Friday, 27 Mar, 3.00 pm ਅੱਜ ਦਾ ਪੰਜਾਬ

ਖ਼ਬਰਾਂ
ਊਨਾ ਵਿਖੇ ਲੋੜਵੰਦਾ ਦੀ ਸਹਾਇਤਾ ਲਈ ਸਮਾਜ ਸੇਵੀ ਆਏ ਸਾਹਮਣੇ

ਕੋਰੋਨਾ ਵਾਇਰਸ ਜਿੱਹੀ ਭਿਆਨਕ ਬਿਮਾਰੀ ਸਮੇਂ ਕਰਫਿਊ ਦੌਰਾਨ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾਂ ਊਨਾਂ ਦੀ ਨਗਰ ਪ੍ਰੀਸ਼ਦ ਸੰਤੋਖਗੜ੍ਹ ਦੇ ਗੁਰਦੁਆਰਾ ਸ਼ਹੀਦਾ ਸਿੰਘਾਂ ਦੀ ਪ੍ਰਬੰਧਕ ਕਮੇਟੀ ਅਤੇ ਖਾਲਸਾ ਯੂਥ ਕਲੱਬ ਸੰਤੋਖਗੜ੍ਹ ਨੇ ਗਰੀਬ ਪਰਿਵਾਰਾਂ, ਝੁੱਗੀ-ਝੌਂਪੜੀ ਵਾਲੇ, ਜਿਨਹਾਂ ਦੀ ਕਮਾਈ ਦਾ ਇਸ ਵੇਲੇ ਕੋਈ ਸਾਧਨ ਨਹੀਂ, ਆਰਥਿਕ ਪੱਖੋ ਕਮਜ਼ੋਰ, ਲਾਚਾਰ, ਦੁੱਖੀਆਂ ਦੀ ਮੱਦਦ ਲਈ ਅੱਗੇ ਆਇਆ ਹੈ। ਇਸ ਸੇਵਾ ਦੀ ਸ਼ੁਰੂਆਤ ਕਰਨ ਵਾਲੇ ਪ੍ਰਬੰਧਕ ਇਕਬਾਰ ਸਿੰਘ, ਹਰਵਿੰਦਰ ਸਿੰਗ ਅਤੇ ਗੁਰਵੀਰ ਸਿੰਘ ਨੇ ਆਖਿਆ ਕਿ ਕਰਫਿਊ ਦੌਰਾਨ ਲੌੜਵੰਦਾ ਲਈ ਖਾਲਸਾ ਯੂਥ ਕਲੱਬ ਸੰਤੋਖਗੜ੍ਹ ਵਲੋਂ ਹਰ ਲੋੜਵੰਦ ਦੀ ਜਿੱਥੇ ਵੀ ਕੋਈ ਹੈ, ਬਾਜ਼ਵ ਅਤੇ ਲੌੜੀਂਦੀ ਸੇਵਾ ਕੀਤੀ ਜਾਵੇਗੀ। ਜਿਸ ਵਿੱਚ ਆਟਾ, ਦਾਲਾਂ, ਸਬਜੀਆਂ ਦੇ ਨਾਲ ਛੋਟੇ ਬੱਚਿਆਂ ਲਈ ਦੁੱਧ ਵੀ ਦਿੱਤਾ ਜਾਵੇਗਾ। ਕੋਈ ਵੀ ਸਥਾਨਕ, ਇਲਾਕਾ ਨਿਵਾਸੀ ਅਤੇ ਦੂਰ ਨੇੜੇ ਰਹਿੰਦੇ ਲੌੜਵੰਦ ਹੇਠ ਲਿਖੇ ਅਨੂਸਾਰ ਨੰਬਰਾ ਤੇ ਸੰਪਰਕ ਕਰ ਸਕਦੇ ਹਨ। ਇਕਬਾਲ ਸਿੰਘ 9478979797
ਹਰਵਿੰਦਰ ਸਿੰਘ 98826 30049
ਗੁਰਵੀਰ ਸਿੰਘ 98163 76377

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajdapunjab
Top