Dailyhunt Logo
  • Light mode
    Follow system
    Dark mode
    • Play Story
    • App Story
ਹੁਣ ਕੈਨੇਡਾ 'ਚ ਪਾਸਪੋਰਟ ਆਨਲਾਈਨ ਰਿਨਿਊਅਲ ਦੀ ਸ਼ੁਰੂਆਤ

ਹੁਣ ਕੈਨੇਡਾ 'ਚ ਪਾਸਪੋਰਟ ਆਨਲਾਈਨ ਰਿਨਿਊਅਲ ਦੀ ਸ਼ੁਰੂਆਤ

ਵੈਨਕੁਵਰ, 30 ਜੁਲਾਈ - ਕੈਨੇਡਾ ਦੇ ਲੋਕਾਂ ਨੂੰ ਪਾਸਪੋਰਟ ਨਵਿਆਉਣ ਲਈ ਹੁਣ ਲੰਮੀਆਂ ਕਤਾਰਾਂ ਵਿੱਚ ਨਹੀਂ ਖੜਨਾ ਪਏਗਾ ਅਤੇ ਨਾ ਹੀ ਮਹੀਨਿਆਂ ਦੀ ਉਡੀਕ ਮਗਰੋਂ ਪਾਸਪੋਰਟ ਮਿਲੇਗਾ। ਕੈਨੇਡਾ ਦੀ ਆਵਾਸ ਮੰਤਰੀ ਲੈਨਾ ਡਿਆਗ ਨੇ ਕਿਹਾ ਕਿ ਅੱਜ ਤੋਂ ਕੈਨੇਡਾ ਦਾ ਹਰੇਕ ਨਾਗਰਿਕ ਆਪਣਾ ਪਾਸਪੋਰਟ ਨਵਿਆਉਣ ਲਈ ਔਨਲਾਈਨ ਅਰਜ਼ੀ ਭਰ ਸਕਦਾ ਹੈ ਤੇ ਉਸ ਨੂੰ ਪਾਸਪੋਰਟ ਦਫ਼ਤਰ ਦੀਆਂ ਕਤਾਰਾਂ ਵਿੱਚ ਨਹੀਂ ਖੜ੍ਹਨਾ ਪਏਗਾ।

ਮੰਤਰੀ ਨੇ ਦੱਸਿਆ ਕਿ ਕੋਈ ਵੀ ਕੈਨੇਡੀਅਨ ਨਾਗਰਿਕ, ਜਿਸ ਨੇ ਪਹਿਲਾਂ 16 ਸਾਲ ਦੀ ਉਮਰ ਤੋਂ ਬਾਅਦ ਪਾਸਪੋਰਟ ਬਣਾਇਆ ਹੋਵੇ ਅਤੇ ਪਿਛਲੇ 15 ਸਾਲ ਤੋਂ ਪਾਸਪੋਰਟ ਧਾਰਕ ਹੋਵੇ, ਉਹ ਔਨਲਾਈਨ ਅਰਜ਼ੀ ਭਰਨ ਦੇ ਯੋਗ ਹੈ। ਮੰਤਰੀ ਨੇ ਕਿਹਾ ਕਿ ਅਰਜ਼ੀ ਭਰਨ ਤੋਂ ਪਹਿਲਾਂ ਯੋਗ ਵਿਅਕਤੀ ਕੋਲ ਤਾਜ਼ਾ ਡਿਜੀਟਲ ਫੋਟੋ ਦੇ ਨਾਲ ਫੀਸ ਭਰਨ ਲਈ ਬੈਂਕ ਕਾਰਡ ਹੋਣਾ ਜ਼ਰੂਰੀ ਹੈ। ਹਾਲ ਦੀ ਘੜੀ ਔਨਲਾਈਨ ਅਰਜ਼ੀਆਂ ਦਾ ਰੋਜ਼ਾਨਾ ਕੋਟਾ 2000 ਨਿਰਧਾਰਿਤ ਕੀਤਾ ਗਿਆ ਹੈ, ਜਿਸ ਵਿੱਚ ਲੋੜ ਮੁਤਾਬਕ ਵਾਧਾ ਕੀਤਾ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਅਰਜ਼ੀ ਭਰਨ ਤੋਂ 20 ਦਿਨਾਂ ਵਿੱਚ ਨਵਿਆਇਆ ਪਾਸਪੋਰਟ ਜਾਰੀ ਕੀਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Ajdapunjab