Friday, 03 Jul, 3.53 pm ਅੱਜ ਦਾ ਪੰਜਾਬ

ਖ਼ਬਰਾਂ
ਮੋਬਾਈਲ ਟਾਵਰਾਂ ਦੇ ਮੱਕੜ ਜਾਲ ਦਾ ਮਨੁੱਖੀ ਜੀਵਨ 'ਤੇ ਪੈ ਰਿਹਾ ਹੈ ਬੁਰਾ ਪ੍ਰਭਾਵ

ਮਾਨਸਾ / ਗੁਰਜੰਟ ਸ਼ੀਹ 03ਜੁਲਾਈ: ਜਿਵੇਂ ਜਿਵੇਂ ਮਨੁੱਖ ਨੇ ਆਪਣੀਆਂ ਸਹੂਲਤਾਂ ਅਨੁਸਾਰ ਆਪਣੀਆਂ ਇਛਾਵਾਂ ਅਤੇ ਜਰੂਰਤਾਂ ਨੂੰ ਵਧਾਇਆ ਹੈ ,ਉਵੇਂ ਹੀ ਕਿਸੇ ਨਾ ਕਿਸੇ ਨਵੀਂ ਚੀਜ਼ ਜਾਂ ਉਪਕਰਨ ਦੀ ਖੋਜ ਹੋਈ ਹੈ। ਇਸ ਗੱਲ 'ਤੇ ਇਹ ਕਹਾਵਤ ਸਹੀ ਢੁਕਦੀ ਹੈ ਕਿ 'ਲੋੜ ਹੀ ਕਾਢ ਦੀ ਮਾਂ ਹੈ' । ਅੱਜ ਸਾਡੀ ਸਭ ਦੀ ਜਿੰਦਗੀ ਦਾ ਅਟੁੱਟ ਅੰਗ ਬਣ ਚੁੱਕੇ ਮੋਬਾਈਲ ਦਾ ਵੀ ਇਹੋ ਹਾਲ ਹੈ। ਇਹ ਜਿੱਥੇ ਸਾਡੇ ਲਈ ਇੱਕ ਸਹੂਲਤ ਹੈ, ਉੱਥੇ ਹੀ ਇਸਦੇ ਕਈ ਮਾਰੂ ਨੁਕਸਾਨ ਵੀ ਹਨ। ਅੱਜ ਰਿਹਾਇਸ਼ੀ ਇਲਾਕਿਆਂ ਖ਼ਾਸ ਤੌਰ 'ਤੇ ਸ਼ਹਿਰਾਂ ਵਿੱਚ ਦਿਨੋਂ ਦਿਨ ਫੈਲ ਰਹੇ ਮੋਬਾਈਲ ਟਾਵਰਾਂ ਦੇ ਮੱਕੜ ਜਾਲ ਦਾ ਮਨੁੱਖੀ ਜੀਵਨ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਨਾਂ ਮੋਬਾਈਲ ਟਾਵਰਾਂ ਕਾਰਨ ਪੈਦਾ ਹੋ ਰਹੀਆਂ ਇਲੈਕਟ੍ਰੋ ਮੈਗਨੇਟਕਿ ਤਰੰਗਾਂ ਇਨਸਾਨ ਨੂੰ ਲਗਾਤਾਰ ਘੁਣ ਦੀ ਤਰਾਂ ਅੰਦਰੋਂ ਅੰਦਰੀ ਖੋਖਲਾ ਕਰਦੀਆਂ ਜਾ ਰਹੀਆਂ ਹਨ ਅਤੇ ਮਨੁੱਖ ਦਾ ਸਰੀਰ ਅਨੇਕਾਂ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ।ਮੋਬਾਈਲ ਟਾਵਰਾਂ ਦੇ 1000ਫੁੱਟ ਦੇ ਖੇਤਰ ਵਿੱਚ ਰਹਿਣ ਵਾਲਿਆਂ ਨੂੰ ਮੈਮਰੀ ਲਾਸ, ਸਿਰ ਦਰਦ, ਨੀਂਦ ਨਾ ਆਉਣਾ, ਡਪਿਰੈਸ਼ਨ, ਚਮੜੀ ਦੇ ਰੋਗ, ਘੱਟ ਸੁਣਨਾ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਤੋਂ ਪਹਿਲਾਂ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਇਸ ਦਾ ਕੋਈ ਟਾਵਾਂ-ਟਾਵਾਂ ਕੇਸ ਹੀ ਸਾਹਮਣੇ ਆਉਂਦਾ ਸੀ ਪਰ ਹੁਣ ਹਰ ਪਿੰਡ 'ਚ ਇਸ ਬਿਮਾਰੀ ਤੋਂ ਪੀੜਤਾਂ ਦੀ ਗਿਣਤੀ ਅਨੇਕਾਂ ਹੋ ਚੁੱਕੀ ਹੈ । ਸੰਚਾਰ ਦੇ ਇਹ ਸਾਧਨ ਜਿਨਾਂ ਨੂੰ ਅਸੀਂ ਅੱਜ ਇੱਕ ਵਰਦਾਨ ਸਮਝ ਰਹੇ ਹਾਂ, ਇਹ ਸਿਰਫ਼ ਸਾਡੀ ਨਾ ਸਮਝੀ ਹੀ ਹੈ। ਟਾਵਰਾਂ ਦੀਆਂ ਇਨਾਂ ਤਰੰਗਾਂ ਕਾਰਨ ਪਸ਼ੂ-ਪੰਛੀ ਵੀ ਲਗਾਤਾਰ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਦੇ ਸਿੱਟੇ ਵਜੋਂ ਵੱਖ-ਵੱਖ ਕਿਸਮਾਂ ਦੀਆਂ ਪੰਛੀ ਪ੍ਰਜਾਤੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇਸ ਵਿੱਚ ਇਹ ਟਾਵਰਾਂ ਦਾ ਵੀ ਕਾਫ਼ੀ ਯੋਗਦਾਨ ਹੈ। ਇਸ ਕਾਨੂੰਨ ਤਹਿਤ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਰਕਾਰ ਨੂੰ ਸਕੂਲਾਂ, ਕਾਲਜਾਂ ਅਤੇ ਹੋਰ ਜਨਤਕ ਥਾਵਾਂ ਜਿਵੇਂ ਹਸਪਤਾਲਾਂ ਆਦਿ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ਵਿੱਚ ਟਾਵਰਾਂ ਦੇ ਲਗਾਏ ਜਾਣ 'ਤੇ ਰੋਕ ਲਗਾਉਣੀ ਚਾਹੀਦੀ ਹੈ। ਇਸ ਲਈ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਮੋਬਾਈਲ ਕੰਪਨੀਆਂ ਨੂੰ ਰਿਹਾਇਸ਼ੀ ਇਲਾਕਿਆਂ ਦੀਆਂ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਤੋਂ ਆਗਿਆ ਲਏ ਬਿਨਾ ਕੋਈ ਵੀ ਟਾਵਰ ਨਹੀਂ ਲਾਉਣਾ ਚਾਹੀਦਾ ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajdapunjab
Top