Dailyhunt Logo
  • Light mode
    Follow system
    Dark mode
    • Play Story
    • App Story
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ 'ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ

SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ 'ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ

Vinesh Phogat : ਭਾਰਤੀ ਫ੍ਰੀਸਟਾਈਲ ਰੈਸਲਰ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਲਈ 30 ਅਤੇ 31 ਮਈ ਨੂੰ ਹੋਣ ਵਾਲੇ ਚੋਣ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਮਿਲ ਗਈ ਹੈ। ਸੁਪਰੀਮ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕਰਦਿਆਂ ਦਿੱਲੀ ਹਾਈਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 1 ਜੂਨ ਨੂੰ ਹੋਵੇਗੀ।

ਹਾਲਾਂਕਿ, ਸੁਪਰੀਮ ਕੋਰਟ ਨੇ ਵਿਨੇਸ਼ ਫੋਗਾਟ ਦੀ ਮੰਗ 'ਤੇ ਕਈ ਸਵਾਲ ਵੀ ਖੜੇ ਕੀਤੇ ਹਨ। ਕੋਰਟ ਨੇ ਕਿਹਾ ਕਿ ਵਿਨੇਸ਼ ਫੋਗਾਟ ਕੋਈ ਆਮ ਖਿਡਾਰੀ ਨਹੀਂ ਹਨ, ਉਨ੍ਹਾਂ ਨੇ ਦੇਸ਼ ਲਈ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ, ਪਰ 'ਦੇਸ਼ ਸਭ ਤੋਂ ਪਹਿਲਾਂ ਹੈ।'

ਸੁਪਰੀਮ ਕੋਰਟ ਨੇ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੰਦਿਆਂ ਕਿਹਾ, 'ਕਿਉਂਕਿ ਟ੍ਰਾਇਲ ਕੱਲ੍ਹ ਹੀ ਹੈ, ਇਸ ਲਈ ਅਸੀਂ ਤੁਹਾਨੂੰ ਰੋਕਣਾ ਨਹੀਂ ਚਾਹੁੰਦੇ। ਹਾਲਾਂਕਿ ਹਾਈਕੋਰਟ ਦੇ ਹੁਕਮ ਨੂੰ ਲੈ ਕੇ ਸਾਡੇ ਮਨ ਵਿੱਚ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਤੁਹਾਨੂੰ ਦੇਣੇ ਹੋਣਗੇ।'

ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ 2026 ਦੇ ਸਿਲੈਕਸ਼ਨ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ ਪਰ WFI ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

ਸੁਣਵਾਈ ਦੌਰਾਨ ਵਿਨੇਸ਼ ਫੋਗਾਟ ਦੀ ਵਕੀਲ ਨੇ ਅਦਾਲਤ ਨੂੰ ਕਿਹਾ, 'ਮੈਂ ਸਿਰਫ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਮੰਗ ਕਰ ਰਹੀ ਹਾਂ। ਇੱਕ ਮਹਿਲਾ, ਜੋ ਇੱਕ ਸਾਲ ਪਹਿਲਾਂ ਮਾਂ ਬਣੀ ਹੈ, ਸਿਰਫ ਇਹ ਚਾਹੁੰਦੀ ਹੈ ਕਿ ਉਸਨੂੰ ਟ੍ਰਾਇਲ ਵਿੱਚ ਭਾਗ ਲੈਣ ਦਿੱਤਾ ਜਾਵੇ।'

ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ 14 ਦਸੰਬਰ 2024 ਨੂੰ ਤੁਸੀਂ ਬ੍ਰੇਕ ਲਿਆ, ਫਿਰ ਮਾਂ ਬਣੇ ਅਤੇ ਡੋਪਿੰਗ ਟੈਸਟ ਵਿੱਚ ਵੀ ਹਿੱਸਾ ਨਹੀਂ ਲਿਆ। ਤੁਸੀਂ ਇਹ ਜਾਣਕਾਰੀ ਵੀ ਨਹੀਂ ਦਿੱਤੀ ਕਿ ਤੁਸੀਂ ਕਿੱਥੇ ਹੋ। ਅਦਾਲਤ ਨੇ ਕਿਹਾ ਕਿ ਬਾਅਦ ਵਿੱਚ ਤੁਸੀਂ ਦੱਸਿਆ ਕਿ ਤੁਸੀਂ ਵਿਧਾਨ ਸਭਾ ਦੀ ਕਾਰਵਾਈ ਵਿੱਚ ਰੁੱਝੇ ਹੋਏ ਸੀ ਪਰ ਤੁਹਾਡਾ ਸਪਸ਼ਟੀਕਰਨ ਕਬੂਲ ਨਹੀਂ ਕੀਤਾ ਗਿਆ।

ਕੋਰਟ ਨੇ ਅੱਗੇ ਕਿਹਾ ਕਿ ਫਰਵਰੀ 2026 ਵਿੱਚ ਏਸ਼ੀਅਨ ਗੇਮਜ਼ ਨਾਲ ਜੁੜੀ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ, ਜਿਸ ਤਹਿਤ ਚਾਰ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਜ਼ਰੂਰੀ ਸੀ, ਪਰ ਤੁਸੀਂ ਅਜਿਹਾ ਨਹੀਂ ਕੀਤਾ। ਅਦਾਲਤ ਨੇ ਕਿਹਾ ਕਿ ਮਈ ਵਿੱਚ ਸਰਗਰਮੀ ਦਿਖਾਉਂਦਿਆਂ ਤੁਸੀਂ ਪਟੀਸ਼ਨ ਦਾਇਰ ਕੀਤੀ।

ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ, 'ਸਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਭਾਰਤੀ ਖੇਡਾਂ ਵਿਸ਼ਵ ਖੇਡ ਪ੍ਰਣਾਲੀ ਨਾਲ ਜੁੜੀਆਂ ਹੋਈਆਂ ਹਨ। ਹਾਈਕੋਰਟ ਨੇ ਖੇਡ ਸੰਘ ਦੇ ਨਿਯਮਾਂ ਨੂੰ ਐਕਸਕਲੂਜ਼ਨਰੀ ਕਿਹਾ, ਜੋ ਅਜੀਬ ਸੀ। ਨਿਯਮ ਲੰਮੇ ਸਮੇਂ ਤੋਂ ਲਾਗੂ ਹਨ ਅਤੇ ਸਾਰਿਆਂ 'ਤੇ ਇੱਕਸਾਰ ਲਾਗੂ ਹੁੰਦੇ ਹਨ। ਤੁਸੀਂ ਖੇਡ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ, ਪਰ ਦੇਸ਼ ਸਭ ਤੋਂ ਪਹਿਲਾਂ ਹੈ।'

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha