Dailyhunt
ਚੱਕਰਵਿਊ 'ਚ ਫਸੇ ਰਾਘਵ ਚੱਢਾ, ਆਪਣੇ ਹੀ ਪਾਰਟੀ ਮੈਂਬਰਾਂ ਨੇ ਖੋਲ੍ਹਿਆ ਮੋਰਚਾ

ਚੱਕਰਵਿਊ 'ਚ ਫਸੇ ਰਾਘਵ ਚੱਢਾ, ਆਪਣੇ ਹੀ ਪਾਰਟੀ ਮੈਂਬਰਾਂ ਨੇ ਖੋਲ੍ਹਿਆ ਮੋਰਚਾ

ਵੀਂ ਦਿੱਲੀ, 3 ਅਪ੍ਰੈਲ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਰੁੱਧ ਪਾਰਟੀ ਦੇ ਵੱਡੇ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰਾਘਵ ਉੱਪਰ ਸੰਸਦ ਮੈਂਬਰ ਸੰਜੇ ਸਿੰਘ, ਦਿੱਲੀ ਦੇ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਨੇ ਸਵਾਲਾਂ ਦੀ ਬੌਛਾਰ ਕਰ ਦਿੱਤੀ ਹੈ।

'ਆਪ' ਆਗੂਆਂ ਨੇ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਗਏ ਆਗੂ ਨੂੰ ਭਾਜਪਾ ਤੋਂ ਡਰਿਆ ਹੋਇਆ ਦੱਸਿਆ ਹੈ। ਉੱਥੇ ਹੀ, 'ਆਪ' ਦੇ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਰਾਘਵ ਚੱਢਾ ਦੀ ਵਫ਼ਾਦਾਰੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਭਾਜਪਾ ਪ੍ਰਤੀ ਨਰਮ ਦੱਸਿਆ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਰਾਘਵ ਇਸ ਵੇਲੇ ਕਿਸੇ ਸਿਆਸੀ ਚੱਕਰਵਿਊ ਵਿੱਚ ਫਸ ਗਏ ਹੋਣ ਅਤੇ ਅਰਵਿੰਦ ਕੇਜਰੀਵਾਲ ਦੇ 'ਸੈਨਿਕ' ਉਨ੍ਹਾਂ 'ਤੇ ਇਲਜ਼ਾਮਾਂ ਦੇ ਜ਼ਹਿਰ ਬੁਝੇ ਤੀਰ ਚਲਾ ਰਹੇ ਹੋਣ।

ਵੀਡੀਓ ਰਾਹੀਂ ਰਾਘਵ ਨੇ ਚੁੱਕੇ ਸਵਾਲ

ਇਸ ਸਿਆਸੀ ਭੂਚਾਲ ਤੋਂ ਬਾਅਦ ਰਾਘਵ ਵੱਲੋਂ ਤੁਰੰਤ ਕੋਈ ਬਿਆਨ ਨਹੀਂ ਆਇਆ ਸੀ। ਹਾਲਾਂਕਿ, ਸ਼ੁੱਕਰਵਾਰ ਸਵੇਰੇ 10 ਵਜੇ ਉਨ੍ਹਾਂ ਨੇ ਆਪਣੇ 'ਐਕਸ' (X) ਖਾਤੇ 'ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਕਿਹਾ, "ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ। ਰਾਘਵ ਨੇ ਆਪਣੀ ਵੀਡੀਓ ਵਿੱਚ ਕਿਹਾ, "ਜਦੋਂ ਵੀ ਮੈਂ ਦੇਸ਼ ਦੀ ਜਨਤਾ ਦੀ ਗੱਲ ਕਰਦਾ ਹਾਂ-ਚਾਹੇ ਉਹ ਏਅਰਪੋਰਟ 'ਤੇ ਮਹਿੰਗਾ ਖਾਣਾ ਹੋਵੇ, ਡਿਲੀਵਰੀ ਰਾਈਡਰਾਂ ਦੀਆਂ ਮੁਸ਼ਕਲਾਂ, ਟੋਲ ਪਲਾਜ਼ਾ ਦੀ ਲੁੱਟ, ਬੈਂਕ ਚਾਰਜਿਸ ਜਾਂ ਮਿਡਲ ਕਲਾਸ 'ਤੇ ਟੈਕਸ ਦਾ ਬੋਝ-ਮੈਂ ਇਹ ਸਾਰੇ ਮੁੱਦੇ ਸਦਨ ਵਿੱਚ ਉਠਾਏ ਹਨ। ਜਿਨ੍ਹਾਂ ਨੇ ਅੱਜ ਮੇਰੇ ਸੰਸਦ ਵਿੱਚ ਬੋਲਣ ਦਾ ਅਧਿਕਾਰ ਖੋਹ ਲਿਆ ਹੈ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ-ਮੇਰੀ ਖ਼ਾਮੋਸ਼ੀ ਨੂੰ ਹਾਰ ਨਾ ਸਮਝੋ।"

'ਆਪ' ਆਗੂਆਂ ਦੇ ਤਿੱਖੇ ਹਮਲੇ

ਸੰਜੇ ਸਿੰਘ ਦਾ ਸਵਾਲ:

ਵੀਡੀਓ ਜਾਰੀ ਹੋਣ ਤੋਂ ਬਾਅਦ ਸੰਜੇ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ, "ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ ਅਤੇ ਮੋਦੀ ਸਰਕਾਰ ਵਿਰੁੱਧ ਆਵਾਜ਼ ਉਠਾਉਂਦੇ ਹਾਂ। ਪਰ ਕਈ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਤੁਸੀਂ ਚੁੱਪੀ ਸਾਧੀ ਹੋਈ ਹੈ। ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਹੋ ਰਹੀਆਂ ਖ਼ਾਮੀਆਂ ਵਰਗੇ ਮਸਲਿਆਂ 'ਤੇ ਤੁਸੀਂ ਕੁਝ ਨਹੀਂ ਬੋਲਦੇ। ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਿਉਂ ਨਹੀਂ ਪੁੱਛਦੇ?"

ਸੌਰਭ ਭਾਰਦਵਾਜ ਦਾ ਤਨਜ਼

ਸੌਰਭ ਭਾਰਦਵਾਜ ਨੇ ਰਾਘਵ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ, "ਤੁਹਾਡੀ ਵੀਡੀਓ ਦੇਖੀ, ਬੱਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਡਰ ਗਿਆ ਉਹ ਮਰ ਗਿਆ।" ਉਨ੍ਹਾਂ ਨੇ ਰਾਘਵ 'ਤੇ ਭਾਜਪਾ ਸਰਕਾਰ ਦਾ ਸਿੱਧਾ ਵਿਰੋਧ ਕਰਨ ਦੀ ਬਜਾਏ ਚੁੱਪ ਰਹਿਣ ਦਾ ਦੋਸ਼ ਲਗਾਇਆ।

ਆਤਿਸ਼ੀ ਮਾਰਲੇਨਾ ਦਾ ਇਲਜ਼ਾਮ

ਆਤਿਸ਼ੀ ਨੇ ਵੀ ਵੀਡੀਓ ਜਾਰੀ ਕਰਕੇ ਗੰਭੀਰ ਸਵਾਲ ਚੁੱਕੇ:

"ਅੱਜ ਚੋਣ ਕਮਿਸ਼ਨ ਦੀ ਦੁਰਵਰਤੋਂ ਹੋ ਰਹੀ ਹੈ, ਸੰਵਿਧਾਨ ਖ਼ਤਰੇ ਵਿੱਚ ਹੈ, ਪਰ ਤੁਸੀਂ ਭਾਜਪਾ ਨੂੰ ਕੋਈ ਸਵਾਲ ਨਹੀਂ ਕਰਦੇ। ਜਦੋਂ ਚੋਣ ਕਮਿਸ਼ਨ ਵਿਰੁੱਧ ਦਸਤਖਤ ਕਰਨ ਦੀ ਗੱਲ ਆਈ ਤਾਂ ਤੁਸੀਂ ਮਨ੍ਹਾ ਕਰ ਦਿੱਤਾ।

Dailyhunt
Disclaimer: This content has not been generated, created or edited by Dailyhunt. Publisher: Ajdapunjab