 'ਤੇ ਖੜ੍ਹੀਆਂ 11 ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਹਾਲਾਤ ਕਾਬੂ ਕਰਨ ਲਈ ਗੋਲਬਾਜ਼ਾਰ ਵਿੱਚ ਕਰਫਿਊ ਲਾਗੂ ਕਰ ਦਿੱਤਾ।

ਮਧੇਸ਼ ਪ੍ਰਾਂਤ ਦੀ ਰਾਜਧਾਨੀ ਜਨਕਪੁਰ ਵਿੱਚ ਵੀ ਤਣਾਅ ਵਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਹਿੰਸਾ ਰੋਕਣ ਲਈ ਦੁਪਹਿਰ 3:30 ਵਜੇ (ਸਥਾਨਕ ਸਮੇਂ ਅਨੁਸਾਰ) ਤੋਂ ਜਨਕਪੁਰ ਅਤੇ ਆਸ-ਪਾਸ ਦੇ ਕਈ ਨਗਰਪਾਲਿਕਾ ਖੇਤਰਾਂ ਵਿੱਚ ਕਰਫਿਊ ਲਾਗੂ ਕਰ ਦਿੱਤਾ।

ਇਨ੍ਹਾਂ ਇਲਾਕਿਆਂ ਵਿੱਚ ਲਾਗੂ ਹੋਇਆ ਕਰਫਿਊ

ਮੁੱਖ ਜ਼ਿਲ੍ਹਾ ਅਧਿਕਾਰੀ ਪ੍ਰੇਮ ਪ੍ਰਸਾਦ ਲੁਇਟੇਲ ਨੇ ਕਰਫਿਊ ਦੇ ਹੁਕਮ ਜਾਰੀ ਕੀਤੇ, ਜੋ ਵੀਰਵਾਰ ਦੁਪਹਿਰ 3:30 ਵਜੇ ਤੋਂ ਪ੍ਰਭਾਵੀ ਹੋਏ। ਇਸ ਦੇ ਤਹਿਤ ਪੂਰਾ ਜਨਕਪੁਰ ਉਪ-ਮਹਾਨਗਰ ਖੇਤਰ, ਲਕਸ਼ਮੀਨੀਆ ਗ੍ਰਾਮੀਣ ਨਗਰਪਾਲਿਕਾ ਅਤੇ ਨਗਰਾਇਨ ਨਗਰਪਾਲਿਕਾ ਵਿੱਚ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।

ਸਰਕਾਰ ਦੋਵਾਂ ਭਾਈਚਾਰਿਆਂ ਵਿਚਾਲੇ ਵਧ ਰਹੀ ਅਸ਼ਾਂਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ

ਰਹੀ ਹੈ, ਪਰ ਤਣਾਅ ਸੁਨਸਰੀ ਤੋਂ ਸਪਤਰੀ, ਸਿਰਾਹਾ ਅਤੇ ਪ੍ਰਾਂਤੀ ਰਾਜਧਾਨੀ ਜਨਕਪੁਰ ਤੱਕ ਫੈਲ ਚੁੱਕਾ ਹੈ। ਸਿਰਾਹਾ ਵਿੱਚ ਸਥਾਨਕ ਪ੍ਰਸ਼ਾਸਨ ਨੇ ਗੋਲਬਾਜ਼ਾਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਕਰਫਿਊ ਲਾਗੂ ਕੀਤਾ ਹੈ। ਲਹਾਨ ਸ਼ਹਿਰ ਵਿੱਚ ਵੀ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿੱਥੇ ਦੋਵਾਂ ਭਾਈਚਾਰਿਆਂ ਦੇ ਲੋਕ ਸੜਕਾਂ 'ਤੇ ਉਤਰ ਆਏ। ਜਿਵੇਂ-ਜਿਵੇਂ ਪ੍ਰਦਰਸ਼ਨ ਤੇਜ਼ ਹੋਏ, ਪੁਲਿਸ ਨੇ ਭੀੜ ਨੂੰ ਖ਼ਦੇੜਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾ ਵਿੱਚ ਕਈ ਰਾਊਂਡ ਚੇਤਾਵਨੀ ਵਜੋਂ ਫਾਇਰਿੰਗ ਕੀਤੀ।

Author : ਸ਼ੰਕਰ ਦਾਸ

Dailyhunt
Disclaimer: This content has not been generated, created or edited by Dailyhunt. Publisher: ABP Sanjha