Dailyhunt Logo
  • Light mode
    Follow system
    Dark mode
    • Play Story
    • App Story
ਕਵਿਤਾ/ਪੁਕਾਰ/ਅਮਰਜੀਤ ਦਸੂਹਾ

ਕਵਿਤਾ/ਪੁਕਾਰ/ਅਮਰਜੀਤ ਦਸੂਹਾ

ਮੇਰੀ ਮਾਂ ਪੰਜਾਬੀ ਦੇ, ਸ਼ਹਿਦੋਂ ਮਿੱਠੜੇ ਬੋਲ,

ਪੈਰਾਂ 'ਚ ਹੁਣ ਬੇੜੀਆਂ, ਪੁੱਤਰਾਂ ਦਿੱਤੇ ਰੋਲ,

ਹ ਬੋਲੀ ਪੰਜ ਆਬ ਦੀ, ਇਸਦੀਆਂ ਅੱਖਾਂ 'ਚ ਸੋਜ਼,

ਮੂੰਹ ਵਿੱਚ ਤਾਲੇ ਜੜ੍ਹ ਕੇ, ਸੰਘ ਵਿੱਚ ਘੁੱਟੇ ਬੋਲ,

ਇਹ ਮਿੱਟੀ ਮੁੜਕੇ ਜਨਮੀ, ਕਿਰਤੀ ਕਾਮਿਆਂ ਕੋਲ,

ਭੁੱਖੀ ਕੁੱਖ ਵਿੱਚ ਪਲੀ ਏ, ਸੁਣ ਸ਼ੱਕਰ ਮਿੱਠੇ ਬੋਲ,

ਅੱਖਰ ਸ਼ਬਦ ਸਾਂਭਣ ਖਾਤਰ, ਸਿਰ ਝੱਖੜ ਝੱਲੇ ਰੋਜ਼ ,

ਮੋਰਾਂ ਹਲਟੀ ਪੈਲੀਆਂ, ਨਾਲ ਟਿੱਢਿਆਂ ਦੇ ਬੋਲ,

ਇਹ ਜੰਗਾਂ ਵਿੱਚ ਜੂਝਦੀ, ਤਾਣ ਨਗਾਰੇ ਚ ਬੋਲ,

ਤੇਗਾਂ ਰਣ ਵਿੱਚ ਗੱਜੀਆਂ, ਹੁਕਮੀ ਇਲਾਹੀ ਬੋਲ,

ਘੁੰਮਦੀ ਸੱਤ ਪਾਣੀਆਂ ਨਾਲ, ਸੰਗੀਤਕ ਰੰਗਲੇ ਬੋਲ,

ਨਾ ਚਾਚੀ ਨਾ ਮਾਸੀ ਬਣੀ, ਖੁਦ ਦੇ ਖਿੱਲਰੇ ਬੋਲ,

ਹੁਣ ਜੁੱਸਾ ਲਹੂ ਲੁਹਾਦੜਾ, ਪਾਉਣ ਕਾਲਜੇ ਹੌਲ,

ਧੱਕੇ ਮਾਰਦੇ ਦਫ਼ਤਰੋਂ, ਘੁੱਟਦੇ ਸੰਘੀ ਬੋਲ,

"ਅਮਰ" ਚੀਕਦਾ ਸਾਂਭ ਲਓ, ਪਾਕ ਜਜ਼ਬੇ ਦੀ ਖੋਰ,

ਮਾਂ ਪੰਜਾਬੀ ਨੂੰ ਬਚਾ ਲਓ, ਦਾਨਿਸ਼ਮੰਦ ਦੇ ਬੋਲ।

ਅਮਰਜੀਤ ਦਸੂਹਾ

(8968933711)

Dailyhunt
Disclaimer: This content has not been generated, created or edited by Dailyhunt. Publisher: Ajdapunjab