ਗਾਜ਼ਾ ਸਿਟੀ, 21 ਜੁਲਾਈ - ਗਾਜ਼ਾ ਦੇ ਫੁੱਟਬਾਲ ਦੀਵਾਨਿਆਂ ਦੀ ਇੱਛਾ ਸੀ ਕਿ ਵਰਲਡ ਕੱਪ ਫੁੱਟਬਾਲ ਸਪੇਨ ਜਿੱਤੇ। ਇਸ ਪਿੱਛੇ ਉਨ੍ਹਾਂ ਦੋ ਅਹਿਮ ਕਾਰਨ ਗਿਣਾਏ। ਪਹਿਲਾ, ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਢਾਹੇ ਗਏ ਜ਼ੁਲਮਾਂ ਖਿਲਾਫ ਸਪੇਨੀ ਸਰਕਾਰ ਨੇ ਆਵਾਜ਼ ਬੁਲੰਦ ਕੀਤੀ ਅਤੇ ਦੂਜਾ, ਸਪੇਨੀ ਕਲੱਬ ਬਾਰਸੀਲੋਨਾ ਵੱਲੋਂ ਮਈ ਵਿੱਚ ਲਾ ਲੀਗਾ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਕੱਢੀ ਗਈ ਬੱਸ ਪਰੇਡ ਵਿੱਚ ਇਸ ਦੇ ਸਟਾਰ ਖਿਡਾਰੀ ਯਮਾਲ ਨੇ ਫਲਸਤੀਨੀ ਝੰਡਾ ਲਹਿਰਾਇਆ ਸੀ।

