Dailyhunt
Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ

Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ

Sonipat News : ਹਰਿਆਣਾ ਦੇ ਸੋਨੀਪਤ 'ਚ ਵਿਆਹ ਨਾ ਹੋਣ 'ਤੇ ਇੱਕ 56 ਸਾਲਾ ਵਿਅਕਤੀ ਟਾਵਰ 'ਤੇ ਚੜ੍ਹ ਗਿਆ ਹੈ। 160 ਫੁੱਟ ਚੜ੍ਹਨ ਤੋਂ ਬਾਅਦ ਉਹ ਟਾਵਰ 'ਤੇ ਬੈਠ ਗਿਆ। ਸੂਚਨਾ ਮਿਲਣ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਉਸਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵਿਅਕਤੀ ਪੁਲਿਸ ਤੋਂ ਅਲੱਗ -ਅਲੱਗ ਡਿਮਾਂਡ ਕਰਨ ਲੱਗਿਆ।

ਜਾਣਕਾਰੀ ਅਨੁਸਾਰ ਸੋਨੀਪਤ ਦੇ ਜਾਜੀ ਪਿੰਡ ਦਾ ਰਹਿਣ ਵਾਲਾ ਜੈ ਭਗਵਾਨ (56) ਵੀਰਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਡੀਸੀ ਦਫ਼ਤਰ ਦੀ ਛੱਤ 'ਤੇ ਬਣੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ।

ਉਹ ਦੋ ਘੰਟੇ ਚੁੱਪ ਚਾਪ ਟਾਵਰ 'ਤੇ ਹੀ ਬੈਠਾ ਰਿਹਾ। ਸਵੇਰੇ 9 ਵਜੇ ਦੇ ਕਰੀਬ ਸੜਕ ਕਿਨਾਰੇ ਰੇਹੜੀ ਲਗਾਉਣ ਵਾਲੇ ਨਵੀਸ ਨੇ ਜੈ ਭਗਵਾਨ ਨੂੰ ਟਾਵਰ 'ਤੇ ਚੜ੍ਹਦੇ ਦੇਖਿਆ। ਨਵੀਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਜਦੋਂ ਪੁਲਿਸ ਨੇ ਉਸਦੀ ਸਮੱਸਿਆ ਬਾਰੇ ਪੁੱਛਿਆ ਤਾਂ ਉਸ ਆਦਮੀ ਨੇ ਕਿਹਾ, "ਮੈਨੂੰ ਭੁੱਖ ਲੱਗੀ ਹੈ। ਪਹਿਲਾਂ ਮੈਨੂੰ ਦੁੱਧ ਲਿਆ ਕੇ ਦਿਓ ,ਫਿਰ ਮੈਂ ਹੇਠਾਂ ਆਵਾਂਗਾ। ਇਸ ਤੋਂ ਬਾਅਦ ਪੁਲਿਸ ਨੇ ਰੱਸੀ ਦੀ ਮਦਦ ਨਾਲ ਦੁੱਧ ਦਾ ਪੈਕੇਟ ਭੇਜਿਆ। ਦੁੱਧ ਪੀਣ ਤੋਂ ਬਾਅਦ ਆਦਮੀ ਲਗਭਗ ਸਾਢੇ ਤਿੰਨ ਘੰਟੇ ਬਾਅਦ ਹੇਠਾਂ ਆਇਆ।

ਟਾਵਰ ਤੋਂ ਹੇਠਾਂ ਉਤਰਨ ਤੋਂ ਬਾਅਦ ਜੈ ਭਗਵਾਨ ਨੇ ਦੱਸਿਆ ਕਿ 56 ਸਾਲ ਦੀ ਉਮਰ ਦੇ ਹੋਣ ਦੇ ਬਾਵਜੂਦ ਉਸ ਦਾ ਵਿਆਹ ਨਹੀਂ ਹੋ ਰਿਹਾ ਹੈ। ਉਹ ਪਿਛਲੇ ਦੋ ਸਾਲਾਂ ਤੋਂ ਪ੍ਰੇਸ਼ਾਨ ਘੁੰਮ ਰਿਹਾ ਹੈ। ਪਿੰਡ ਦੇ ਬਾਕੀ ਲੋਕ ਬੈਚਲਰ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਪਰ ਉਸਨੂੰ ਅਜੇ ਤੱਕ ਨਹੀਂ ਮਿਲੀ ਹੈ।

ਜੈ ਭਗਵਾਨ ਕਹਿੰਦੇ ਹਨ ਕਿ ਉਨ੍ਹਾਂ ਦੀ ਇੱਕ ਏਕੜ ਜ਼ਮੀਨ 'ਤੇ ਇੱਕ ਟਾਵਰ ਲਗਾਇਆ ਗਿਆ ਹੈ, ਜਿਸ ਲਈ ਉਨ੍ਹਾਂ ਨੂੰ ਸਿਰਫ਼ 90,000 ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ। ਜਦੋਂ ਕਿ ਹੁਣ ਲੋਕਾਂ ਨੂੰ ਇੱਕ ਕਰੋੜ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਮੈਨੂੰ ਵੀ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਮਿਲੇ।

ਪਹਿਲਾਂ ਵੀ ਟਾਵਰ 'ਤੇ ਚੜ੍ਹਿਆ ਸੀ, 14 ਦਿਨ ਰਿਹਾ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈ ਭਗਵਾਨ ਨਸ਼ੇ ਦਾ ਆਦੀ ਹੈ। ਉਹ ਲਗਭਗ ਛੇ ਸਾਲ ਪਹਿਲਾਂ ਵਿਰੋਧ ਕਰਨ ਲਈ ਜਾਜੀ ਪਿੰਡ ਵਿੱਚ ਇੱਕ ਟਾਵਰ 'ਤੇ ਚੜ੍ਹਿਆ ਸੀ। ਉਹ ਲਗਭਗ 14 ਦਿਨ ਉੱਥੇ ਰਿਹਾ। ਹੁਣ ਉਸਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰ ਦਿੱਤਾ ਗਿਆ ਹੈ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha