ਦੱਸ ਦੇਈਏ ਕਿ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਸ਼ਹੂਰ ਗਾਇਕਾ ਮੁਮਤਾਜ ਗਿੱਲ ਦਾ ਦੇਹਾਂਤ ਹੋ ਗਿਆ ਹੈ। ਮੁਮਤਾਜ ਗਿੱਲ ਦੇ ਦੇਹਾਂਤ ਦੀ ਪੁਸ਼ਟੀ ਜਾਣੇ-ਪਛਾਣੇ ਗਾਇਕ ਅਤੇ ਗੀਤਕਾਰ ਹੈਰੀ ਹਰਮਨ ਨੇ ਕੀਤੀ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਸੰਗੀਤ ਜਗਤ ਅਤੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਿਆ ਹੈ।
ਇਸਦੀ ਜਾਣਕਾਰੀ ਕਲਾਕਾਰ ਹੈਰੀ ਹਰਮਨ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, RIP 🙏?? ਅੱਜ ਤੜਕੇ ਫੇਸਬੁੱਕ ਖੋਲ੍ਹੀ ਤਾਂ ਆਹ ਖ਼ਬਰ ਦੇਖੀ, ਮਨ ਬਹੁਤ ਉਦਾਸ ਹੋ ਗਿਆ ਕਿ ਗਾਇਕਾ ਮੁਮਤਾਜ ਗਿੱਲ ਨਹੀਂ ਰਹ
ਬਹੁਤ ਮਿਲਣਸਾਰ ਤੇ ਵਧੀਆ ਸੁਭਾਅ ਦੀ ਕੁੜੀ ਸੀ ਮੁਮਤਾਜ , ਪਰਮਾਤਮਾਂ ਕਿਸ ਦੀ ਚੰਦਰੀ ਨਜ਼ਰ ਲੱਗ ਗਈ ਸੰਗੀਤ ਜਗਤ ਨੂੰ ਮੇਰਾ ਲਿੱਖਿਆ ਗੀਤ "ਬਰਫ਼ੀ ਦੇ ਡੱਬੇ" ਮੁਮਤਾਜ ਗਿੱਲ ਤੇ ਸੈਮੀ ਰਜਪੁਰੀਆ ਦੀ ਆਵਾਜ਼ ਵਿੱਚ ਬਹੁਤ ਮਕਬੂਲ ਹੋਇਆ ਸੀ।
ਜਦੋਂ ਕਦੇ ਮੁਮਤਾਜ ਨਾਲ ਗੱਲ੍ਹ ਹੋਣੀ ਤਾਂ ਬੜੇ ਅਦਬ ਨਾਲ ਗੱਲ੍ਹ ਕਰਨੀ । ਪਰ ਅੱਜ ਦੀ ਖ਼ਬਰ ਨੇ ਤਾਂ ਦਿਲ ਹੀ ਹਿਲਾ ਕੇ ਰੱਖ ਦਿੱਤਾ। ਨਾਂ ਰੱਬਾ ਬੱਸ ਕਰ ਯਰ ਕਿਓਂ ਜਵਾਨ ਧੀਆਂ ਪੁੱਤ ਲਿਜਾ ਰਿਹੈਂ 🙏?? ਕੱਲ੍ਹ ਬਾਈ ਪਾਲੀ ਦੇਤਵਾਲੀਆ ਦੇ ਬੇਟੇ ਦੀ ਖ਼ਬਰ ਤੇ ਅੱਜ ਮੁਮਤਾਜ 😢??🙏?? ਬੇਹੱਦ ਅਫ਼

