Dailyhunt Logo
  • Light mode
    Follow system
    Dark mode
    • Play Story
    • App Story
Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ...

Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ...

ABP ਸਾਂਝਾ 4 months ago

Petrol Diesel Price: ਦੁਨੀਆਂ ਭਰ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਹਾਹਾਕਾਰ ਮਚਾਇਆ ਹੋਇਆ ਹੈ। ਇਸ ਸਮੇਂ ਲਗਾਤਾਰ ਵੱਧ ਰਹੀਆਂ ਕੀਮਤਾਂ ਆਮ ਜਨਤਾ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਵਿਚਾਲੇ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਸਰਕਾਰ ਨੇ ਪੈਟਰੋਲ ਅਤੇ ਹਾਈ-ਸਪੀਡ ਡੀਜ਼ਲ (HSD) ਦੀਆਂ ਕੀਮਤਾਂ ਵਿੱਚ 22 ਰੁਪਏ ਪ੍ਰਤੀ ਲੀਟਰ ਦੀ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

ਅਸਲ ਵਿੱਚ ਇਹ ਫੈਸਲਾ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਵੱਲੋਂ ਲਿਆ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ।

ਜਾਣੋ ਪਾਕਿਸਤਾਨ ਵਿੱਚ ਨਵੀਆਂ ਕੀਮਤਾਂ ਕੀ?

ਪਾਕਿਸਤਾਨੀ ਪ੍ਰਧਾਨ ਮੰਤਰੀ ਦਫਤਰ (PMO) ਵੱਲੋਂ ਜਾਰੀ ਬਿਆਨ ਅਨੁਸਾਰ, ਇਸ ਕਟੌਤੀ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਤੇਲ ਦੀਆਂ ਕੀਮਤਾਂ ਇਸ ਪ੍ਰਕਾਰ ਹਨ:
ਪੈਟਰੋਲ: ਲਗਭਗ 381 ਰੁਪਏ ਪ੍ਰਤੀ ਲੀਟਰ
ਹਾਈ-ਸਪੀਡ ਡੀਜ਼ਲ: ਲਗਭਗ 380 ਰੁਪਏ ਪ੍ਰਤੀ ਲੀਟਰ
ਮਿੱਟੀ ਦਾ ਤੇਲ (Kerosene): 313.44 ਰੁਪਏ ਤੋਂ ਘਟਾ ਕੇ 272 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।

ਇਹ ਨਵੀਆਂ ਕੀਮਤਾਂ 30 ਮਈ, 2026 (ਸ਼ਨੀਵਾਰ) ਤੋਂ ਲਾਗੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਲੋਕਾਂ ਨੂੰ ਰਾਹਤ ਦੇਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਦੱਸ ਦੇਈਏ ਕਿ ਪਿਛਲੇ ਹਫ਼ਤੇ ਵੀ ਪਾਕਿਸਤਾਨ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ 6 ਤੋਂ 7 ਰੁਪਏ ਦੀ ਕਟੌਤੀ ਕੀਤੀ ਸੀ।

ਜਾਣੋ ਭਾਰਤ ਵਿੱਚ ਤੇਲ ਦੀਆਂ ਕੀਮਤਾਂ

ਪਾਕਿਸਤਾਨ ਦੇ ਉਲਟ, ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 25 ਮਈ ਨੂੰ ਭਾਰਤ ਵਿੱਚ ਪੈਟਰੋਲ 2.61 ਰੁਪਏ ਅਤੇ ਡੀਜ਼ਲ 2.71 ਰੁਪਏ ਮਹਿੰਗਾ ਹੋਇਆ ਸੀ। 15 ਮਈ ਤੋਂ ਹੁਣ ਤੱਕ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੁੱਲ 7.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ।

ਇੱਥੇ ਜਾਣੋ ਕੀਮਤਾਂ ਵਧਣ ਦਾ ਮੁੱਖ ਕਾਰਨ

ਮਾਹਿਰਾਂ ਅਨੁਸਾਰ, ਫਰਵਰੀ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ 50 ਫੀਸਦੀ ਤੱਕ ਵਧ ਗਈਆਂ ਹਨ। ਹੋਰਮੁਜ਼ ਜਲਡਮਰੂਮੱਧ (Strait of Hormuz) ਬੰਦ ਹੋਣ ਕਾਰਨ ਸਪਲਾਈ ਵਿੱਚ ਰੁਕਾਵਟ ਆਈ ਹੈ, ਜਿਸ ਦਾ ਸਿੱਧਾ ਅਸਰ ਭਾਰਤ ਸਮੇਤ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ 'ਤੇ ਪੈ ਰਿਹਾ ਹੈ। ਭਾਰਤ ਵਿੱਚ ਤੇਲ ਦੀਆਂ ਕੀਮਤਾਂ ਮਈ 2022 ਤੋਂ ਬਾਅਦ ਆਪਣੇ ਉੱਚਤਮ ਪੱਧਰ 'ਤੇ ਪਹੁੰਚ ਗਈਆਂ ਹਨ।

ਵੱਡੇ ਮਹਾਨਗਰਾਂ ਵਿੱਚ ਤਾਜ਼ਾ ਰੇਟ (ਪ੍ਰਤੀ ਲੀਟਰ):

ਦਿੱਲੀ:

ਪੈਟਰੋਲ 102.12 ਰੁਪਏ
ਡੀਜ਼ਲ 95.20 ਰੁਪਏ

ਮੁੰਬਈ:

ਪੈਟਰੋਲ 111.21 ਰੁਪਏ
ਡੀਜ਼ਲ 97.83 ਰੁਪਏ

ਕੋਲਕਾਤਾ:

ਪੈਟਰੋਲ 113.51 ਰੁਪਏ
ਡੀਜ਼ਲ 99.82 ਰੁਪਏ

ਚੇਨਈ:

ਪੈਟਰੋਲ 107.77 ਰੁਪਏ
ਡੀਜ਼ਲ 99.55 ਰੁਪਏ

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha