Dailyhunt Logo
  • Light mode
    Follow system
    Dark mode
    • Play Story
    • App Story
FSSAI ਨੇ 142 ਸਾਲ ਪੁਰਾਣੀ Dabur ਦੇ ਉਤਪਾਦਾਂ 'ਤੇ FSSAI ਨੇ ਲਗਾਈ ਰੋਕ

FSSAI ਨੇ 142 ਸਾਲ ਪੁਰਾਣੀ Dabur ਦੇ ਉਤਪਾਦਾਂ 'ਤੇ FSSAI ਨੇ ਲਗਾਈ ਰੋਕ

ਮੋਗਾ, 4 ਅਗਸਤ - ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਮੋਗਾ ਤੋਂ ਜਾਣ ਵਾਲੀਆਂ ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ 70 ਤੋਂ ਵੱਧ ਬੱਸਾਂ ਸੋਮਵਾਰ ਨੂੰ ਬੰਦ ਰਹੀਆਂ। ਯਾਤਰੀਆਂ ਨੂੰ ਨਿੱਜੀ ਬੱਸਾਂ ਦਾ ਰੁਖ਼ ਕਰਨਾ ਪਿਆ। ਹੜਤਾਲ ਦੇ ਚਲਦਿਆਂ ਨਿੱਜੀ ਬੱਸ ਆਪਰੇਟਰਾਂ ਨੇ ਖ਼ੂਬ ਕਮਾਈ ਕੀਤੀ। ਪਨਬੱਸ ਅਤੇ ਪੀ.ਆਰ.ਟੀ.ਸੀ. ਵਿੱਚ ਮੋਗਾ ਵਿੱਚ 200 ਮੁਲਾਜ਼ਮ ਕੰਮ ਕਰਦੇ ਹਨ ਅਤੇ ਉਹ ਸਾਰੇ ਹੜਤਾਲ 'ਤੇ ਰਹੇ।

ਦੁਪਹਿਰ ਨੂੰ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਰੋਡਵੇਜ਼ ਦੇ ਮੋਗਾ ਡਿਪੂ ਨੂੰ ਹੀ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਹੜਤਾਲ ਅਜੇ ਦੋ ਦਿਨ ਹੋਰ ਚੱਲਣੀ ਹੈ। ਮੋਗਾ 'ਚ ਸਵੇਰ ਤੋਂ ਹੀ ਜਦੋਂ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲੀਆਂ ਤਾਂ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ। ਨਿੱਜੀ ਬੱਸਾਂ ਆਪਣੀ ਸਮਰੱਥਾ ਤੋਂ ਵੱਧ ਸਵਾਰੀਆਂ ਲੈ ਕੇ ਜਾਂਦੀਆਂ ਹੋਈਆਂ ਨਜ਼ਰ ਆਈਆਂ। ਸਵੇਰ ਸਮੇਂ ਆਉਣ-ਜਾਣ ਵਾਲੇ ਲੋਕ ਅਤੇ ਵਿਦਿਆਰਥੀ ਸਰਕਾਰੀ ਬੱਸਾਂ ਦਾ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ। ਆਮ ਤੌਰ 'ਤੇ ਸਰਕਾਰੀ ਬੱਸ ਘੱਟ ਸਟਾਪਾਂ 'ਤੇ ਰੁਕਦੀ ਹੈ ਅਤੇ ਇਹ ਸਮੇਂ ਸਿਰ ਪਹੁੰਚਾ ਦਿੰਦੀ ਹੈ।

Dailyhunt
Disclaimer: This content has not been generated, created or edited by Dailyhunt. Publisher: Ajdapunjab