Dailyhunt
ਆੜ੍ਹਤੀਏ Haryana 'ਚ ਆੜ੍ਹਤ ਕਰ ਲੈਣ : ਮੁੱਖ ਮੰਤਰੀ

ਆੜ੍ਹਤੀਏ Haryana 'ਚ ਆੜ੍ਹਤ ਕਰ ਲੈਣ : ਮੁੱਖ ਮੰਤਰੀ

ਚੰਡੀਗੜ੍ਹ, 3 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜਤਾਲੀ ਆੜ੍ਹਤੀਆਂ ਨੂੰ ਸਿੱਧਾ ਆਖ ਦਿੱਤਾ ਹੈ ਕਿ ਜੇ ਹਰਿਆਣਾ ਦੇ ਮੁੱਖ ਮੰਤਰੀ ਕੋਲ ਜਾ ਕੇ ਹੀ ਪੰਜਾਬ ਦੀ ਚਿੰਤਾ ਕਰਨੀ ਹੈ ਤਾਂ ਪੰਜਾਬ ਦੇ ਆੜ੍ਹਤੀਏ ਹਰਿਆਣਾ 'ਚ ਆੜ੍ਹਤ ਕਰ ਲੈਣ। ਉਨ੍ਹਾਂ ਕਿਹਾ ਕਿ ਆੜ੍ਹਤੀਏ ਹਰ ਮਾਮਲੇ 'ਚ ਹਰਿਆਣਾ ਨੂੰ ਖਿੱਚ ਲਿਆਉਂਦੇ ਹਨ ਜਦੋਂ ਕਿ ਹਰਿਆਣਾ 'ਚ ਸੰਗਰੂਰ ਜ਼ਿਲ੍ਹੇ ਦੇ ਬਰਾਬਰ ਹੀ ਪੈਦਾਵਾਰ ਹੁੰਦੀ ਹੈ।

ਉਨ੍ਹਾਂ ਸਵਾਲ ਕੀਤਾ ਕਿ ਹਰਿਆਣਾ 'ਚ ਤਾਂ ਬਿਜਲੀ ਮੁਆਫ਼ੀ ਵੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆੜ੍ਹਤੀਆਂ ਦੀ ਆੜ੍ਹਤ ਦਾ ਮਾਮਲਾ ਉਹ ਕੇਂਦਰ ਕੋਲ ਤਿੰਨ ਚਾਰ ਵਾਰ ਉਠਾ ਚੁੱਕੇ ਹਨ।

ਦੱਸਣਯੋਗ ਹੈ ਕਿ ਫੈਡਰੇਸ਼ਨ ਆਫ਼ ਆੜ੍ਹਤੀਆਂ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ 'ਚ ਪਹਿਲੀ ਅਪਰੈਲ ਤੋਂ ਪੰਜਾਬ ਦੇ ਆੜ੍ਹਤੀਆਂ ਨੇ ਢਾਈ ਫ਼ੀਸਦੀ ਆੜ੍ਹਤ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਨਾਲ ਮਸਲਾ ਨਜਿੱਠਣ ਲਈ ਮੀਟਿੰਗ ਕਰਨ ਤੋਂ ਬਾਅਦ ਆੜ੍ਹਤੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੀਟਿੰਗ ਕੀਤੀ ਸੀ ਤਾਂ ਜੋ ਕੇਂਦਰ ਤੱਕ ਪਹੁੰਚ ਬਣਾਈ ਜਾ ਸਕੇ। ਮੁੱਖ ਮੰਤਰੀ ਸੈਣੀ ਨੇ ਆੜ੍ਹਤੀਆਂ ਦੀ ਆਓ ਭਗਤ ਕੀਤੀ ਅਤੇ ਸਿਆਸੀ ਚੋਗ਼ਾ ਵੀ ਪਾਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਸੈਣੀ ਕੋਲ ਆੜ੍ਹਤੀਆਂ ਵੱਲੋਂ ਜ਼ਾਹਿਰ ਕੀਤੇ ਫ਼ਿਕਰਾਂ ਬਾਰੇ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਚੰਗਾ ਹੁੰਦਾ ਆੜ੍ਹਤੀਏ ਹਰਿਆਣਾ ਦੇ ਮੁੱਖ ਮੰਤਰੀ ਕੋਲ ਚਿੰਤਾ ਕਰਨ ਦੀ ਥਾਂ ਮੁੱਦੇ ਉਠਾਉਂਦੇ।

Dailyhunt
Disclaimer: This content has not been generated, created or edited by Dailyhunt. Publisher: Ajdapunjab