Saturday, 28 Mar, 2.58 pm ਅਜੀਤ

ਮੁੱਖ ਪੰਨਾ
ਚੰਡੀਗੜ੍ਹ ਦੇ ਕਰਫ਼ਿਊ 'ਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ

ਚੰਡੀਗੜ੍ਹ, 28 ਮਾਰਚ (ਸੁਰਜੀਤ ਸਿੰਘ ਸੱਤੀ) - ਯੂਟੀ ਪ੍ਰਸ਼ਾਸਨ ਵੱਲੋਂ ਸਨਿੱਚਰਵਾਰ ਤੋਂ ਅਗਲੇ ਹੁਕਮ ਤੱਕ ਚੰਡੀਗੜ੍ਹ 'ਚ ਕਰਫ਼ਿਊ 'ਚ ਢਿੱਲ ਦੇਣ ਦੇ ਫ਼ੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ, ਜਿਸ 'ਤੇ ਡਵੀਜਨ ਬੈਂਚ ਨੇ ਫਿਲਹਾਲ ਫੈਸਲੇ 'ਤੇ ਰੋਕ ਨਾ ਲਗਾਉਂਦਿਆਂ ਐਤਵਾਰ ਲਈ ਨੋਟਿਸ ਜਾਰੀ ਕਰਕੇ ਜਵਾਬ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਵੇਰੇ 10 ਵਜੇ ਤੋਂ ਸ਼ਾਮ ਛੇ ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਫੈਸਲੇ ਨਾਲ ਲੋਕਾਂ ਦੀ ਭੀੜ ਬਜਾਰਾਂ ਵਿਚ ਆ ਜਾਏਗੀ ਤੇ ਇਸ ਨਾਲ ਸੋਸ਼ਲ ਡਿਸਟੈਂਸਿੰਗ ਦਾ ਉਦੇਸ਼ ਖਤਮ ਹੋ ਜਾਏਗਾ ਤੇ ਕਰਫਿਊ ਦਾ ਕੋਈ ਫਾਇਦਾ ਨਹੀਂ ਹੋਵੇਗਾ, ਲਿਹਾਜਾ ਫੈਸਲਾ ਰੱਦ ਕੀਤਾ ਜਾਣਾ ਚਾਹੀਦਾ ਹੈ।

Dailyhunt
Disclaimer: This story is auto-aggregated by a computer program and has not been created or edited by Dailyhunt. Publisher: Ajitjalandhar
Top