Punjabi Singer: ਪੰਜਾਬੀ ਸੰਗੀਤ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਕਾਰਨ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ਵਿੱਚ ਵੀ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਮਸ਼ਹੂਰ ਗਾਇਕਾ ਮੁਮਤਾਜ ਗਿੱਲ ਦਾ ਦੇਹਾਂਤ ਹੋ ਗਿਆ ਹੈ। ਮੁਮਤਾਜ ਗਿੱਲ ਦੇ ਦੇਹਾਂਤ ਦੀ ਪੁਸ਼ਟੀ ਜਾਣੇ-ਪਛਾਣੇ ਗਾਇਕ ਅਤੇ ਗੀਤਕਾਰ ਹੈਰੀ ਹਰਮਨ ਨੇ ਕੀਤੀ ਹੈ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਸੰਗੀਤ ਜਗਤ ਅਤੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਿਆ ਹੈ।
ਕਲਾਕਾਰ ਨੇ ਸ਼ੇਅਰ ਕੀਤੀ ਜਾਣਕਾਰੀ
ਇਸਦੀ ਜਾਣਕਾਰੀ ਕਲਾਕਾਰ ਹੈਰੀ ਹਰਮਨ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, RIP 🙏??? ਅੱਜ ਤੜਕੇ ਫੇਸਬੁੱਕ ਖੋਲ੍ਹੀ ਤਾਂ ਆਹ ਖ਼ਬਰ ਦੇਖੀ , ਮਨ ਬਹੁਤ ਉਦਾਸ ਹੋ ਗਿਆ ਕਿ ਗਾਇਕਾ ਮੁਮਤਾਜ ਗਿੱਲ ਨਹੀਂ ਰਹੇ। ਬਹੁਤ ਮਿਲਣਸਾਰ ਤੇ ਵਧੀਆ ਸੁਭਾਅ ਦੀ ਕੁੜੀ ਸੀ ਮੁਮਤਾਜ , ਪਰਮਾਤਮਾਂ ਕਿਸ ਦੀ ਚੰਦਰੀ ਨਜ਼ਰ ਲੱਗ ਗਈ ਸੰਗੀਤ ਜਗਤ ਨੂੰ 😢??? ਮੇਰਾ ਲਿੱਖਿਆ ਗੀਤ "ਬਰਫ਼ੀ ਦੇ ਡੱਬੇ" ਮੁਮਤਾਜ ਗਿੱਲ ਤੇ ਸੈਮੀ ਰਜਪੁਰੀਆ ਦੀ ਆਵਾਜ਼ ਵਿੱਚ ਬਹੁਤ ਮਕਬੂਲ ਹੋਇਆ ਸੀ। ਜਦੋਂ ਕਦੇ ਮੁਮਤਾਜ ਨਾਲ ਗੱਲ੍ਹ ਹੋਣੀ ਤਾਂ ਬੜੇ ਅਦਬ ਨਾਲ ਗੱਲ੍ਹ ਕਰਨੀ । ਪਰ ਅੱਜ ਦੀ ਖ਼ਬਰ ਨੇ ਤਾਂ ਦਿਲ ਹੀ ਹਿਲਾ ਕੇ ਰੱਖ ਦਿੱਤਾ। ਨਾਂ ਰੱਬਾ ਬੱਸ ਕਰ ਯਰ ਕਿਓਂ ਜਵਾਨ ਧੀਆਂ ਪੁੱਤ ਲਿਜਾ ਰਿਹੈਂ 🙏??? ਕੱਲ੍ਹ ਬਾਈ ਪਾਲੀ ਦੇਤਵਾਲੀਆ ਦੇ ਬੇਟੇ ਦੀ ਖ਼ਬਰ ਤੇ ਅੱਜ ਮੁਮਤਾਜ 😢???🙏??? ਬੇਹੱਦ
ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰ ਦੁੱਖ ਜ਼ਾਹਿਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਜੇ 2 ਦਿਨ ਪਹਿਲਾਂ ਹੀ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਸਿੰਘ (35) ਦਾ ਹਾਰਟ ਅਟੈਕ ਨਾਲ ਦਿਹਾਂਤ ਹੋਇਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਅਜੇ ਪ੍ਰਸ਼ੰਸਕ ਮਨਜੋਤ ਸਿੰਘ ਦੇ ਇਸ ਦੁਨੀਆ ਤੋਂ ਜਾਣ ਦੇ ਦੁੱਖ ਤੋਂ ਉਭਰ ਰਹੇ ਸਨ ਕਿ ਹੁਣ ਇਸ ਖਬਰ ਨੇ ਇਕ ਵਾਰ ਫਿਰ ਪ੍ਰਸ਼ੰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।
Author : ABP Sanjh

