Dailyhunt Logo
  • Light mode
    Follow system
    Dark mode
    • Play Story
    • App Story

ਕਵਿਤਾ/ਰਾਸ਼ਟਰ ਦੀ ਜੈ ਹੋ/ਹੂਬ ਨਾਥ

ਰਾਸ਼ਟਰ ਦੀ ਜੈ ਹੋ!

ਨਾ ਆਰੀਆ

ਰਾਸ਼ਟਰ ਸਨ

ਨਾ ਅਨਾਰੀਆ

ਰਾਸ਼ਟਰ ਸਨ

ਨਾ ਹੂਣ

ਰਾਸ਼ਟਰ ਸਨ

ਨਾ ਕੁਸ਼ਾਣ

ਰਾਸ਼ਟਰ ਸਨ

ਨਾ ਮੁਗਲ

ਰਾਸ਼ਟਰ ਸਨ

ਨਾ ਸੁਲਤਾਨ

ਰਾਸ਼ਟਰ ਸਨ

ਨਾ ਪੁਰਤਗਾਲੀ

ਰਾਸ਼ਟਰ ਸਨ

ਨਾ ਫਰਾਂਸੀਸੀ

ਨਾ ਅੰਗਰੇਜ਼

ਇਹ ਸਭ

ਹਾਕਮ ਸਨ

ਸਰਕਾਰਾਂ ਸਨ

ਹਾਕਮ ਜਾਂ ਸਰਕਾਰਾਂ ਤਾਂ

ਬੜੀਆਂ ਤੁੱਛ ਚੀਜ਼ਾਂ ਨੇ

ਜੇ ਅੱਜ ਹਨ

ਤਾਂ ਕੱਲ੍ਹ ਨਹੀਂ ਹੋਣੀਆਂ

ਰਾਸ਼ਟਰ ਬਹੁਤ ਵੱਡਾ ਹੁੰਦੈ

ਮਹਾਨਤਮ ਹਾਕਮ ਤੋਂ ਵੀ

ਕਈ ਗੁਣਾ

ਵੱਡਾ ਤੇ ਮਹਾਨ

ਰਾਸ਼ਟਰ

ਨਾ ਸਿਰਫ਼ ਭੂਗੋਲ ਹੁੰਦੈ

ਨਾ ਸਿਰਫ਼ ਇਤਿਹਾਸ

ਨਾ ਸਿਰਫ਼ ਅਤੀਤ

ਨਾ ਸਿਰਫ਼ ਵਰਤਮਾਨ

ਉਹ ਭਵਿੱਖ ਵੀ ਹੁੰਦੈ

ਹਰ ਯੁੱਗ ਅੰਦਰ

ਕਦੇ ਕਦੇ

ਕਿਸੇ ਕਿਸੇ ਹਾਕਮ ਨੂੰ

ਕਿਸੇ ਸਰਕਾਰ ਨੂੰ

ਇਹ ਭਰਮ ਹੋ ਜਾਂਦੈ

ਕਿ ਉਹ ਹੀ ਰਾਸ਼ਟਰ ਹੈ

ਤੇ ਫਿਰ ਉਹ

ਕੋਸ਼ਿਸ਼ ਕਰਦਾ ਹੈ

ਰਾਸ਼ਟਰ ਨੂੰ

ਆਪਣੇ ਕੱਦ ਮੁਤਾਬਕ

ਢਾਲਣ ਦੀ

ਇਸ ਨਾਲ

ਉਸਦਾ ਕੱਦ ਤਾਂ

ਵਧਦਾ ਨਹੀਂ

ਪਰ ਕੁੱਝ ਵਕ਼ਤ ਲਈ

ਘਟ ਜਾਂਦਾ ਹੈ ਕੱਦ

ਪੂਰੇ ਰਾਸ਼ਟਰ ਦਾ

ਲੋਕ ਅਚਾਨਕ

ਲੱਗਣ ਲੱਗ ਪੈਂਦੇ ਨੇ

ਬੌਣੇ ਤੇ ਹੋਛੇ

ਤੰਗ ਹੋ ਜਾਂਦੇ ਨੇ

ਜਿਹਨ

ਸੰਕੀਰਣ ਤੇ ਕੱਟੜ

ਹੋ ਜਾਂਦੀ ਹੈ

ਦ੍ਰਿਸ਼ਟੀ

ਥੋੜ੍ਹੇ ਸਮੇਂ ਲਈ

ਬੌਣੇ ਹਾਕਮ ਨੂੰ

ਸਕੂਨ ਬਖ਼ਸ਼ਦਾ ਹੈ

ਆਪਣੇ ਕੱਦ ਦੇ

ਮੇਚ ਦਾ ਰਾਸ਼ਟਰ

ਪਰ

ਨਾ ਹਾਕਮ

ਰਾਸ਼ਟਰ ਹੋ ਸਕਦਾ ਹੈ

ਨਾ ਸਰਕਾਰਾਂ

ਇਹ ਤਾਂ

ਰਾਸ਼ਟਰ ਰੂਪੀ

ਸਮੁੰਦਰ 'ਤੇ ਉੱਠੀਆਂ

ਲਹਿਰਾਂ ਹੁੰਦੀਆਂ ਨੇ

ਜਿਨ੍ਹਾਂ ਨੇ ਇੱਕ ਦਿਨ

ਸਮਾਅ ਜਾਣਾ ਹੁੰਦਾ ਹੈ

ਉਸੇ ਸਮੁੰਦਰ 'ਚ

ਜਿਸ ਨੂੰ

ਰਾਸ਼ਟਰ ਕਹਿੰਦੇ ਨੇ

ਇਹ ਸੱਚ ਹੈ

ਕਿ ਕਦੇ ਕਦੇ

ਤੂਫਾਨੀ ਲਹਿਰਾਂ

ਬਹੁਤ ਉੱਚੀਆਂ

ਚੜ੍ਹ ਜਾਂਦੀਆਂ ਨੇ

ਪਰ ਇਹ ਵੀ ਸੱਚ ਹੈ

ਕਿ ਉਹ ਕਦੇ ਵੀ

ਸਮੁੰਦਰ ਨਹੀਂ

ਬਣ ਸਕਦੀਆਂ

#ਹੂਬ ਨਾਥ

ਹਿੰਦੀ ਤੋਂ ਪੰਜਾਬੀ ਅਨੁ:

ਯਸ਼ ਪਾਲ ਵਰਗ ਚੇਤਨਾ

(98145 35005)

Dailyhunt
Disclaimer: This content has not been generated, created or edited by Dailyhunt. Publisher: Ajdapunjab