Dailyhunt Logo
  • Light mode
    Follow system
    Dark mode
    • Play Story
    • App Story
Punjab News: ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...

Punjab News: ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ ਵਿਚਾਲੇ ਵੱਡਾ ਸਿਆਸੀ ਸੰਕੇਤ, ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼; ਬੋਲੇ- ਭਾਜਪਾ-ਕਾਂਗਰਸ 'ਚ ਅੰਤਰ...

Punjab Congress News: ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿਚਾਲੇ ਵੱਡੇ ਫੇਰਬਦਲ ਦੀ ਚਰਚਾ ਨੂੰ ਲੈ ਕੇ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਦਰਅਸਲ, ਹਾਲ ਹੀ 'ਚ ਦਿੱਲੀ 'ਚ ਹੋਈ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਵੀ ਅੰਦਰੂਨੀ ਮਤਭੇਦਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸੁਰਖੀਆਂ 'ਚ ਆ ਗਿਆ ਹੈ।

ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ

ਪਿਛਲੇ ਕੁੱਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ ਪੈਦਾ ਕੀਤੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸੋਨੀਆ ਗਾਂਧੀ ਨਾਲ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਕਦੇ ਕੋਈ ਦਿੱਕਤ ਨਹੀਂ ਆਈ। ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ ਅਤੇ ਪਰਿਵਾਰਕ ਦੁੱਖ ਦੇ ਸਮੇਂ ਵੀ ਸੰਪਰਕ ਕੀਤਾ ਗਿਆ। ਕੈਪਟਨ ਦੇ ਇਹ ਬਿਆਨ ਉਸ ਸਮੇਂ ਸਾਹਮਣੇ ਆਏ ਹਨ, ਜਦੋਂ ਪੰਜਾਬ ਭਾਜਪਾ 'ਚ ਨਵੀਂ ਲੀਡਰਸ਼ਿਪ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸ ਕਰਕੇ ਕੈਪਟਨ ਦੀਆਂ ਟਿੱਪਣੀਆਂ ਨੂੰ ਸਿਰਫ਼ ਨਿੱਜੀ ਭਾਵਨਾਵਾਂ ਨਹੀਂ, ਸਗੋਂ ਇਕ ਵੱਡੇ ਸਿਆਸੀ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਭਾਜਪਾ ਅਤੇ ਕਾਂਗਰਸ ਵਿੱਚ ਅੰਤਰ ਸਮਝ ਆਇਆ

ਭਾਜਪਾ ਅਤੇ ਕਾਂਗਰਸ ਦੀ ਤੁਲਨਾ ਕਰਦੇ ਹੋਏ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਦੀ ਮੌਤ 'ਤੇ ਸੁਨੇਹਾ ਭੇਜਿਆ ਅਤੇ ਦੁੱਖ ਪ੍ਰਗਟਾਵਾ ਕੀਤਾ, ਪਰ ਕਿਸੇ ਵੀ ਭਾਜਪਾ ਨੇਤਾ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ, ਨਾ ਹੀ ਫੋਨ ਕੀਤਾ ਅਤੇ ਨਾ ਹੀ ਸੁਨੇਹਾ ਭੇਜਿਆ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਖਾਸ ਮਦਦ ਦੀ ਉਮੀਦ ਨਹੀਂ ਹੈ, ਪਰ ਘੱਟੋ ਘੱਟ ਉਨ੍ਹਾਂ ਦੀ ਸਿਹਤਯਾਬੀ ਬਾਰੇ ਪੁੱਛਣਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਦੋਵਾਂ ਪਾਰਟੀਆਂ ਵਿੱਚ ਅੰਤਰ ਸਮਝ ਆਇਆ ਹੈ।

ਭਾਜਪਾ 'ਚ ਨਹੀਂ ਮਿਲੀ ਕਾਂਗਰਸ ਜਿੰਨੀ ਸਪੇਸ

ਸਿਆਸੀ ਗਲਿਆਰਿਆਂ 'ਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਉਹ ਸਿਆਸੀ ਸਪੇਸ ਹਾਸਲ ਨਹੀਂ ਕਰ ਸਕੇ, ਜੋ ਉਨ੍ਹਾਂ ਨੂੰ ਕਾਂਗਰਸ 'ਚ ਮਿਲੀ ਹੋਈ ਸੀ। ਲੰਬੇ ਸਮੇਂ ਤੱਕ ਕਾਂਗਰਸ ਦੀ ਰਾਜਨੀਤੀ ਕਰਨ ਵਾਲੇ ਕੈਪਟਨ ਲਈ ਭਾਜਪਾ ਦਾ ਜੱਥੇਬੰਦਕ ਢਾਂਚਾ ਅਤੇ ਕੰਮ ਕਰਨ ਦਾ ਸੱਭਿਆਚਾਰ ਵੱਖਰਾ ਹੈ। ਇਸੇ ਕਰਕੇ ਉਨ੍ਹਾਂ ਦੇ ਹਾਲੀਆ ਬਿਆਨਾਂ ਨੂੰ ਕੁੱਝ ਲੋਕ ਕਾਂਗਰਸ ਪ੍ਰਤੀ ਨਰਮ ਰੁਖ਼ ਅਤੇ ਪੁਰਾਣੇ ਸਿਆਸੀ ਰਿਸ਼ਤਿਆਂ ਦੀ ਯਾਦ ਵਜੋਂ ਵੀ ਦੇਖ ਰਹੇ ਹਨ। ਹਾਲਾਂਕਿ ਕੈਪਟਨ ਵੱਲੋਂ ਕਦੇ ਵੀ ਕਾਂਗਰਸ 'ਚ ਵਾਪਸੀ ਦੀ ਕੋਈ ਖੁੱਲ੍ਹੀ ਇੱਛਾ ਜ਼ਾਹਰ ਨਹੀਂ ਕੀਤੀ ਗਈ।

ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੀ ਚਿੰਤਾ ਦਾ ਵਿਸ਼ਾ

ਹਾਲ ਹੀ 'ਚ ਦਿੱਲੀ 'ਚ ਹੋਈ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਵੀ ਅੰਦਰੂਨੀ ਮਤਭੇਦਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਸੂਤਰਾਂ ਮੁਤਾਬਕ ਵੱਖ-ਵੱਖ ਧੜਿਆਂ 'ਚ ਖਿੱਚੋਤਾਣ ਅਜੇ ਵੀ ਖ਼ਤਮ ਨਹੀਂ ਹੋਈ। ਕਾਂਗਰਸ ਅੰਦਰ ਕਈ ਆਗੂ ਮੌਜੂਦਾ ਪ੍ਰਬੰਧਨ ਨੂੰ ਲੈ ਕੇ ਆਪਣੀਆਂ ਅਸਹਿਮਤੀਆਂ ਖੁੱਲ੍ਹ ਕੇ ਜ਼ਾਹਰ ਕਰ ਰਹੇ ਹਨ। ਅਜਿਹੇ ਹਾਲਾਤ 'ਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵਾਰ-ਵਾਰ ਚਰਚਾ 'ਚ ਆਉਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਅਜੇ ਵੀ ਇਕ ਅਜਿਹੇ ਆਗੂ ਦੀ ਭਾਲ 'ਚ ਹੈ, ਸਾਰੇ ਧੜਿਆਂ ਨੂੰ ਇਕੱਠਾ ਕਰ ਸਕੇ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha