Dailyhunt Logo
  • Light mode
    Follow system
    Dark mode
    • Play Story
    • App Story
Team India Cricketer Retirement: ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਕ੍ਰਿਕਟਰ ਨੇ ਸੰਨਿਆਸ ਦਾ ਕੀਤਾ ਐਲਾਨ; ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ...

Team India Cricketer Retirement: ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, ਧਾਕੜ ਕ੍ਰਿਕਟਰ ਨੇ ਸੰਨਿਆਸ ਦਾ ਕੀਤਾ ਐਲਾਨ; ਇੰਟਰਨੈਸ਼ਨਲ ਕ੍ਰਿਕਟ ਨੂੰ ਕਿਹਾ ਅਲਵਿਦਾ...

Team India Cricketer Retirement:ਟੀਮ ਇੰਡੀਆ ਨੂੰ ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਭਾਰਤੀ ਕ੍ਰਿਕਟਰ ਅਜਿੰਕਿਆ ਰਹਾਣੇ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਇੱਕ ਵੀਡੀਓ ਵਿੱਚ ਸਾਂਝੀ ਕੀਤੀ। ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ਬਰ ਸਾਂਝੀ ਕਰਦੇ ਹੋਏ, ਰਹਾਣੇ ਭਾਵੁਕ ਹੋ ਗਏ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਧਿਆਨ ਦੇਣ ਯੋਗ ਹੈ ਕਿ ਉਹ ਹੁਣ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡਣਗੇ। ਉਨ੍ਹਾਂ ਨੇ ਪਿਛਲੇ ਦੋ ਐਡੀਸ਼ਨਾਂ ਲਈ ਕੇਕੇਆਰ ਦੀ ਕਪਤਾਨੀ ਕੀਤੀ ਸੀ।

ਅਜਿੰਕਿਆ ਰਹਾਣੇ ਨੇ ਕਿਹਾ, "ਹਰ ਚੀਜ਼ ਦਾ ਇੱਕ ਸਹੀ ਸਮਾਂ ਹੁੰਦਾ ਹੈ, ਮੈਨੂੰ ਲੱਗਦਾ ਹੈ ਕਿ ਮੇਰੀ ਰਿਟਾਇਰਮੈਂਟ ਦਾ ਸਹੀ ਸਮਾਂ ਆ ਗਿਆ ਹੈ। ਮੈਂ ਇਸ ਖੇਡ ਨੂੰ ਆਪਣਾ ਸਭ ਕੁਝ ਦੇ ਦਿੱਤਾ, ਜੋ ਦੇ ਸਕਦਾ ਸੀ।" ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਸਾਰੇ ਬੀਸੀਸੀਆਈ, ਐਮਸੀਏ, ਕੋਚਾਂ, ਖਿਡਾਰੀਆਂ ਅਤੇ ਸਾਰੀਆਂ ਆਈਪੀਐਲ ਫ੍ਰੈਂਚਾਇਜ਼ੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖਾਸ ਤੌਰ 'ਤੇ ਆਪਣੀ ਪਤਨੀ ਅਤੇ ਪਰਿਵਾਰ ਦਾ ਧੰਨਵਾਦ ਕੀਤਾ, ਜੋ ਹਰ ਸਥਿਤੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਇਹ ਕਹਿੰਦੇ ਹੋਏ ਰਹਾਣੇ ਦੀਆਂ ਅੱਖਾਂ ਵਿੱਚ ਹੰਝੂ ਸੀ।

6 ਟੈਸਟਾਂ ਵਿੱਚ ਕਪਤਾਨੀ ਕੀਤੀ

ਅਜਿੰਕਿਆ ਰਹਾਣੇ ਨੇ ਭਾਰਤ ਦੇ ਲਈ 6 ਟੈਸਟਾਂ ਵਿੱਚ ਦੀ ਕਪਤਾਨੀ ਵੀ ਕੀਤੀ, ਜਿਸ ਵਿੱਚ 4 ਜਿੱਤੇ ਅਤੇ 2 ਡਰਾਅ ਖੇਡੇ। ਉਨ੍ਹਾਂ ਦੀ ਕਪਤਾਨੀ ਹੇਠ, ਭਾਰਤ ਨੇ 2021 ਵਿੱਚ ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਜਿੱਤੀ।

ਅਜਿੰਕਿਆ ਰਹਾਣੇ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ

38 ਸਾਲਾ ਰਹਾਣੇ ਨੇ 2011 ਵਿੱਚ ਵਨਡੇ ਅਤੇ ਟੀ-20 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। 2013 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਖੇਡਿਆ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ ਜੁਲਾਈ 2013 ਵਿੱਚ ਖੇਡਿਆ ਸੀ, ਜੋ ਉਸਦਾ ਆਖਰੀ ਅੰਤਰਰਾਸ਼ਟਰੀ ਮੈਚ ਸਾਬਤ ਹੋਇਆ। ਵਨਡੇ ਵਿੱਚ, ਉਨ੍ਹਾਂ ਨੂੰ 2018 ਤੋਂ ਬਾਅਦ ਟੀਮ ਵਿੱਚ ਜਗ੍ਹਾ ਨਹੀਂ ਮਿਲ ਸਕੀ ਹੈ, ਅਤੇ ਟੀ-20 ਵਿੱਚ ਵੀ, ਉਹ 2016 ਤੋਂ ਟੀਮ ਤੋਂ ਬਾਹਰ ਹੈ। ਰਹਾਣੇ ਨੂੰ ਪਤਾ ਸੀ ਕਿ ਉਹ ਸ਼ਾਇਦ ਟੀਮ ਵਿੱਚ ਵਾਪਸ ਨਹੀਂ ਆਵੇਗਾ।

ਰਹਾਣੇ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 85 ਟੈਸਟ, 90 ਵਨਡੇ ਅਤੇ 20 ਟੀ-20 ਮੈਚ ਖੇਡੇ, ਜਿਸ ਵਿੱਚ ਕ੍ਰਮਵਾਰ 5,077, 2,962 ਅਤੇ 375 ਦੌੜਾਂ ਬਣਾਈਆਂ। ਉਸਨੇ ਟੈਸਟ ਵਿੱਚ 12 ਸੈਂਕੜੇ ਅਤੇ ਵਨਡੇ ਵਿੱਚ ਤਿੰਨ ਸੈਂਕੜੇ ਲਗਾਏ।

Author : ਰੁਪਿੰਦਰ ਕੌਰ ਸੱਭਰਵਾਲ

Dailyhunt
Disclaimer: This content has not been generated, created or edited by Dailyhunt. Publisher: ABP Sanjha