Dailyhunt Logo
  • Light mode
    Follow system
    Dark mode
    • Play Story
    • App Story
Trump Big Decision: ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ, ਅਮਰੀਕਾ 'ਚ ਇਨ੍ਹਾਂ ਲੋਕਾਂ ਦੀ ਐਂਟਰੀ ਬੰਦ! ਜਾਣੋ ਹੈਰਾਨੀਜਨਕ ਵਜ੍ਹਾ...

Trump Big Decision: ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ, ਅਮਰੀਕਾ 'ਚ ਇਨ੍ਹਾਂ ਲੋਕਾਂ ਦੀ ਐਂਟਰੀ ਬੰਦ! ਜਾਣੋ ਹੈਰਾਨੀਜਨਕ ਵਜ੍ਹਾ...

Trump Big Decision: ਟਰੰਪ ਪ੍ਰਸ਼ਾਸਨ ਵੱਲੋਂ ਅਚਾਨਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਨੇ ਅਮਰੀਕਾ ਜਾਣ ਵਾਲੇ ਲੋਕਾਂ ਵਿਚਾਲੇ ਹਾਹਾਕਾਰ ਮਚਾ ਦਿੱਤਾ ਹੈ। ਦੱਸ ਦੇਈਏ ਕਿ ਯੂਗਾਂਡਾ ਤੇ ਕਾਂਗੋ 'ਚ 100 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲਾ ਇਬੋਲਾ ਹੁਣ ਪੂਰੀ ਦੁਨੀਆ ਲਈ ਖ਼ਤਰਾ ਬਣਦਾ ਜਾ ਰਿਹਾ ਹੈ। WHO ਵੱਲੋਂ ਦੁਨੀਆ ਭਰ ਲਈ ਹੈਲਥ ਐਮਰਜੈਂਸੀ ਐਲਾਨੇ ਜਾਣ ਮਗਰੋਂ ਸਾਰੇ ਦੇਸ਼ ਇਬੋਲਾ ਨੂੰ ਲੈ ਕੇ ਸਖ਼ਤ ਸਾਵਧਾਨੀਆਂ ਵਰਤ ਰਹੇ ਹਨ।

ਇਸੇ ਦੌਰਾਨ ਅਮਰੀਕਾ, ਜੋ ਕਿ ਕੀਨੀਆ 'ਚ ਇਬੋਲਾ ਪੀੜਤਾਂ ਲਈ ਕੁਆਰੰਟੀਨ ਸੈਂਟਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ, ਦਾ ਇਹ ਪ੍ਰੋਜੈਕਟ ਮੁਸ਼ਕਲਾਂ 'ਚ ਘਿਰਦਾ ਦਿਖਾਈ ਦੇ ਰਿਹਾ ਹੈ।

ਦੇਸ਼ ਵਾਸਤੇ ਖ਼ਤਰਨਾਕ ਸਾਬਤ ਹੋਣਗੇ ਦੂਜੇ ਦੇਸ਼ਾਂ ਦੇ ਇਬੋਲਾ ਮਰੀਜ਼

ਦੱਸ ਦੇਈਏ ਕਿ ਕੀਨੀਆ ਦੇ ਕੇਂਦਰੀ ਸ਼ਹਿਰ ਨਾਨਯੂਕੀ 'ਚ ਸੋਮਵਾਰ ਨੂੰ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਸੈਂਕੜੇ ਸਥਾਨਕ ਨੌਜਵਾਨਾਂ ਨੇ 'ਲਾਇਕੀਪੀਆ ਏਅਰ ਬੇਸ' ਦੇ ਬਾਹਰ ਇਕੱਠੇ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਨੌਜਵਾਨ ਇੱਥੇ ਅਮਰੀਕੀ ਨਾਗਰਿਕਾਂ ਲਈ ਬਣਾਏ ਜਾ ਰਹੇ 'ਇਬੋਲਾ ਕੁਆਰੰਟੀਨ ਸੈਂਟਰ' ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਏਅਰ ਬੇਸ ਦੇ ਮੇਨ ਗੇਟ ਤੱਕ ਮਾਰਚ ਕੀਤਾ ਅਤੇ ਇਬੋਲਾ ਵਿਰੋਧੀ ਨਾਅਰੇਬਾਜ਼ੀ ਕੀਤੀ।

ਇਹ ਪ੍ਰਦਰਸ਼ਨ ਕੀਨੀਆ ਦੀ ਹਾਈ ਕੋਰਟ ਵੱਲੋਂ ਇਸ ਸੈਂਟਰ ਦੇ ਨਿਰਮਾਣ ਅਤੇ ਕਿਸੇ ਵੀ ਵਿਦੇਸ਼ੀ ਮਰੀਜ਼ ਦੇ ਕੀਨੀਆ ਆਉਣ 'ਤੇ ਅਸਥਾਈ ਰੋਕ ਲਗਾਉਣ ਦੇ ਦੋ ਦਿਨਾਂ ਬਾਅਦ ਹੋਇਆ ਹੈ। 'ਲਾਅ ਸੁਸਾਇਟੀ ਆਫ਼ ਕੀਨੀਆ' ਅਤੇ ਇੱਕ ਸੰਵਿਧਾਨਕ ਸੰਸਥਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਇਨ੍ਹਾਂ ਸੰਗਠਨਾਂ ਨੇ ਦਲੀਲ ਦਿੱਤੀ ਹੈ ਕਿ ਕੀਨੀਆ ਦਾ ਆਪਣਾ ਸਿਹਤ ਢਾਂਚਾ ਪਹਿਲਾਂ ਹੀ ਬੇਹੱਦ ਕਮਜ਼ੋਰ ਹੈ, ਅਜਿਹੇ ਵਿੱਚ ਦੂਜੇ ਦੇਸ਼ਾਂ ਦੇ ਇਬੋਲਾ ਮਰੀਜ਼ਾਂ ਨੂੰ ਇੱਥੇ ਰੱਖਣਾ ਦੇਸ਼ ਵਾਸਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਅਮਰੀਕਾ ਲੈ ਕੇ ਜਾਣ ਦੀ ਬਜਾਏ ਕੀਨੀਆ ਦੇ ਸੈਂਟਰ ਵਿੱਚ ਕੁਆਰੰਟੀਨ ਕੀਤਾ ਜਾਏਗਾ

ਅਮਰੀਕੀ ਅਧਿਕਾਰੀਆਂ ਮੁਤਾਬਕ, ਵਾਸ਼ਿੰਗਟਨ ਦੀ ਯੋਜਨਾ ਸੀ ਕਿ ਵਿਦੇਸ਼ਾਂ ਵਿੱਚ ਇਬੋਲਾ ਵਾਇਰਸ ਦੇ ਸੰਪਰਕ ਵਿੱਚ ਆਉਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਸਿੱਧਾ ਅਮਰੀਕਾ ਲੈ ਕੇ ਜਾਣ ਦੀ ਬਜਾਏ ਕੀਨੀਆ ਦੇ ਇਸ ਏਅਰ ਬੇਸ 'ਤੇ ਬਣੇ ਸੈਂਟਰ ਵਿੱਚ ਕੁਆਰੰਟੀਨ ਕੀਤਾ ਜਾਵੇ। ਇਸ ਤਹਿਤ ਸ਼ੁੱਕਰਵਾਰ ਤੱਕ ਇੱਥੇ 50 ਬੈੱਡਾਂ ਦਾ ਹਸਪਤਾਲ ਚਾਲੂ ਕੀਤਾ ਜਾਣਾ ਸੀ। ਵਿਵਾਦ ਵਧਦਾ ਦੇਖ ਕੀਨੀਆ ਦੇ ਸਿਹਤ ਮੰਤਰੀ ਏਡਨ ਡੁਆਲੇ ਨੇ ਐਤਵਾਰ ਨੂੰ ਸਫ਼ਾਈ ਦਿੱਤੀ ਕਿ ਇਹ ਕੁਆਰੰਟੀਨ ਸੈਂਟਰ ਸਿਰਫ਼ ਅਮਰੀਕੀ ਨਾਗਰਿਕਾਂ ਲਈ ਨਹੀਂ, ਬਲਕਿ ਸਭ ਦੇ ਲਈ ਹੈ।

ਦੂਜੇ ਪਾਸੇ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਬੋਲਾ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਕੀਨੀਆ ਦੀ ਮਦਦ ਲਈ ਅਮਰੀਕੀ ਸਰਕਾਰ 13.5 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਦੇਵੇਗੀ। ਫ਼ਿਲਹਾਲ ਅਦਾਲਤੀ ਰੋਕ ਅਤੇ ਜਨਤਾ ਦੇ ਭਾਰੀ ਵਿਰੋਧ ਕਾਰਨ ਇਸ ਪ੍ਰੋਜੈਕਟ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਤੇ ਦੇਖਣਾ ਹੋਵੇਗਾ ਕਿ ਇਹ ਪ੍ਰੋਜੈਕਟ ਸਿਰੇ ਚੜ੍ਹਦਾ ਹੈ ਜਾਂ ਫਿਰ ਪ੍ਰਦਰਸ਼ਨਾਂ ਦੀ ਭੇਂਟ ਚੜ੍ਹਦਾ ਹੈ।

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha