Dailyhunt
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਜੀਵਨਸਾਥੀ ਨਾਲ ਰਿਸ਼ਤਾ ਹੋਏਗਾ ਮਜ਼ਬੂਤ; ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਮਿਲੇਗੀ ਤਰੱਕੀ: ਜਾਣੋ ਕੌਣ ਖੁਸ਼ਕਿਸਮਤ?

Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਜੀਵਨਸਾਥੀ ਨਾਲ ਰਿਸ਼ਤਾ ਹੋਏਗਾ ਮਜ਼ਬੂਤ; ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਮਿਲੇਗੀ ਤਰੱਕੀ: ਜਾਣੋ ਕੌਣ ਖੁਸ਼ਕਿਸਮਤ?

Zodiac Sign: ਅੱਜ ਦਾ ਦਿਨ ਕਈ ਜਾਤਕਾਂ ਲਈ ਖਾਸ ਰਹਿਣ ਵਾਲਾ ਹੈ। ਦੱਸ ਦੇਈਏ ਕਿ 2 ਅਪ੍ਰੈਲ 2026, ਵੀਰਵਾਰ ਦਾ ਦਿਨ ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਅੱਜ ਚੇਤ ਸ਼ੁਕਲ ਪੱਖ ਦੀ ਪੁੰਨਿਆ ਤਿਥੀ ਹੈ, ਜਿਸ ਕਾਰਨ ਦੇਸ਼ ਭਰ 'ਚ ਹਨੂੰਮਾਨ ਜਯੰਤੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਅੱਜ ਗ੍ਰਹਿ-ਨਕਸ਼ਤਰਾਂ ਦੀ ਸਥਿਤੀ ਕਈ ਰਾਸ਼ੀਆਂ ਲਈ ਬਹੁਤ ਸ਼ੁਭ ਸਾਬਤ ਹੋਣ ਵਾਲੀ ਹੈ।

ਅੱਜ ਦਾ ਪੰਚਾਂਗ ਅਤੇ ਗ੍ਰਹਿ ਗੋਚਰ

ਸਰੋਤਾਂ ਅਨੁਸਾਰ ਅੱਜ ਪੁੰਨਿਆ ਤਿਥੀ ਸਵੇਰੇ 7:42 ਵਜੇ ਤੱਕ ਸੀ, ਜਿਸ ਤੋਂ ਬਾਅਦ ਪ੍ਰਤਿਪਦਾ ਤਿਥੀ ਲੱਗ ਗਈ ਹੈ। ਅੱਜ ਦੁਪਹਿਰ 2:20 ਵਜੇ ਤੱਕ ਧਰੁਵ ਯੋਗ ਅਤੇ ਸ਼ਾਮ 5:39 ਵਜੇ ਤੱਕ ਹਸਤ ਨਕਸ਼ਤਰ ਰਹੇਗਾ। ਇਸ ਤੋਂ ਇਲਾਵਾ, ਇਕ ਵੱਡੀ ਖਗੋਲੀ ਘਟਨਾ ਵਜੋਂ ਅੱਜ ਦੁਪਹਿਰ 3:28 ਵਜੇ ਮੰਗਲ ਗ੍ਰਹਿ ਮੀਨ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਇੱਥੇ ਜਾਣੋ ਕਿੰਨਾ 5 ਰਾਸ਼ੀ ਵਾਲਿਆਂ ਦੀ ਅੱਜ ਖੁੱਲ੍ਹੇਗੀ ਕਿਸਮਤ?

ਮੇਖ ਰਾਸ਼ੀ

ਕਰੀਅਰ 'ਚ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਵੱਡੀ ਸਫਲਤਾ ਮਿਲੇਗੀ।

ਬ੍ਰਿਖ ਰਾਸ਼ੀ

ਪਰਿਵਾਰਕ ਜੀਵਨ 'ਚ ਖੁਸ਼ਹਾਲੀ ਰਹੇਗੀ। ਖਾਸ ਕਰਕੇ ਕੰਪਿਊਟਰ ਦਾ ਕੰਮ ਕਰਨ ਵਾਲਿਆਂ ਨੂੰ ਵੱਡੇ ਆਰਡਰ ਮਿਲ ਸਕਦੇ ਹਨ।

ਕੰਨਿਆ ਰਾਸ਼ੀ

ਊਰਜਾ ਦਾ ਪੱਧਰ ਉੱਚਾ ਰਹੇਗਾ, ਜਿਸ ਨਾਲ ਤੁਹਾਡੇ ਕੰਮ ਘੱਟ ਸਮੇਂ 'ਚ ਪੂਰੇ ਹੋਣਗੇ ਅਤੇ ਸਮਾਜ 'ਚ ਮਾਣ-ਸਨਮਾਨ ਵਧੇਗਾ।

ਕੁੰਭ ਰਾਸ਼ੀ

ਨੌਕਰੀ ਪੇਸ਼ਾ ਲੋਕਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਤੋਂ ਆਫਰ ਮਿਲ ਸਕਦੇ ਹਨ ਅਤੇ ਗਹਿਣਿਆਂ ਦੇ ਕਾਰੋਬਾਰੀਆਂ ਨੂੰ ਚੰਗਾ ਲਾਭ ਹੋਵੇਗਾ।

ਮੀਨ ਰਾਸ਼ੀ

ਕਿਸਮਤ ਦਾ ਪੂਰਾ ਸਾਥ ਮਿਲੇਗਾ। ਭਵਿੱਖ ਦੀਆਂ ਯੋਜਨਾਵਾਂ ਸਫਲ ਰਹਿਣਗੀਆਂ ਅਤੇ ਜੀਵਨਸਾਥੀ ਨਾਲ ਸਬੰਧ ਮਜ਼ਬੂਤ ਹੋਣਗੇ।

Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਅਪ੍ਰੈਲ ਮਹੀਨਾ ਵਰਦਾਨੀ, ਕਾਰੋਬਾਰ-ਨਿਵੇਸ਼ 'ਚ ਧਨਲਾਭ, ਨੌਕਰੀ 'ਚ ਮਿਲੇਗੀ ਤਰੱਕੀ: ਜਾਣੋ ਕਿੰਨਾ ਦੀ ਖੁਸ਼ੀਆਂ ਨਾਲ ਭਰੇਗੀ ਝੋਲੀ...

Author : ABP Sanjha

Dailyhunt
Disclaimer: This content has not been generated, created or edited by Dailyhunt. Publisher: ABP Sanjha