Saturday, 28 Mar, 6.08 pm ਅਜੀਤ

ਰੂਪਨਗਰ
ਆਪਣੇ ਵਤਨ ਪਰਤਣ ਲਈ ਅਟਾਰੀ ਸਰਹੱਦ ਪਹੁੰਚੇ ਪਾਕਿਸਤਾਨੀ ਸ਼ਹਿਰੀਆਂ ਦੇ ਰਹਿਣ ਅਤੇ ਖਾਣ ਪੀਣ ਦਾ ਕੀਤਾ ਗਿਆ ਪ੍ਰਬੰਧ

ਅਟਾਰੀ, 28 ਮਾਰਚ( ਰੁਪਿੰਦਰਜੀਤ ਸਿੰਘ ਭਕਨਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਸਰਕਾਰ ਵੱਲੋਂ ਅਟਾਰੀ ਵਾਹਘਾ ਸਰਹੱਦ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ਪਹੁਚੇ ਇੱਕ ਪਾਕਿਸਤਾਨੀ ਪਰਿਵਾਰ ਜਿਸ ਨੂੰ ਬੀ.ਐਸ.ਐਫ ਵੱਲੋਂ ਸੰਗਠਿਤ ਜਾਂਚ ਚੌਕੀ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ। ਖੱਜਲ ਖ਼ਰਾਬ ਹੋ ਰਹੇ ਇਸ ਪਰਿਵਾਰ ਦਾ ਮਾਮਲਾ ਗਸ਼ਤ 'ਤੇ ਨਿਕਲੇ ਐੱਸ.ਐੱਚ.ਓ ਘਰਿੰਡਾ ਦੇ ਧਿਆਨ 'ਚ ਆਉਣ 'ਤੇ ਨੂੰ ਮੁਸ਼ਕਲ ਤੋਂ ਬਚਾਉਂਦਿਆਂ ਪੁਲਿਸ ਥਾਣਾ ਘਰਿੰਡਾ ਦੇ ਮੁਖੀ ਸਬ ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਦੇ ਧਿਆਨ 'ਚ ਮਾਮਲਾ ਲਿਆਉਂਦੇ ਹੋਏ ਉਕਤ ਪਰਿਵਾਰ ਦੇ ਰਹਿਣ ਲਈ ਸ੍ਰੀ ਦਰਬਾਰ ਸਾਹਿਬ ਦੇ ਗੁਰੂ ਅਰਜਨ ਦੇਵ ਸਰਾਂ ਵਿਖੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਉਕਤ ਪਰਿਵਾਰ ਨੂੰ ਆਪਣੀ ਪੁਲਿਸ ਗੱਡੀ 'ਤੇ ਅੰਮ੍ਰਿਤਸਰ ਵਿਖੇ ਲਿਜਾਉਣ ਸਮੇਂ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਸ ਪਰਿਵਾਰ ਅਤੇ ਇਸ ਤੋਂ ਪਹਿਲਾਂ ਆਏ ਪਾਕਿਸਤਾਨੀ ਸ਼ਹਿਰੀਆਂ ਦਾ ਜੋ ਆਪਣੇ ਵਤਨ ਨਹੀਂ ਪਰਤ ਸਕੇ ਦੇ ਵੀਜ਼ੇ ਦੀ ਮਿਆਦ ਵਧਾਉਣ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਪਾਕਿਸਤਾਨੀ ਸ਼ਹਿਰੀਆਂ ਨੇ ਭਾਵੁਕ ਹੁੰਦਿਆਂ ਪੰਜਾਬ ਪੁਲਿਸ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top