Dailyhunt Logo
  • Light mode
    Follow system
    Dark mode
    • Play Story
    • App Story
Patiala 'ਚ ਕਾਰ ਪਾਰਕਿੰਗ ਨੂੰ ਲੈ ਕੇ ਦਿਹਾੜੇ ਚੱਲੀਆਂ ਗੋਲੀਆਂ , ਦੁਕਾਨਦਾਰ ਤੇ ਉਸਦੇ ਪੁੱਤਰ 'ਤੇ ਫਾਇਰਿੰਗ

Patiala 'ਚ ਕਾਰ ਪਾਰਕਿੰਗ ਨੂੰ ਲੈ ਕੇ ਦਿਹਾੜੇ ਚੱਲੀਆਂ ਗੋਲੀਆਂ , ਦੁਕਾਨਦਾਰ ਤੇ ਉਸਦੇ ਪੁੱਤਰ 'ਤੇ ਫਾਇਰਿੰਗ

Patiala Firing News : ਪਟਿਆਲਾ ਦੇ ਲੀਲਾ ਭਵਨ ਇਲਾਕੇ ਵਿੱਚ ਮੰਗਲਵਾਰ ਨੂੰ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਦੁਕਾਨਦਾਰ ਅਤੇ ਉਸਦੇ ਪੁੱਤਰ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਫਾਇਰਿੰਗ ਵਿੱਚ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਜ਼ਖ਼ਮੀ ਦੁਕਾਨਦਾਰ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਵਿਅਕਤੀ ਉਸਦੀ ਕਾਰ ਐਕਸੈਸਰੀਜ਼ ਦੀ ਦੁਕਾਨ ਦੇ ਬਾਹਰ ਆਪਣੀ ਕਾਰ ਖੜ੍ਹੀ ਕਰਕੇ ਕਿਤੇ ਜਾ ਰਿਹਾ ਸੀ। ਦੁਕਾਨਦਾਰ ਨੇ ਉਸਨੂੰ ਗੱਡੀ ਸਾਈਡ 'ਤੇ ਲਗਾਉਣ ਲਈ ਕਿਹਾ, ਕਿਉਂਕਿ ਗਾਹਕਾਂ ਦੇ ਆਉਣ-ਜਾਣ ਵਿੱਚ ਦਿੱਕਤ ਆ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ।

ਦੁਕਾਨਦਾਰ ਦੇ ਮੁਤਾਬਕ ਮੁਲਜ਼ਮ ਨੇ ਗੱਡੀ ਉੱਥੇ ਹੀ ਖੜ੍ਹੀ ਰੱਖਣ ਦੀ ਗੱਲ ਕਹੀ ਅਤੇ ਫਿਰ ਪਿਸਤੌਲ ਕੱਢ ਕੇ ਉਸ 'ਤੇ ਅਤੇ ਉਸਦੇ ਪੁੱਤਰ 'ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਤੋਂ ਬਾਅਦ ਉਹ ਆਪਣੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਜਾਂਚ ਵਿੱਚ ਜੁਟੀ

ਮੁਲਜ਼ਮ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਡੀਐਸਪੀ ਸਿਟੀ ਸੰਜੀਵ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵਾਰਦਾਤ ਉਸ ਇਲਾਕੇ ਵਿੱਚ ਹੋਈ ਹੈ, ਜਿੱਥੋਂ ਕੁਝ ਹੀ ਦੂਰੀ 'ਤੇ ਡਿਪਟੀ ਕਮਿਸ਼ਨਰ (ਡੀਸੀ) ਅਤੇ ਐੱਸਐੱਸਪੀ ਪਟਿਆਲਾ ਦੇ ਸਰਕਾਰੀ ਨਿਵਾਸ ਸਥਿਤ ਹਨ। ਨੇੜੇ ਹੀ ਟ੍ਰੈਫਿਕ ਪੁਲਿਸ ਦਾ ਨਾਕਾ ਵੀ ਰਹਿੰਦਾ ਹੈ। ਦਿਨ ਦਿਹਾੜੇ ਹੋਈ ਇਸ ਫਾਇਰਿੰਗ ਦੀ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Author : ਸ਼ੰਕਰ ਦਾਸ

Dailyhunt
Disclaimer: This content has not been generated, created or edited by Dailyhunt. Publisher: ABP Sanjha