Dailyhunt Logo
  • Light mode
    Follow system
    Dark mode
    • Play Story
    • App Story
19 ਸਾਲਾ ਪੂਜਾ ਨੇ ਏਸ਼ੀਅਨ ਅੰਡਰ-20 ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗਮਾ

19 ਸਾਲਾ ਪੂਜਾ ਨੇ ਏਸ਼ੀਅਨ ਅੰਡਰ-20 ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗਮਾ

ਹਾਂਗਕਾਂਗ, 30 ਮਈ - ਏਸ਼ੀਆਈ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਭਾਰਤ ਦੀ 19 ਸਾਲਾ ਪੂਜਾ ਸਿੰਘ ਨੇ ਉੱਚੀ ਕੂਦ ਵਿੱਚ ਨਾ ਸਿਰਫ਼ ਸੋਨ ਤਗ਼ਮਾ ਜਿੱਤਿਆ, ਸਗੋਂ 14 ਸਾਲਾਂ ਤੋਂ ਚੱਲੇ ਆ ਰਹੇ ਸੀਨੀਅਰ ਨੈਸ਼ਨਲ ਰਿਕਾਰਡ ਨੂੰ ਵੀ ਤੋੜ ਦਿੱਤਾ। ਪੂਜਾ ਨੇ 1.93 ਮੀਟਰ ਦੀ ਛਾਲ ਲਗਾ ਕੇ ਸਹਾਨਾ ਕੁਮਾਰੀ ਵੱਲੋਂ 2012 ਵਿੱਚ ਬਣਾਏ ਗਏ 1.92 ਮੀਟਰ ਦੇ ਸੀਨੀਅਰ ਨੈਸ਼ਨਲ ਰਿਕਾਰਡ ਨੂੰ ਮਾਤ ਦਿੱਤੀ।

ਇਸ ਮੁਕਾਬਲੇ ਤੋਂ ਪਹਿਲਾਂ ਪੂਜਾ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 1.90 ਮੀਟਰ ਸੀ। ਇਸ ਲਈ ਪੂਜਾ ਵੱਲੋਂ ਨਵਾਂ ਰਾਸ਼ਟਰੀ ਰਿਕਾਰਡ ਬਣਾਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।

Dailyhunt
Disclaimer: This content has not been generated, created or edited by Dailyhunt. Publisher: Ajdapunjab