Dailyhunt Logo
  • Light mode
    Follow system
    Dark mode
    • Play Story
    • App Story
Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...

Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...

Ludhiana News: ਚੰਡੀਗੜ੍ਹ ਦੀ ਇੱਕ ਵਿਦਿਆਰਥਣ ਨਾਲ ਉਸਦੇ ਬੁਆਏਫ੍ਰੈਂਡ ਦੇ ਦੋਸਤ ਨੇ ਲੁਧਿਆਣਾ ਦੇ ਇੱਕ ਹੋਟਲ ਵਿੱਚ ਬਲਾਤਕਾਰ ਕੀਤਾ। ਦੋਸ਼ੀ ਨੇ ਉਸਨੂੰ ਕਿਹਾ ਕਿ ਉਸਦੇ ਬੁਆਏਫ੍ਰੈਂਡ ਦੇ ਹੋਰ ਕੁੜੀਆਂ ਨਾਲ ਨਾਜਾਇਜ਼ ਸਬੰਧ ਹਨ, ਉਨ੍ਹਾਂ ਨੂੰ ਮਿਲਣ ਦੇ ਬਹਾਨੇ ਉਸਨੇ ਕੁੜੀ ਨੂੰ ਹੋਟਲ ਵਿੱਚ ਬੁਲਾਇਆ ਸੀ। ਫਿਰ ਉਸਨੇ ਉਸਨੂੰ ਨਸ਼ੀਲਾ ਪਦਾਰਥ ਦਿੱਤਾ ਅਤੇ ਉਸਨੂੰ ਬੇਹੋਸ਼ ਕਰ ਦਿੱਤਾ।

ਉਸਨੇ ਜਿਨਸੀ ਸੰਬੰਧਾਂ ਦੀ ਇੱਕ ਵੀਡੀਓ ਵੀ ਰਿਕਾਰਡ ਕੀਤੀ।

ਵਿਦਿਆਰਥਣ ਨੇ ਕਿਹਾ ਕਿ ਉਹ ਬਲਾਤਕਾਰ ਕਰਨ ਵਾਲੇ ਨੂੰ ਆਪਣਾ ਭਰਾ ਮੰਨਦੀ ਸੀ। ਜਦੋਂ ਬਲਾਤਕਾਰ ਤੋਂ ਬਾਅਦ ਉਸਨੇ ਪੁੱਛਿਆ ਕਿ, ਇਹ ਕੀ ਕਰ ਦਿੱਤਾ ਸੀ, ਤਾਂ ਉਸਨੇ ਜਵਾਬ ਦਿੱਤਾ, "ਬੱਸ ਹੋ ਗਿਆ।" ਲਗਭਗ 8 ਮਹੀਨਿਆਂ ਤੋਂ ਉਹ ਵਿਦਿਆਰਥਣ ਨੂੰ ਬਲੈਕਮੇਲ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸਨੇ ਆਪਣੇ ਬੁਆਏਫ੍ਰੈਂਡ ਨੂੰ ਪੂਰੀ ਗੱਲ ਦੱਸੀ। ਫਿਰ ਵਿਦਿਆਰਥਣ ਨੇ ਹਿੰਮਤ ਜੁਟਾਈ ਅਤੇ ਚੰਡੀਗੜ੍ਹ ਦੇ ਐਸਐਸਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।

ਚੰਡੀਗੜ੍ਹ ਵਿੱਚ ਵਿਦਿਆਰਥਣ ਦੀ ਸ਼ਿਕਾਇਤ 'ਤੇ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਲੁਧਿਆਣਾ ਡਿਵੀਜ਼ਨ ਨੰਬਰ ਪੰਜ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਲੁਧਿਆਣਾ ਪੁਲਿਸ ਨੇ ਨਸ਼ੀਲਾ ਪਦਾਰਥ ਪਿਲਾਉਣ ਤੋਂ ਬਾਅਦ ਬਲਾਤਕਾਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਬੁਆਏਫ੍ਰੈਂਡ ਤੋਂ ਈਰਖਾ ਕਰਨ ਲੱਗ ਪਿਆ ਸੀ ਦੋਸਤ

ਪੀੜਤਾ ਦਾ ਕਹਿਣਾ ਹੈ ਕਿ ਦੋਸ਼ੀ, ਮਹਿਕ, ਉਸਦੇ ਬੁਆਏਫ੍ਰੈਂਡ ਤੋਂ ਈਰਖਾ ਕਰਨ ਲੱਗ ਪਿਆ ਸੀ। ਵਾਰ-ਵਾਰ ਉਸਨੂੰ ਕਹਿਣ ਲੱਗ ਗਿਆ ਸੀ ਕਿ ਉਹ ਚੰਗਾ ਮੁੰਡਾ ਨਹੀਂ ਹੈ। "ਉਸ ਦੇ ਚੱਕਰ ਵਿੱਚ ਨਾ ਪੈ।" "ਉਹ ਤੈਨੂੰ ਧੋਖਾ ਦੇ ਰਿਹਾ ਹੈ। ਉਸਦੇ ਹੋਰ ਔਰਤਾਂ ਨਾਲ ਵੀ ਸੰਬੰਧ ਹਨ।" ਪੀੜਤਾ ਨੇ ਦੱਸਿਆ ਕਿ ਉਸਨੂੰ ਆਪਣੇ ਬੁਆਏਫ੍ਰੈਂਡ 'ਤੇ ਭਰੋਸਾ ਸੀ, ਇਸ ਲਈ ਉਹ ਉਸਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਸੀ।

Author : ਰੁਪਿੰਦਰ ਕੌਰ ਸੱਭਰਵਾਲ

Dailyhunt
Disclaimer: This content has not been generated, created or edited by Dailyhunt. Publisher: ABP Sanjha