Dailyhunt Logo
  • Light mode
    Follow system
    Dark mode
    • Play Story
    • App Story
ਧਾਰਮਿਕ ਦੀਵਾਨ-ਗੁਰੂ ਦਾ ਗਿਆਨ

ਧਾਰਮਿਕ ਦੀਵਾਨ-ਗੁਰੂ ਦਾ ਗਿਆਨ

*ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਸਜਾਏ ਧਾਰਮਿਕ ਦੀਵਾਨ ਔਕਲੈਂਡ, 02 ਜੂਨ, 2026 - ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਭਾਈ ਸਰਬਜੀਤ ਸਿੰਘ ਲੁਧਿਆਣਾ (ਭਾਰਟਾ ਖੁਰਦ) ਵਾਲਿਆਂ ਨੇ ਦੋ ਦਿਨਾਂ ਧਾਰਮਿਕ ਦੀਵਾਨ ਸਜਾਏ ਜਿਸ ਦੇ ਵਿਚ ਵੱਡੀ ਗਿਣਤੀ ਦੇ ਵਿਚ ਸੰਗਤ ਨੇ ਗੁਰਬਾਣੀ ਵਿਚਾਰਾਂ ਨੂੰ ਸਰਵਣ ਕੀਤਾ।

ਪਹਿਲਾ ਦੀਵਾਨ ਐਤਵਾਰ ਰਾਤ ਅਤੇ ਦੂਜਾ ਦੀਵਾਨ ਸੋਮਵਾਰ ਰਾਤ ਨੂੰ ਸਜਾਇਆ ਗਿਆ। ਸਜੇ ਦੀਵਾਨਾਂ ਦੇ ਵਿਚ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਵਾਲਿਆਂ ਨੇ ਗੁਰਬਾਣੀ ਕੀਰਤਨ ਅਤੇ ਕਥਾ ਨਾਲ ਨਿਹਾਲ ਕੀਤਾ। ਉਪਰੰਤ ਭਾਈ ਸਰਬਜੀਤ ਸਿੰਘ ਹੋਰਾਂ ਦੋਨੇ ਦਿਨ ਗੁਰਬਾਣੀ ਵਿਚਾਰਾਂ ਦੇ ਨਾਲ ਸੰਗਤ ਨੂੰ ਸ਼ਬਦ-ਗੁਰੂ ਨਾਲ ਜੁੜਨ ਦੀ ਅਪੀਲ ਕੀਤੀ।

ਵਰਨਣਯੋਗ ਹੈ ਕਿ ਜੂਨ 1984 ਦਾ ਘੱਲੂਘਾਰਾ ਹਫ਼ਤਾ ਵੀ ਚੱਲ ਰਿਹਾ ਹੈ ਅਤੇ ਸਮੂਹ ਸੰਗਤ ਇਨ੍ਹਾਂ ਦਿਨਾਂ ਦੇ ਵਿਚ ਬਹੁਤ ਹੀ ਸਤਿਕਾਰ ਸਾਹਿਤ ਗੁਰਦੁਆਰਾ ਸਾਹਿਬਾਨਾਂ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੇ ਦਰਸ਼ਨਾਂ ਲਈ ਜਾਂਦੀਆਂ ਹਨ। ਭਾਈ ਸਾਹਿਬ ਨੇ ਇਸ ਵਰਤਾਰੇ ਨੂੰ ਵੀ ਸਿੱਖ ਇਤਿਹਾਸ ਦੇ ਕੁਰਬਾਨੀ ਵਾਲੇ ਪੰਨਿਆ ਵਿਚ ਜੋੜਿਆ। ਭਾਈ ਸਰਬਜੀਤ ਸਿੰਘ ਦਾ ਸਮੂਹ ਮੈਨੇਜਮੈਂਟ ਵੱਲੋਂ ਭਾਈ ਗੁਲਜ਼ਾਰ ਸਿੰਘ, ਭਾਈ ਸਤਨਾਮ ਸਿੰਘ, ਭਾਈ ਕੁਲਵੰਤ ਸਿੰਘ, ਸ. ਪੂਰਨ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਹੋਰਾਂ ਨੇ ਸਿਰੋਪਾਓ ਪਾ ਕੇ ਮਾਨ-ਸਨਮਾਨ ਕੀਤਾ ਗਿਆ। ਭਾਈ ਸਾਹਿਬ ਨੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਿੱਖ ਸੰਗਤਾਂ ਨਾਲ ਵਿਚਾਰਾਂ ਕੀਤੀਆਂ।

Dailyhunt
Disclaimer: This content has not been generated, created or edited by Dailyhunt. Publisher: Ajdapunjab