Dailyhunt Logo
  • Light mode
    Follow system
    Dark mode
    • Play Story
    • App Story
ਗ੍ਰੇਟ ਇੰਡੀਅਨ ਕਪਿਲ ਸ਼ੋਅ-5 ਨੈੱਟਫਲਿਕ 'ਤੇ 26 ਤੋਂ

ਗ੍ਰੇਟ ਇੰਡੀਅਨ ਕਪਿਲ ਸ਼ੋਅ-5 ਨੈੱਟਫਲਿਕ 'ਤੇ 26 ਤੋਂ

ਮੁੰਬਈ, 18 ਸਤੰਬਰ - ਲੋਕਾਂ ਦਾ ਪਸੰਦੀਦਾ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਪੰਜਵਾਂ ਸੀਜ਼ਨ ਨੈੱਟਫਲਿਕਸ 'ਤੇ 26 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ। ਕਪਿਲ ਸ਼ਰਮਾ ਆਪਣੇ ਸਾਥੀ ਕਲਾਕਾਰਾਂ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਕਿਕੂ ਸ਼ਾਰਦਾ, ਅਰਚਨਾ ਪੂਰਨ ਸਿੰਘ ਤੇ ਨਵਜੋਤ ਸਿੰਘ ਸਿੱਧੂ ਨਾਲ ਸੀਜ਼ਨ 5 ਦੀ ਸ਼ੁਰੂਆਤ ਕਰੇਗਾ। ਇੱਕ ਹੋਰ ਸੀਜ਼ਨ ਲਈ ਵਾਪਸੀ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ, ''ਹਰ ਸੀਜ਼ਨ ਵਿੱਚ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਮਸਤੀ ਕਰ ਲਈ ਹੈ ਪਰ ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਬਹੁਤ ਕੁਝ ਬਾਕੀ ਹੈ।

ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹੀ ਚੀਜ਼ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ।

ਅਸੀਂ ਦੁਨੀਆ ਦੇ ਆਪਣੇ ਦਰਸ਼ਕਾਂ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਨੈੱਟਫਲਿਕਸ 'ਤੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨੂੰ ਇੰਨਾ ਪਿਆਰ ਦਿੱਤਾ ਹੈ ਅਤੇ ਇਸ ਵਾਰ ਅਸੀਂ ਆਉਣ ਵਾਲੇ ਤਿਉਹਾਰਾਂ, ਭਾਵੇਂ ਉਹ ਦੀਵਾਲੀ ਹੋਵੇ ਜਾਂ ਕ੍ਰਿਸਮਸ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਵਾਂਗੇ।'' ਨੈੱਟਫਲਿਕਸ ਦੀ ਸੀਰੀਜ਼ ਹੈੱਡ ਤਾਨਿਆ ਬਾਮੀ ਨੇ ਕਿਹਾ, ''ਛੇ ਮਹੀਨਿਆਂ ਦੇ ਵਕਫ਼ੇ ਬਾਅਦ ਵਾਪਸੀ ਕਰਦੇ ਹੋਏ ਇਸ ਸ਼ੋਅ ਨੂੰ ਲੈ ਕੇ ਲੋਕਾਂ 'ਚ ਉਤਸੁਕਤਾ ਵਧ ਰਹੀ ਹੈ ਅਤੇ ਅਸੀਂ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਮਹਿਮਾਨਾਂ ਦੀ ਦਿਲਚਸਪ ਲੜੀ ਦੇ ਨਾਲ ਇਸ ਨੂੰ ਮੁੜ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ।'' 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 5' ਦਾ ਪ੍ਰੀਮੀਅਰ 26 ਸਤੰਬਰ ਨੂੰ ਹੋਵੇਗਾ, ਜਿਸ ਦੇ ਨਵੇਂ ਲੜੀਵਾਰ ਹਰ ਸ਼ਨਿਚਰਵਾਰ ਰਾਤ 8 ਵਜੇ ਸਿਰਫ਼ ਨੈੱਟਫਲਿਕਸ 'ਤੇ ਪ੍ਰਸਾਰਿਤ ਹੋਣਗੇ।

Dailyhunt
Disclaimer: This content has not been generated, created or edited by Dailyhunt. Publisher: Ajdapunjab