Tuesday, 10 Mar, 4.57 pm ਅੱਜ ਦਾ ਪੰਜਾਬ

ਖ਼ਬਰਾਂ
ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਪਿੰਡ ਪਲਾਹੀ ਵਿਖੇ ਲਗਾਏ ਗਏ ਹੋਲਾ-ਮੁਹੱਲਾ ਲੰਗਰ ਸਮੇਂ ਸੰਗਤਾਂ ਦਾ ਕੀਤਾ ਅਸ਼ੀਰਵਾਦ ਪ੍ਰਾਪਤ

ਫਗਵਾੜਾ, 10 ਮਾਰਚ (ਬਬੀਤਾ ): ਪਿੰਡ ਪਲਾਹੀ ਵਿਖੇ ਪਿੰਡ ਦੀ ਸੰਗਤ ਵਲੋਂ ਲਗਾਏ ਗਏ ਹੋਲਾ- ਮੁਹੱਲਾ ਲੰਗਰ ਦੀ ਸਮਾਪਤੀ ਵਾਲੇ ਦਿਨ ਫਗਵਾੜਾ ਦੇ ਐਮ.ਐਲ.ਏ. ਅਤੇ ਸਾਬਕਾ ਆਈ.ਏ,.ਐਸ. ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਸੰਗਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪਿੰਡ ਪਲਾਹੀ ਵਿਖੇ ਲਗਾਏ ਇਸ ਦੋ ਦਿਨਾਂ ਲੰਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅੰਨਦਪੁਰ ਸਾਹਿਬ ਜਾ ਅਤੇ ਉਥੋਂ ਆ ਰਹੀਆਂ ਸੰਗਤਾਂ ਨੇ ਲੰਗਰ ਛਕਿਆ। ਇਹ ਲੰਗਰ, ਲੰਗਰ ਕਮੇਟੀ ਵਲੋਂ ਗ੍ਰਾਮ ਪੰਚਾਇਤ ਪਲਾਹੀ ਅਤੇ ਹੋਰ ਸੰਸਥਾਵਾਂ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਟੇਕ ਸਿੰਘ , ਸਰਪੰਚ ਅਤੇ ਗ੍ਰਾਮ ਪੰਚਾਇਤ ਪਲਾਹੀ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਲਾਹੀ ਸਾਹਿਬ, ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਰਵਿਦਾਸ ਪਲਾਹੀ ਸਾਹਿਬ, ਗੁਰੂ ਹਰਿਗੋਬਿੰਦ ਵੇਲਫੇਅਰ ਸੁਸਾਇਟੀ ਪਲਾਹੀ ਸਾਹਿਬ, ਗੁਰੂ ਹਰਿਰਾਏ ਫੁਟਬਾਲ ਅਕੈਡਮੀ, ਹੋਲਾ ਮੁਹੱਲਾ ਲੰਗਰ ਕਮੇਟੀ ਪਲਾਹੀ ਸਾਹਿਬ ਦੀ ਸਹਾਇਤਾ ਨਾਲ ਲਗਾਇਆ ਗਿਆ। ਇਸ ਸਮੇਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਹੋਲਾ-ਮੁਹੱਲਾ ਲੰਗਰ ਕਮੇਟੀ ਵਲੋਂ ਸਰੋਪਾ ਭੇਟ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਦਰਬਾਰਾ ਸਿੰਘ ਸਾਬਕਾ ਸਰਪੰਚ, ਚਰਨਜੀਤ ਕੌਰ ਸਾਬਕਾ ਸਰਪੰਚ, ਗੁਰਪਾਲ ਸਿੰਘ ਸਾਬਕਾ ਸਰਪੰਚ, ਰਣਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਪਲਾਹੀ, ਪ੍ਰਧਾਨ ਪਲਜਿੰਦਰ ਸਿੰਘ ਸੱਲ, ਸਰਪ੍ਰਸਤ ਨੰਬਰਦਾਰ ਸੁਰਜਨ ਸਿੰਘ, ਸਾਬੀ ਵਾਲੀਆ, ਕੁਲਦੀਪ ਸਿੰਘ ਮੇਵਾ ਸਿੰਘ ਵਾਲਾ, ਆਸ਼ੂ ਮਾਰਕੰਡਾ, ਕੁਲਵਿੰਦਰ ਸਿੰਘ ਵਾਲੀਆ, ਸੁਮੀਤ ਭੰਡਾਰੀ, ਸੁਖਵਿੰਦਰ ਸਿੰਘ, ਮਨਮੀਤ ਮੇਵੀ, ਉਂਕਾਰ ਸਿੰਘ, ਪਰਵਿੰਦਰਜੀਤ ਸਿੰਘ, ਜਸਵਿੰਦਰ ਸਿੰਘ ਸੱਲ, ਗੁਰਦੇਵ ਸਿੰਘ ਮਾਨ, ਸਵਰਨ ਸਿੰਘ ਮਾਨ, ਰਵੀਪਾਲ, ਰਜਿੰਦਰ ਸਿੰਘ ਬਸਰਾ, ਫੋਰਮੈਨ ਬਲਵਿੰਦਰ ਸਿੰਘ, ਜਸਵੀਰ ਸਿੰਘ ਬਸਰਾ, ਰਣਜੀਤ ਸਿੰਘ ਮੈਨੇਜਰ, ਬਿੰਦਰ ਫੁਲ, ਗੋਬਿੰਦ ਸਿੰਘ ਨੈਸ਼ਨਲ ਵੈਟ ਲਿਫਟਰ, ਸਤਪ੍ਰਕਾਸ਼ ਸਿੰਘ, ਗੁਰਵਿੰਦਰ ਸਿੰਘ ਬਸਰਾ, ਕੁਲਵਿੰਦਰ ਸਿੰਘ ਸੱਲ, ਗੁਰਮੀਤ ਕੌਰ, ਮਦਨ ਲਾਲ ਪੰਚ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਸੱਲ, ਮਨਜੋਤ ਸਿੰਘ ਸੱਗੂ, ਆਦਿ ਮੈਂਬਰ ਸ਼ਾਮਿਲ ਹੋਏ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajdapunjab
Top