Dailyhunt Logo
  • Light mode
    Follow system
    Dark mode
    • Play Story
    • App Story
ਭਾਰਤ 5 ਸਾਲਾਂ ਵਿੱਚ ਦੋ ਕ੍ਰਿਕਟ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰੇਗਾ

ਭਾਰਤ 5 ਸਾਲਾਂ ਵਿੱਚ ਦੋ ਕ੍ਰਿਕਟ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰੇਗਾ

ਨਵੀਂ ਦਿੱਲੀ, 16 ਨਵੰਬਰ - ਭਾਰਤ ਦੇਸ਼ ਜਿਸਨੇ ਆਖਰੀ ਵਾਰ 2023 ਵਿਚ ਵਨਡੇ ਵਿਸ਼ਵ ਕੱਪ (ODI World Cup) ਦੀ ਮੇਜ਼ਬਾਨੀ ਕੀਤੀ ਸੀ ਦੋ ਵੱਡੇ ਆਈ. ਸੀ. ਸੀ. ਕ੍ਰਿਕਟ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰੇਗਾ ।

ਕਦੋਂ ਕਰੇਗਾ ਭਾਰਤ ਦੋ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੀ ਮੇਜ਼ਬਾਨੀ

ਮਿਲੀ ਜਾਣਕਾਰੀ ਅਨੁਸਾਰ ਭਾਰਤ ਜਿਸਨੇ ਆਖ਼ਰੀ ਵਾਰ 2023 ਵਿੱਚ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ ਅਤੇ ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਨੂੰ ਹਰਾ ਕੇ ਖਿ਼ਤਾਬ ਜਿੱਤਿਆ ਸੀ ਵਾਲਾ ਭਾਰਤ ਦੇਸ਼ ਅਗਲੇ ਪੰਜ ਸਾਲਾਂ ਦੌਰਾਨ ਦੋ ਵੱਡੇ ਆਈ. ਸੀ. ਸੀ. ਕ੍ਰਿਕਟ ਟੂਰਨਾਮੈਂਟਾਂ (ICC Cricket Tournaments) ਦੀ ਮੇਜ਼ਬਾਨੀ ਕਰੇਗਾ ।

ਕਿਹੜੇ ਸਾਲ ਵਿਚ ਕਿਹੜਾ ਮੈਚ ਜਾਵੇਗਾ ਖੇਡਿਆ

ਪ੍ਰਾਪਤ ਸੂਚਨਾ ਮੁਤਾਬਕ ਸਾਲ 2029 ਵਿੱਚ ਚੈਂਪੀਅਨਜ਼ ਟਰਾਫੀ ਖੇਡੀ ਜਾਵੇਗੀ, ਜਦਕਿ 2031 ਦਾ ਵਨਡੇ ਵਿਸ਼ਵ ਕੱਪ ਭਾਰਤ ਅਤੇ ਬੰਗਲਾਦੇਸ਼ ਸਾਂਝੇ ਤੌਰ 'ਤੇ ਕਰਵਾਉਣਗੇ । ਆਈ. ਸੀ. ਸੀ. ਨੇ ਐਤਵਾਰ ਨੂੰ 2035 ਤੱਕ ਹੋਣ ਵਾਲੇ ਪੁਰਸ਼ਾਂ ਦੇ ਵੱਡੇ ਟੂਰਨਾਮੈਂਟਾਂ ਦਾ ਕੈਲੰਡਰ ਜਾਰੀ ਕੀਤਾ ।

ਆਈ. ਸੀ. ਸੀ. ਨੇ ਕਰ ਦਿੱਤਾ ਹੈ ਲਾਸ ਏਂਜਲਸ ਓਲੰਪਿਕ-2028 ਲਈ ਦੇਸ਼ਾਂ ਅਤੇ ਤਰੀਕਾਂ ਦਾ ਐਲਾਨ

ਬੋਰਡ ਨੇ ਲਾਸ ਏਂਜਲਸ ਓਲੰਪਿਕ-2028 ਦੇ ਕੁਆਲੀਫਾਇੰਗ ਮੁਕਾਬਲਿਆਂ ਲਈ ਮੇਜ਼ਬਾਨ ਦੇਸ਼ਾਂ ਅਤੇ ਤਰੀਕਾਂ ਦਾ ਵੀ ਐਲਾਨ ਕੀਤਾ । ਪੁਰਸ਼ਾਂ ਦੇ ਕੁਆਲੀਫਾਇੰਗ ਮੁਕਾਬਲੇ 5 ਤੋਂ 13 ਫਰਵਰੀ 2028 ਤੱਕ ਬੰਗਲਾਦੇਸ਼ ਵਿੱਚ ਹੋਣਗੇ । ਜਦਕਿ ਮਹਿਲਾਵਾਂ ਦਾ ਟੂਰਨਾਮੈਂਟ 26 ਫਰਵਰੀ ਤੋਂ 5 ਮਾਰਚ ਤੱਕ ਅਮਰੀਕਾ ਵਿੱਚ ਖੇਡਿਆ ਜਾਵੇਗਾ ।

Dailyhunt
Disclaimer: This content has not been generated, created or edited by Dailyhunt. Publisher: Ajdapunjab