Friday, 03 Jul, 3.36 pm ਅਜੀਤ

ਮੁੱਖ ਪੰਨਾ
ਬਟਾਲਾ 'ਚ ਇਕ ਅਤੇ ਡੇਰਾ ਬਾਬਾ ਨਾਨਕ 'ਚ 7 ਹੋਰ ਕੋਰੋਨਾ ਪਾਜ਼ੀਟਿਵ

ਬਟਾਲਾ, 3 ਜੁਲਾਈ (ਕਾਹਲੋਂ)- ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਬਟਾਲਾ ਦੇ ਆਸ-ਪਾਸ ਪਿੰਡਾਂ ਵਿਚ 3 ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਗੁਰਦਾਸਪੁਰ 'ਚ ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 6 ਹੋ ਗਈ ਹੈ। ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ 'ਚ ਕੀਤੀ ਗਈ ਕੋਰੋਨਾ ਵਾਇਰਸ ਦੀ ਜਾਂਚ 'ਚ ਡੇਰਾ ਬਾਬਾ ਨਾਨਕ ਦੇ 7 ਵਸਨੀਕ, ਜਿਨ੍ਹਾਂ 'ਚ ਨਰਿੰਦਰ ਕੁਮਾਰ, ਵਿਨੋਦ ਕੁਮਾਰ, ਅੰਜਲੀ, ਅਨੂਪ ਕੁਮਾਰ, ਪ੍ਰਭਦਿਆਲ, ਰਿਤੂ ਅਤੇ ਕਾਰਤਿਕ ਪਾਏ ਗਏ ਹਨ ਅਤੇ ਬਟਾਲਾ ਦੇ ਸਿਵਲ ਹਸਪਤਾਲ 'ਚ ਹੋਈ ਜਾਂਚ 'ਚ ਸ਼ਾਂਤੀ ਨਗਰ ਦੇ ਰਹਿਣ ਵਾਲੇ ਮੁਖਤਾਰ ਮਸੀਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top