ਉੱਤਰੀ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਹਜ਼ੂਰ ਸਾਹਿਬ ਨਾਂਦੇੜ ਵਿਚਕਾਰ ਇੱਕ ਰਾਖਵੀਂ ਵਿਸ਼ੇਸ਼ ਰੇਲਗੱਡੀ ਚਲਾਏਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਫਿਰੋਜ਼ਪੁਰ ਨੇ ਦੱਸਿਆ ਕਿ
ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਰਾਖਵੀਂ ਵਿਸ਼ੇਸ਼ ਰੇਲਗੱਡੀ 04642 31 ਅਗਸਤ 2026 ਨੂੰ ਅੰਮ੍ਰਿਤਸਰ ਤੋਂ 20:10 ਵਜੇ ਰਵਾਨਾ ਹੋਵੇਗੀ ਅਤੇ 38 ਘੰਟੇ 50 ਮਿੰਟ ਬਾਅਦ 11:00 ਵਜੇ ਹਜ਼ੂਰ ਸਾਹਿਬ ਨਾਂਦੇੜ ਪਹੁੰਚੇਗੀ।
ਵਾਪਸੀ ਵੇਲੇ ਹਜ਼ੂਰ ਸਾਹਿਬ ਨਾਂਦੇੜ ਤੋਂ ਅੰਮ੍ਰਿਤਸਰ ਲਈ ਰਾਖਵੀਂ ਵਿਸ਼ੇਸ਼ ਰੇਲਗੱਡੀ 04641 06 ਸਤੰਬਰ 2026 ਨੂੰ ਰਵਾਨਾ ਹੋਵੇਗੀ। ਇਹ ਰਾਖਵੀਂ ਵਿਸ਼ੇਸ਼ ਰੇਲਗੱਡੀ 04641 ਹਜ਼ੂਰ ਸਾਹਿਬ ਨਾਂਦੇੜ ਤੋਂ 21:00 ਵਜੇ ਰਵਾਨਾ ਹੋਵੇਗੀ ਅਤੇ 38 ਘੰਟੇ 20 ਮਿੰਟ ਬਾਅਦ 11:20 ਵਜੇ ਅੰਮ੍ਰਿਤਸਰ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਰੂਟ 'ਤੇ ਇਹ ਰਾਖਵੀਂ ਵਿਸ਼ੇਸ਼ ਰੇਲਗੱਡੀ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਪਾਣੀਪਤ, ਦਿੱਲੀ ਸਫਦਰਜੰਗ, ਪਲਵਲ, ਮਥੁਰਾ, ਆਗਰਾ ਕੈਂਟ, ਗਵਾਲੀਅਰ, ਵੀਰਾਂਗਨਾ
ਲਕਸ਼ਮੀਬਾਈ ਝਾਂਸੀ, ਬੀਨਾ, ਭੋਪਾਲ,ਈਟਾਰਸੀ, ਖੰਡਵਾ, ਭੁਸਾਵਲ, ਮਨਮਾਡ, ਨਾਗਰਸੋਲ, ਛਤਰਪਤੀ ਸੰਭਾਜੀਨਗਰ, ਜਾਲਨਾ, ਪਰਭਾਣੀ ਅਤੇ ਪੂਰਣਾ ਸਟੇਸ਼ਨ 'ਤੇ ਦੋਹਾਂ ਦਿਸ਼ਾਵਾਂ ਵਿੱਚ ਠਹਿਰੇਗੀ ਅਤੇ ਇਸ ਗੱਡੀ ਦੇ ਨਾਲ ਸੈਕੰਡ ਕਲਾਸ ਸਲੀਪਰ ਦੇ 18 ਕੋਚ ਅਤੇ ਜਨਰਲ ਕੈਟੇਗਰੀ ਦੇ 4 ਕੋਚ ਹਨ।

