Monday, 21 Oct, 9.42 pm ਅਜੀਤ

ਮੁੱਖ ਪੰਨਾ
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ

ਜਲਾਲਾਬਾਦ 21,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਚੌਣਾਂ ਦੌਰਾਨ ਸ਼ਾਮ ਨੂੰ ਹੋਏ ਇੱਕ ਅਕਾਲੀ-ਕਾਂਗਰਸੀ ਝਗੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ ।ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਪੰਜਾਬ ਪੁਲਸ ਵੱਲੋਂ ਸਿਰਫ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸੁਰੱਖਿਅਤ ਲਿਜਾਇਆ ਗਿਆ ਸੀ।ਇਸ ਗੱਲ ਦੀ ਪੁਸ਼ਟੀ ਜਲਾਲਾਬਾਦ ਥਾਣਾ ਸਿਟੀ ਦੇ ਐਸ.ਐਚ.ਓ. ਲੇਖ ਰਾਜ ਨੇ ਕੀਤੀ ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top